ਵਿਦੇਸ਼ੀ ਕਰੰਸੀ ਭੰਡਾਰ 16ਵੇਂ ਹਫਤੇ ਵਧਿਆ, ਨਵੇਂ ਰਿਕਾਰਡ ਪੱਧਰ ’ਤੇ

01/17/2020 8:30:21 PM

ਮੁੰਬਈ(ਯੂ. ਐੱਨ. ਅਾਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ 16ਵੇਂ ਹਫਤੇ ਵਧਦਾ ਹੋਇਆ 10 ਜਨਵਰੀ ਨੂੰ ਖਤਮ ਹਫਤੇ ’ਚ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ 10 ਜਨਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ 5.8 ਕਰੋਡ਼ ਡਾਲਰ ਵਧ ਕੇ 461.21 ਅਰਬ ਡਾਲਰ ਹੋ ਗਿਆ। ਇਸ ਦੌਰਾਨ ਆਰ. ਬੀ. ਆਈ. ਨੇ ਸੋਨੇ ਦੀ ਖਰੀਦ ਕੀਤੀ ਅਤੇ ਉਸ ਦਾ ਸੋਨਾ ਭੰਡਾਰ ਵਧਿਆ ਹੈ, ਜਦੋਂਕਿ ਵਿਦੇਸ਼ੀ ਕਰੰਸੀ ਜਾਇਦਾਦ ’ਚ ਕਮੀ ਆਈ ਹੈ। ਇਹ ਲਗਾਤਾਰ 16ਵਾਂ ਹਫਤਾ ਹੈ, ਜਦੋਂ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 3 ਜਨਵਰੀ ਨੂੰ ਖਤਮ ਹਫਤੇ ’ਚ ਇਹ 3.68 ਅਰਬ ਡਾਲਰ ਵਧ ਕੇ 461.16 ਅਰਬ ਡਾਲਰ ਰਿਹਾ ਸੀ।

ਕੇਂਦਰੀ ਬੈਂਕ ਅਨੁਸਾਰ 10 ਜਨਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ ’ਚ 36.7 ਅਰਬ ਡਾਲਰ ਦੀ ਗਿਰਾਵਟ ਰਹੀ ਅਤੇ ਇਹ 427.58 ਅਰਬ ਡਾਲਰ ਰਹਿ ਗਈ। ਉਥੇ ਹੀ ਸੋਨਾ ਭੰਡਾਰ 43.5 ਅਰਬ ਡਾਲਰ ਵਧ ਕੇ 28.49 ਅਰਬ ਡਾਲਰ ’ਤੇ ਪਹੁੰਚ ਗਿਆ। ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ ਕੋਲ ਰਾਖਵੀਂ ਪੂੰਜੀ ਅਤੇ ਵਿਸ਼ੇਸ਼ ਨਿਕਾਸੀ ਹੱਕ 50-50 ਲੱਖ ਡਾਲਰ ਘਟ ਕੇ ਕ੍ਰਮਵਾਰ 3.70 ਅਰਬ ਡਾਲਰ ਅਤੇ 1.44 ਅਰਬ ਡਾਲਰ ਰਹਿ ਗਿਆ।


Karan Kumar

Content Editor

Related News