ਵਿਦੇਸ਼ੀ ਨਿਵੇਸ਼ਕਾਂ ਨੇ 2 ਮਹੀਨੇ ''ਚ ਬੈਂਕ ''ਤੇ ਆਟੋ ਸ਼ੇਅਰਾਂ ''ਚ ਲਗਾਏ ਕਰੋੜਾਂ

04/22/2019 11:24:13 AM

ਮੁੰਬਈ — ਆਮ ਚੋਣਾਂ ਦੌਰਾਨ ਕੀਤੇ ਗਏ ਨਿਵੇਸ਼ ਦਾ ਜ਼ਿਆਦਾਤਰ ਵਧਿਆ ਰਿਟਰਨ ਮਿਲਦਾ ਰਿਹਾ ਹੈ। ਇਸ ਵਾਰ ਚੋਣਾਂ 'ਚ ਬੈਂਕਿੰਗ ਕੰਪਨੀਆਂ ਦੇ ਸ਼ੇਅਰ ਵਿਦੇਸ਼ੀ ਨਿਵੇਸ਼ਕਾਂ ਦੀ ਪਸੰਦ ਬਣੇ ਹੋਏ ਹਨ। ਅਪ੍ਰੈਲ 2018 ਤੋਂ ਜਨਵਰੀ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 24,300 ਕਰੋੜ ਰੁਪਏ ਦੇ ਬੈਂਕ ਸ਼ੇਅਰ ਵੇਚੇ ਸਨ। ਇਸ ਸਾਲ ਫਰਵਰੀ ਤੋਂ ਮਾਰਚ ਦੌਰਾਨ 26,000 ਕਰੋੜ ਤੋਂ ਜ਼ਿਆਦਾ ਦੇ ਬੈਂਕ ਸ਼ੇਅਰ ਖਰੀਦੇ ਜਾ ਚੁੱਕੇ ਹਨ। ਇਸ ਕਾਰਨ ਪ੍ਰਮੁੱਖ ਬੈਂਕਾਂ ਦੇ ਸ਼ੇਅਰਾਂ ਦੇ ਭਾਅ ਇਕ 
ਸਾਲ ਦੀ ਉਚਾਈ 'ਤੇ ਪਹੁੰਚ ਗਏ ਹਨ। ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ ਅਤੇ ਐਚਡੀਐਫਸੀ ਬੈਂਕ ਇਨ੍ਹਾਂ 'ਚ ਪ੍ਰਮੁੱਖ ਹਨ। ਭਾਰਤ ਇਕ ਵਾਰ ਫਿਰ ਦੂਜੇ ਵਿਕਾਸਸ਼ੀਲ ਬਜ਼ਾਰਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ। ਮਾਹਰਾਂ ਅਨੁਸਾਰ ਬੈਂਕਾਂ ਸ਼ੇਅਰ 'ਚ ਇਹ ਉਤਸ਼ਾਹ ਮਿਲਣ ਦਾ ਕਾਰਨ ਵਿਆਜ ਦਰਾਂ 'ਚ ਕੀਤੀ ਗਈ ਕਮੀ ਹੈ। ਇਸ ਨਾਲ ਬੈਂਕਾਂ ਦੀ ਕਮਾਈ ਵਧਣ ਦੀ ਉਮੀਦ ਹੈ। ਜਨਵਰੀ ਵਿਚ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰਾਂ ਵਿਚੋਂ 5,264 ਕਰੋੜ ਰੁਪਏ ਕੱਢੇ ਸਨ। ਪਰ ਬਾਅਦ ਵਿਚ ਕਰੀਬ ਢਾਈ ਮਹੀਨੇ 'ਚ 65,500 ਕਰੋੜ ਰੁਪਏ ਤੱਕ ਦਾ ਨਿਵੇਸ਼ ਕਰ ਚੁੱਕੇ ਹਨ। ਇਸੇ ਕਾਰਨ ਸੈਂਸੈਕਸ 18 ਅਪ੍ਰੈਲ ਨੂੰ 39487.45 ਦੀ ਨਵੀਂ ਉਚਾਈ 'ਤੇ ਪਹੁੰਚ ਗਿਆ ਸੀ। ਇਸੇ ਦਿਨ ਬੰਬਈ ਸਟਾਕ ਮਾਰਕਿਟ ਦੇ ਬੈਂਕਿੰਗ ਅਤੇ ਫਾਇਨਾਂਸ ਇੰਡੈਕਸ ਵੀ ਸਿਖਰ 'ਤੇ ਪਹੁੰਚ ਗਏ ਸਨ। ਮਾਹਰਾਂ ਮੁਤਾਬਕ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਵਲੋਂ ਮੌਦਰਿਕ ਨੀਤੀ 'ਚ ਬਦਲਾਅ ਕੀਤੇ ਜਾਣ ਕਾਰਨ ਨਕਦੀ ਦੀ ਸਥਿਤੀ ਬਿਹਤਰ ਹੋਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਮ ਚੋਣਾਂ ਦੇ ਬਾਅਦ ਸਥਿਰ ਸਰਕਾਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਨਿਵੇਸ਼ਕਾਂ ਨੂੰ ਭਾਰਤੀ ਬਜ਼ਾਰ ਵਿਚ ਤੇਜ਼ੀ ਦਿਖ ਰਹੀ ਹੈ। ਇਸ ਲਈ ਉਹ ਖਰੀਦਦਾਰੀ ਕਰ ਰਹੇ ਹਨ। 

