ਵਿਦੇਸ਼ੀ ਮੁਦਰਾ ਭੰਡਾਰ 3 ਅਰਬ ਡਾਲਰ ਘਟ ਕੇ 561.05 ਅਰਬ ਡਾਲਰ ’ਤੇ

Saturday, Sep 03, 2022 - 02:01 AM (IST)

ਵਿਦੇਸ਼ੀ ਮੁਦਰਾ ਭੰਡਾਰ 3 ਅਰਬ ਡਾਲਰ ਘਟ ਕੇ 561.05 ਅਰਬ ਡਾਲਰ ’ਤੇ

ਮੁੰਬਈ (ਯੂ. ਐੱਨ. ਆਈ.)–ਵਿਦੇਸ਼ੀ ਮੁਦਰਾ ਜਾਇਦਾਦ, ਗੋਲਡ ਭੰਡਾਰ, ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ ’ਚ ਕਮੀ ਆਉਣ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 26 ਅਗਸਤ ਨੂੰ ਸਮਾਪਤ ਹਫਤੇ ’ਚ 3 ਅਰਬ ਡਾਲਰ ਘਟ ਕੇ ਲਗਾਤਾਰ ਚੌਥੇ ਹਫਤੇ ਡਿੱਗਦਾ ਹੋਇਆ 561.05 ਅਰਬ ਡਾਲਰ ਰਹਿ ਗਿਆ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ ’ਚ 6.7 ਅਰਬ ਡਾਲਰ ਦੀ ਕਮੀ ਆਈ ਅਤੇ ਇਹ ਘਟ ਕੇ ਲਗਾਤਾਰ ਤੀਜੇ ਹਫਤੇ ਡਿੱਗਦਾ ਹੋਇਆ 56405 ਅਰਬ ਡਾਲਰ ’ਤੇ ਰਿਹਾ ਸੀ।

 ਇਹ ਵੀ ਪੜ੍ਹੋ : ਪਾਕਿਸਤਾਨ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1208 ਹੋਈ

ਰਿਜ਼ਰਵ ਬੈਂਕ ਵੱਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 26 ਅਗਸਤ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 2.6 ਅਰਬ ਡਾਲਰ ਦੀ ਗਿਰਾਵਟ ਲੈ ਕੇ 498.65 ਅਰਬ ਡਾਲਰ ਰਹਿ ਗਈ। ਇਸ ਮਿਆਦ ’ਚ ਸੋਨੇ ਦਾ ਭੰਡਾਰ ਵੀ 27.1 ਕਰੋੜ ਡਾਲਰ ਘਟ ਕੇ 39.64 ਅਰਬ ਡਾਲਰ ’ਤੇ ਆ ਗਿਆ।

 ਇਹ ਵੀ ਪੜ੍ਹੋ : ਇਜ਼ਰਾਈਲ ਹਮਲੇ 'ਚ ਸੀਰੀਆ ਦਾ ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ : ਵਿਦੇਸ਼ ਮੰਤਰਾਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News