ਭਾਰਤੀ ਕੰਪਨੀਆਂ ਦਾ ਵਿਦੇਸ਼ ਵਿਚ ਸਿੱਧਾ ਨਿਵੇਸ਼ ਜੂਨ ਵਿਚ ਦੁੱਗਣਾ ਹੋ ਕੇ 2.80 ਅਰਬ ਡਾਲਰ ਪਹੁੰਚਿਆ

Sunday, Jul 18, 2021 - 05:21 PM (IST)

ਭਾਰਤੀ ਕੰਪਨੀਆਂ ਦਾ ਵਿਦੇਸ਼ ਵਿਚ ਸਿੱਧਾ ਨਿਵੇਸ਼ ਜੂਨ ਵਿਚ ਦੁੱਗਣਾ ਹੋ ਕੇ 2.80 ਅਰਬ ਡਾਲਰ ਪਹੁੰਚਿਆ

ਮੁੰਬਈ - ਭਾਰਤੀ ਕੰਪਨੀਆਂ ਦਾ ਵਿਦੇਸ਼ ਵਿਚ ਪ੍ਰਤੱਖ ਵਿਦੇਸ਼ੀ ਨਿਵੇਸ਼ ਇਸ ਸਾਲ ਜੂਨ ਵਿਚ ਵਧ ਕੇ 2.80 ਅਰਬ ਡਾਲਰ 'ਤੇ ਦੁੱਗਣੇ ਤੋਂ ਵਧ ਹੋ ਗਿਆ ਹੈ। ਇਕ ਸਾਲ ਪਹਿਲਾਂ ਇਸ ਦੌਰਾਨ ਇਹ ਆਂਕੜਾ 1.39 ਅਰਬ ਡਾਲਰ ਸੀ। ਰਿਜ਼ਰਵ ਬੈਂਕ ਦੇ ਆਂਕੜਿਆਂ ਮੁਤਾਬਕ  ਜੂਨ 2021 ਵਿਚ ਕੁੱਲ ਵਿਦੇਸ਼ੀ ਨਿਵੇਸ਼ ਵਿਚੋਂ 1.17 ਅਰਬ ਡਾਲਰ ਗਾਰੰਟੀ , 1.21 ਅਰਬ ਡਾਲਰ ਕਰਜ਼ ਅਤੇ 42.68 ਕਰੋੜ ਡਾਲਰ ਸ਼ੇਅਰ ਪੂੰਜੀ ਦੇ ਰੂਪ ਵਿਚ ਰਿਹਾ। 

ਇਹ ਵੀ ਪੜ੍ਹੋ : ‘ਅਮਰੀਕਾ ’ਚ ਵਧ ਰਿਹੈ ਫੇਕ ਪ੍ਰੋਡਕਟ ਦਾ ਕਾਰੋਬਾਰ : 464 ਕਰੋੜ ਰੁਪਏ ਦੇ ਲੱਖਾਂ ਫੇਕ ਵਾਇਰਲੈੱਸ ਹੈੱਡਫੋਨ ਕੀਤੇ ਜ਼ਬਤ

ਆਂਕੜਿਆਂ ਮੁਤਾਬਕ ਇਸ ਦੌਰਾਨ ਟਾਟਾ ਸਟੀਲ ਨੇ ਸਿੰਗਾਪੁਰ ਵਿਚ ਆਪਣੀ ਪੂਰਨ ਮਾਲਕੀ ਵਾਲੀ ਕੰਪਨੀ ਵਿਚ 1 ਅਰਬ ਡਾਲਰ ਦਾ ਨਿਵੇਸ਼ ਕੀਤਾ। ਵਿਪਰੋ ਨੇ ਅਮਰੀਕਾ ਵਿਚ ਆਪਣੀ ਪੂਰਨ ਮਾਲਕੀ ਵਾਲੀ ਇਕਾਈ ਵਿਚ 78.75 ਕਰੋੜ ਡਾਲਰ ਅਤੇ ਟਾਟਾ ਪਾਵਰ ਨੇ ਮਾਰੀਸ਼ੀਅਸ ਵਿਚ ਆਪਣੀ ਪੂਰਨ ਮਾਲਕੀ ਵਾਲੀ ਇਕਾਈ ਵਿਚ 13.12 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਰਿਲਾਇੰਸ ਇੰਡਸਟਰੀ ਨੇ ਸਿੰਗਾਪੁਰ ਵਿਚ ਖੇਤਾਬਾੜੀ ਅਤੇ ਖਣਨ ਅਧਾਰਿਤ ਡਬਲਯੂ.ਓ.ਐੱਸ. ਵਿਚ 5.6 ਕਰੋੜ ਡਾਲਰ, ਇੰਟਰਗਲੋਬ ਐਂਟਰਪ੍ਰਾਇਜ਼ਿਜ਼ ਨੇ ਬ੍ਰਿਟੇਨ ਵਿਚ ਸਾਂਝੇ ਉੱਦਮ ਵਿਚ 5.15 ਕਰੋੜ ਡਾਲਰ, ਓ.ਐੱਨ.ਜੀ. ਵਿਦੇਸ਼ ਲਿਮਟਿਡ ਨੇ ਮੋਜੰਬੀਕ ਵਿਚ ਸਾਂਝੇ ਉੱਦਮ ਵਿਚ 4.83 ਕਰੋੜ ਡਾਲਰ ਅਤੇ ਪਹਾੜਪੁਰ ਕੂਲਿੰਗ ਟਾਵਰਸ ਨੇ ਸਿੰਗਾਪੁਰ ਵਿਚ ਆਪਣੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਵਿਚ 4.8 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਇਸ ਤੋਂ ਇਲਾਵਾ ਟਾਟਾ ਕਮਿਊਨੀਕੇਸ਼ਨਸ ਨੇ ਸਿੰਗਾਪੁਰ ਵਿਚ ਡਬਲਯੂ.ਓ.ਐੱਸ. ਵਿਚ 5 ਕਰੋੜ ਡਾਲਰ , ਓ.ਐੱਨ.ਜੀ.ਸੀ. ਵਿਦੇਸ਼ ਲਿਮਟਿਡ ਨੇ ਰੂਸ ਵਿਚ ਸੰਯੁਕਤ ਉੱਦਮ ਵਿਚ 4.87 ਕਰੋੜ ਡਾਲਰ ਅਤੇ ਡਬਲਯੂ.ਐੱਨ.ਐੱਸ. ਗਲੋਬਲ ਸਰਵਿਸਿਜ਼ ਨੇ ਨੀਦਰਲੈਂਡ ਵਿਚ ਸਾਂਝ ਉੱਦਮ ਵਿਚ 4.5 ਕਰੋੜ ਡਾਲਰ ਦਾ ਨਿਵੇਸ਼ ਕੀਤਾ।

ਇਹ ਵੀ ਪੜ੍ਹੋ : Indian Oil ਨੇ ਲੋਕਾਂ ਨੂੰ ਕੀਤਾ Alert,ਡੀਲਰਸ਼ਿਪ ਲਈ ਆ ਰਹੇ ਆਫ਼ਰ ਬਾਰੇ ਦੱਸੀ ਸੱਚਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News