ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 9.11 ਅਰਬ ਡਾਲਰ ਵਧ ਕੇ 615.97 ਅਰਬ ਡਾਲਰ ’ਤੇ

Saturday, Dec 23, 2023 - 05:16 PM (IST)

ਮੁੰਬਈ (ਭਾਸ਼ਾ) – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 15 ਦਸੰਬਰ ਨੂੰ ਸਮਾਪਤ ਹਫਤੇ ਵਿਚ 9.11 ਅਰਬ ਡਾਲਰ ਵਧ ਕੇ 615.97 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ ਵਿਚ ਦੇਸ਼ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.81 ਅਰਬ ਡਾਲਰ ਵਧ ਕੇ 606.85 ਅਰਬ ਡਾਲਰ ’ਤੇ ਸੀ।

ਇਹ ਵੀ ਪੜ੍ਹੋ :   ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਜ਼ਿਕਰਯੋਗ ਹੈ ਿਕ ਅਕਤੂਬਰ 2021 ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 65 ਅਰਬ ਡਾਲਰ ਦੇ ਸਭ ਤੋਂ ਉੱਚ ਪੱਧਰ ’ਤੇ ਪੁੱਜ ਗਿਆ ਸੀ। ਪਿਛਲੇ ਸਾਲ ਤੋਂ ਗਲੋਬਲ ਘਟਨਾਕ੍ਰਮਾਂ ਕਾਰਨ ਦਬਾਅ ਦਰਮਿਆਨ ਕੇਂਦਰੀ ਬੈਂਕ ਨੇ ਰੁਪਏ ਦੀ ਵਟਾਂਦਰਾ ਦਰ ਬਣਾਈ ਰੱਖਣ ਲਈ ਮੁਦਰਾ ਭੰਡਾਰ ਦੀ ਵਰਤੋਂ ਕੀਤੀ। ਇਸ ਨਾਲ ਮੁਦਰਾ ਭੰਡਾਰ ਪ੍ਰਭਾਵਿਤ ਹੋਇਆ। ਰਿਜ਼ਰਵ ਬੈਂਕ ਦੇ ਹਫਤਾਵਾਰੀ ਅੰਕੜਿਆਂ ਮੁਤਾਬਕ 15 ਦਸੰਬਰ ਨੂੰ ਸਮਾਪਤ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਵਿਦੇਸ਼ੀ ਮੁਦਰਾ ਐਸੈਟਸ 8.34 ਅਰਬ ਡਾਲਰ ਵਧ ਕੇ 545.04 ਅਰਬ ਡਾਲਰ ਹੋ ਗਈਆਂ। ਇਸ ਮਿਆਦ ’ਚ ਗੋਲਡ ਰਿਜ਼ਰਵ 44.6 ਕਰੋੜ ਡਾਲਰ ਦੇ ਵਾਧੇ ਨਾਲ 47.58 ਅਰਬ ਡਾਲਰ ਹੋ ਗਿਆ। ਇਸ ਤਰ੍ਹਾਂ ਸਮੀਖਿਆ ਅਧੀਨ ਹਫਤੇ ’ਚ ਸਪੈਸ਼ਲ ਡਰਾਇੰਗ ਰਾਈਟਸ ਵਿਚ 13.5 ਕਰੋੜ ਡਾਲਰ ਦਾ ਵਾਧਾ ਹੋਇਆ ਇਹ ਵਧ ਕੇ 18.32 ਅਰਬ ਡਾਲਰ ’ਤੇ ਪੁੱਜ ਗਿਆ। ਇਸ ਮਿਆਦ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 18.1 ਕਰੋੜ ਡਾਲਰ ਦਾ ਵਾਧਾ ਲੈ ਕੇ 5.02 ਅਰਬ ਡਾਲਰ ਹੋ ਗਿਆ।

ਇਹ ਵੀ ਪੜ੍ਹੋ :   ਇਨ੍ਹਾਂ ਸੂਬਿਆਂ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਇਹ ਵੀ ਪੜ੍ਹੋ :   ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News