ਵਿਦੇਸ਼ੀ ਮੁਦਰਾ ਭੰਡਾਰ ਵਿਚ ਫਿਰ ਤੋਂ ਆਈ ਕਮੀ, ਜਾਣੋ ਕਿਉਂ ਆਈ ਗਿਰਾਵਟ

Saturday, Oct 09, 2021 - 12:39 PM (IST)

ਵਿਦੇਸ਼ੀ ਮੁਦਰਾ ਭੰਡਾਰ ਵਿਚ ਫਿਰ ਤੋਂ ਆਈ ਕਮੀ, ਜਾਣੋ ਕਿਉਂ ਆਈ ਗਿਰਾਵਟ

ਮੁੰਬਈ - ਇਕ ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਦਰਮਿਆਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1.169 ਅਰਬ ਡਾਲਰ ਘੱਟ ਹੋ ਕੇ 637.477 ਅਰਬ ਡਾਲਰ ਪਹੁੰਚ ਗਿਆ ਹੈ। ਲੌੜੀਂਦਾ ਵਿਦੇਸ਼ੀ ਮੁਦਰਾ ਭੰਡਾਰ ਇਕ ਸਿਹਤਮੰਦ ਅਰਥਵਿਵਸਥਾ ਲਈ ਬਹੁਤ ਮਹੱਤਵਪੂਰਣ ਹੁੰਦਾ ਹੈ। ਇਹ ਆਯਾਤ ਨੂੰ ਸਮਰਥਨ ਦੇਣ ਲਈ ਆਰਥਿਕ ਸੰਕਟ ਦੀ ਸਥਿਤੀ ਵਿਚ ਅਰਥਵਿਵਸਥਾ ਨੂੰ ਮਦਦ ਉਪਲੱਬਧ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਮੁਤਾਬਕ 24 ਸਤੰਬਰ 2021 ਨੂੰ ਖ਼ਤਮ ਹਫ਼ਤੇ ਦਰਮਿਆਨ ਇਲ ਵਿਚ 99.7 ਕਰੋੜ ਡਾਲਰ ਦੀ ਗਿਰਾਵਟ ਆਈ ਸੀ ਅਤੇ ਇਹ 638.646 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ 3 ਸਤੰਬਰ, 2021 ਨੂੰ ਖ਼ਤਮ ਹੋਏ ਹਫ਼ਤੇ ਵਿੱਚ, ਇਹ 8.895 ਅਰਬ ਡਾਲਰ ਵਧ ਕੇ 642.453 ਅਰਬ ਡਾਲਰ ਹੋ ਗਿਆ ਸੀ।

ਇਸ ਲਈ ਆਈ ਗਿਰਾਵਟ

ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇਹ ਗਿਰਾਵਟ ਵਿਦੇਸ਼ੀ ਮੁਦਰਾ ਸੰਪਤੀਆਂ (ਐਫਸੀਏ) ਵਿੱਚ ਕਮੀ ਦੇ ਕਾਰਨ ਆਈ ਹੈ। ਐਫ.ਸੀ.ਏ. 1.28 ਅਰਬ ਡਾਲਰ ਘੱਟ ਕੇ 575.451 ਅਰਬ ਡਾਲਰ ਰਹਿ ਗਈ। ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖੀ ਗਈ ਯੂਰੋ, ਪੌਂਡ ਅਤੇ ਯੇਨ ਵਰਗੀਆਂ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁੱਲ ਵਿੱਚ ਵਾਧੇ ਜਾਂ ਕਮੀ ਦੇ ਪ੍ਰਭਾਵ ਸ਼ਾਮਲ ਹੁੰਦੇ ਹਨ।

ਸੋਨੇ ਦੇ ਭੰਡਾਰ ਵਿਚ ਵਾਧਾ

ਇਸ ਦੌਰਾਨ ਦੇਸ਼ ਦੇ ਸੋਨੇ ਦਾ ਭੰਡਾਰ 12.8 ਕਰੋੜ ਡਾਲਰ ਵਧਿਆ ਅਤੇ 37.558 ਅਰਬ ਡਾਲਰ ਤੱਕ ਪਹੁੰਚ ਗਿਆ। ਅੰਤਰਰਾਸ਼ਟਰੀ ਮੁਦਰਾ ਫੰਡ(ਆਈਐੱਮਐੱਫ) ਕੋਲ ਮੌਜੂਦ ਦੇਸ਼ ਦੇ ਵਿਸ਼ੇਸ਼ ਡਰਾਇੰਗ ਅਧਿਕਾਰ (ਐਸਡੀਆਰ) 13.8 ਕਰੋੜ ਡਾਲਰ ਘੱਟ ਕੇ 19.24 ਅਰਬ ਡਾਲਰ ਰਹਿ ਗਏ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਬਹੁਪੱਖੀ ਉਧਾਰ ਦੇਣ ਵਾਲੀ ਏਜੰਸੀ ਵਿੱਚ ਆਪਣੇ ਮੌਜੂਦਾ ਕੋਟੇ ਦੇ ਅਨੁਪਾਤ ਵਿੱਚ ਆਪਣੇ ਮੈਂਬਰਾਂ ਨੂੰ ਸਧਾਰਨ ਐਸਡੀਆਰ ਅਲਾਟ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News