ਵਿਦੇਸ਼ੀ ਮੁਦਰਾ ਭੰਡਾਰ 7.54 ਅਰਬ ਘਟ ਕੇ 572.7 ਅਰਬ ਡਾਲਰ ’ਤੇ ਆਇਆ

Saturday, Jul 23, 2022 - 05:29 PM (IST)

ਮੁੰਬਈ  – ਵਿਦੇਸ਼ੀ ਮੁਦਰਾ ਜਾਇਦਾਦ, ਗੋਲਡ ਰਿਜ਼ਰਵ ਅਤੇ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਵਿਚ ਕਮੀ ਆਉਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 15 ਜੁਲਾਈ ਨੂੰ ਸਮਾਪਤ ਹਫਤੇ ’ਚ 7.54 ਅਰਬ ਡਾਲਰ ਘੱਟ ਹੋ ਕੇ 872.7 ਅਰਬ ਡਾਲਰ ’ਤੇ ਆ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 8.06 ਅਰਬ ਡਾਲਰ ਘਟ ਕੇ 580.3 ਅਰਬ ਡਾਲਰ ਰਿਹਾ ਸੀ।

ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 15 ਜੁਲਾਈ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 6.53 ਅਰਬ ਡਾਲਰ ਘੱਟ ਹੋ ਕੇ 511.6 ਅਰਬ ਡਾਲਰ ’ਤੇ ਆ ਗਿਆ। ਇਸ ਤਰ੍ਹਾਂ ਇਸ ਮਿਆਦ ’ਚ ਗੋਲਡ ਰਿਜ਼ਰਵ 83 ਕਰੋੜ ਡਾਲਰ ਦੀ ਗਿਰਾਵਟ ਲੈ ਕੇ 38.4 ਅਰਬ ਡਾਲਰ ’ਤੇ ਰਿਹਾ। ਸਮੀਖਿਆ ਅਧੀਨ ਹਫਤੇ ’ਚ ਵਿਸ਼ੇਸ਼ ਡਰਾਇੰਗ ਅਧਿਕਾਰ 15.5 ਕਰੋੜ ਡਾਲਰ ਡਿਗ ਕੇ 17.9 ਅਰਬ ਡਾਲਰ ’ਤੇ ਰਿਹਾ। ਇਸ ਤਰ੍ਹਾਂ ਇਸ ਮਿਆਦ ’ਚ ਗਲੋਬਲ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਵਾਧਾ ਹੋਇਆ ਹੈ ਅਤੇ ਇਹ 2.9 ਕਰੋੜ ਡਾਲਰ ਘਟ ਕੇ 4.9 ਅਰਬ ਡਾਲਰ ਰਹਿ ਗਿਆ।


Harinder Kaur

Content Editor

Related News