''ਬੀਮਾ ਖੇਤਰ'' ਚ 9 ਸਾਲਾਂ ''ਚ ਆਇਆ 54,000 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼
Tuesday, Mar 19, 2024 - 10:18 AM (IST)
ਨਵੀਂ ਦਿੱਲੀ (ਭਾਸ਼ਾ) - ਵਿੱਤੀ ਸੇਵਾ ਸਕੱਤਰ ਵਿਵੇਕ ਜੋਸ਼ੀ ਨੇ ਕਿਹਾ ਹੈ ਕਿ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਸਬੰਧੀ ਮਾਪਦੰਡਾਂ ਦੇ ਵਧੇਰੇ ਨਰਮ ਕਰਨ ਨਾਲ ਬੀਮਾ ਖੇਤਰ 'ਚ ਪਿਛਲੇ 9 ਸਾਲਾਂ 'ਚ ਲੱਗਭਗ 54,000 ਕਰੋੜ ਰੁਪਏ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਆਇਆ ਹੈ। ਇਸ ਮਾਮਲੇ ਦੇ ਸਬੰਧ ਵਿਚ ਜੋਸ਼ੀ ਨੇ ਕਿਹਾ ਕਿ ਸਰਕਾਰ ਨੇ ਬੀਮਾ ਖੇਤਰ 'ਚ ਐੱਫ. ਡੀ. ਆਈ. ਦੀ ਹੱਦ ਨੂੰ 26 ਫ਼ੀਸਦੀ ਤੋਂ ਵਧਾ ਕੇ ਸਾਲ 2015 'ਚ 49 ਫ਼ੀਸਦੀ ਅਤੇ ਫਿਰ 2021 'ਚ ਸੋਧ ਕੇ 74 ਫ਼ੀਸਦੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ - iPhone ਖਰੀਦਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ: iPhone 15 Plus 'ਤੇ ਮਿਲ ਰਿਹਾ ਵੱਡਾ ਆਫਰ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬੀਮਾ ਵਿਚੋਲਗੀ ਵਾਲੀਆਂ ਕੰਪਨੀਆਂ ਲਈ ਮਨਜ਼ੂਰ ਐੱਫ. ਡੀ. ਆਈ. ਹੱਦ ਨੂੰ ਸਾਲ 2019 'ਚ ਵਧਾ ਕੇ 100 ਫ਼ੀਸਦੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਦਸੰਬਰ 2014 ਤੋਂ ਜਨਵਰੀ 2024 ਦਰਮਿਆਨ ਬੀਮਾ ਕੰਪਨੀਆਂ 'ਚ ਕੁੱਲ 53,900 ਕਰੋੜ ਰੁਪਏ ਦਾ ਐੱਫ. ਡੀ. ਆਈ. ਪ੍ਰਾਪਤ ਹੋਇਆ। ਜੋਸ਼ੀ ਨੇ ਕਿਹਾ ਕਿ ਇਸ ਮਿਆਦ 'ਚ ਜਨਵਰੀ 2024 ਤੱਕ ਬੀਮਾ ਖੇਤਰ ਨਾਲ ਜੁੜੀਆਂ ਕੰਪਨੀਆਂ ਦੀ ਗਿਣਤੀ 53 ਤੋਂ ਵਧ ਕੇ 70 ਹੋ ਗਈ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਇਨ੍ਹਾਂ ਸੂਬਿਆਂ 'ਚ ਸਭ ਤੋਂ ਮਹਿੰਗਾ ਮਿਲ ਰਿਹਾ ਪੈਟਰੋਲ-ਡੀਜ਼ਲ, ਜਾਣੋ ਤੁਹਾਡੇ ਇਲਾਕੇ ਕੀ ਹੈ ਕੀਮਤ?
ਉਨ੍ਹਾਂ ਨੇ ਕਿਹਾ ਕਿ ਬੀਮਾ ਉਤਪਾਦਾਂ ਦੀ ਪਹੁੰਚ ਵਿੱਤੀ ਸਾਲ 2013-14 'ਚ 3.9 ਫ਼ੀਸਦੀ ਸੀ, ਜੋ ਵਧ ਕੇ ਵਿੱਤੀ ਸਾਲ 2022-23 'ਚ 4 ਫ਼ੀਸਦੀ ਹੋ ਗਈ। ਉਥੇ ਹੀ, ਬੀਮਾ ਘਣਤਾ 2013-14 'ਚ 52 ਅਮਰੀਕੀ ਡਾਲਰ ਤੋਂ ਵਧ ਕੇ 2022-23 'ਚ 92 ਅਮਰੀਕੀ ਡਾਲਰ ਹੋ ਗਈ। ਬੀਮਾ ਪਹੁੰਚ ਨੂੰ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਬੀਮਾ ਪ੍ਰੀਮੀਅਮ ਦੇ ਫ਼ੀਸਦੀ ਦੇ ਰੂਪ 'ਚ ਮਾਪਿਆ ਜਾਂਦਾ ਹੈ, ਜਦੋਂ ਕਿ ਬੀਮਾ ਘਣਤਾ ਦੀ ਗਣਨਾ ਆਬਾਦੀ ਦੇ ਅਨੁਪਾਤ 'ਚ ਬੀਮਾ ਪ੍ਰੀਮੀਅਮ ਦੇ ਤੌਰ 'ਤੇ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8