ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 3.091 ਅਰਬ ਡਾਲਰ ਵਧ ਕੇ ਰਿਕਾਰਡ 476.092 ਅਰਬ ਹੋਇਆ

02/22/2020 9:37:04 AM

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 14 ਫਰਵਰੀ ਨੂੰ ਖਤਮ ਹਫਤਾਵਾਰ 'ਚ 3,091 ਅਰਬ ਡਾਲਰ ਵਧ ਕੇ 476.092 ਅਰਬ ਡਾਲਰ ਦੇ ਸਰਵਕਾਲਿਕ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੇਜ਼ੀ ਦਾ ਕਾਰਨ ਵਿਦੇਸ਼ੀ ਮੁਦਰਾ ਪਰਿਸੰਪਤੀਆਂ ਦਾ ਵਧਣਾ ਹੈ। ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਿਛਲੇ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 1,701 ਅਰਬ ਡਾਲਰ ਵਧ ਕੇ 473 ਅਰਬ ਡਾਲਰ ਹੋ ਗਿਆ ਸੀ। ਸਮੀਖਿਆਧੀਨ ਹਫਤੇ 'ਚ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਭਾਵ ਵਿਦੇਸ਼ੀ ਮੁਦਰਾ ਪਰਿਸੰਪਤੀਆਂ 2.763 ਅਰਬ ਡਾਲਰ ਵਧ ਕੇ 441.949 ਅਰਬ ਡਾਲਰ ਹੋ ਗਿਆ। ਇਸ ਦੌਰਾਨ ਸੋਨਾ ਭੰਡਾਰ 34.4 ਕਰੋੜ ਡਾਲਰ ਵਧ ਕੇ 29.123 ਅਰਬ ਡਾਲਰ ਹੋ ਗਿਆ ਹੈ। ਪਿਛਲੇ ਹਫਤੇ ਦੇ ਦੌਰਾਨ ਕੌਮਾਂਤਰੀ ਮੁਦਰਾ ਫੰਡ 'ਚ ਵਿਸ਼ੇਸ਼ ਆਹਰਣ ਅਧਿਕਾਰ 60 ਲੱਖ ਡਾਲਰ ਘੱਟ ਕੇ 1.430 ਅਰਬ ਡਾਲਰ ਰਹਿ ਗਿਆ, ਜਦੋਂਕਿ ਆਈ.ਐੱਮ.ਐੱਫ. 'ਚ ਦੇਸ਼ ਦਾ ਰਿਜ਼ਰਵ ਫੰਡ ਵੀ 90 ਲੱਖ ਡਾਲਰ ਘੱਟ ਕੇ 3.590 ਅਰਬ ਡਾਲਰ ਰਹਿ ਗਈ ਹੈ।


Aarti dhillon

Content Editor

Related News