ਆਟੋਮੋਬਾਇਲ ਕੰਪਨੀਆਂ ਦੇ ਸ਼ੇਅਰਾਂ 'ਚ ਵਾਧਾ

ਵਿਦੇਸ਼ੀ ਨਿਵੇਸ਼ਕਾਂ ਨੇ ਮਾਰਚ ਵਿਚ ਆਟੋਮੋਬਾਈਨ ਕੰਪਨੀਆਂ ਦੇ ਸ਼ੇਅਰਾਂ ਵਿਚ ਵੀ ਖਰੀਦਦਾਰੀ ਕੀਤੀ ਹੈ। ਉਨ੍ਹਾਂ ਨੇ ਜਨਵਰੀ ਵਿਚ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ 'ਚੋਂ 922 ਕਰੋੜ ਅਤੇ ਫਰਵਰੀ ਵਿਚ 140 ਕਰੋੜ ਰੁਪਏ ਕਢਵਾਏ ਸਨ। ਪਰ ਮਾਰਚ ਵਿਚ 479 ਕਰੋੜ ਦੇ ਆਟੋ ਸਟਾਕਸ ਖਰੀਦੇ ਸਨ। ਸਾਰੇ ਪ੍ਰਮੁੱਖ ਦੇਸ਼ਾਂ ਵਿਚ ਆਟੋ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਆਈ ਹੈ। ਪ੍ਰਦੂਸ਼ਣ ਮਿਆਰ ਸਖਤ ਕੀਤੇ ਜਾ ਰਹੇ ਹਨ। ਇਸ ਲਈ ਨਵੀਂ ਤਕਨਾਲੋਜੀ 'ਤੇ ਕੰਪਨੀਆਂ ਦਾ 
ਖਰਚ ਵਧ ਰਿਹਾ ਹੈ।

ਆਉਣ ਵਾਲੇ ਹਨ ਬੈਂਕਾਂ ਦੇ ਨਤੀਜੇ

ਆਉਣ ਵਾਲੇ ਸਮੇਂ 'ਚ ਬੈਂਕਾਂ ਦੇ ਨਤੀਜੇ ਬਜ਼ਾਰ ਦੀ ਸਥਿਤੀ ਨਿਰਧਾਰਤ ਕਰਨਗੇ। ਇਸ ਹਫਤੇ ਸਟੇਟ ਬੈਂਕ ਲਾਈਫ, ਮਹਿੰਦਰਾ ਫਾਇਨਾਂਸ਼ਿਅਲ ਅਤੇ ਇੰਡੀਆ ਬੁੱਲਜ਼ ਫਾਇਨਾਂਸ ਵਰਗੀਆਂ ਕੰਪਨੀਆਂ ਦੇ ਨਤੀਜੇ ਆਉਣ ਵਾਲੇ ਹਨ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਵਲੋਂ ਪੈਸਾ ਆਉਣਾ ਜਾਰੀ ਰਹੇਗਾ।


Related News