ਦੇਸ਼ ''ਚ ਵਿਦੇਸ਼ੀ ਬੈਂਕਾਂ ਦੇ ਏ. ਟੀ. ਐੱਮਜ਼ ਦੀ ਗਿਣਤੀ 18 ਫ਼ੀਸਦੀ ਡਿੱਗੀ : ਸਰਕਾਰ

Sunday, Dec 31, 2017 - 11:51 PM (IST)

ਦੇਸ਼ ''ਚ ਵਿਦੇਸ਼ੀ ਬੈਂਕਾਂ ਦੇ ਏ. ਟੀ. ਐੱਮਜ਼ ਦੀ ਗਿਣਤੀ 18 ਫ਼ੀਸਦੀ ਡਿੱਗੀ : ਸਰਕਾਰ

ਨਵੀਂ ਦਿੱਲੀ-ਦੇਸ਼ 'ਚ ਮੌਜੂਦ ਵਿਦੇਸ਼ੀ ਬੈਂਕਾਂ ਦੇ ਏ. ਟੀ. ਐੱਮਜ਼ ਦੀ ਗਿਣਤੀ 'ਚ ਪਿਛਲੇ 3 ਸਾਲਾਂ 'ਚ 18 ਫ਼ੀਸਦੀ ਦੀ ਗਿਰਾਵਟ ਆਈ ਹੈ। ਇਨ੍ਹਾਂ ਏ. ਟੀ. ਐੱਮਜ਼ 'ਚ ਕੁਝ ਨੂੰ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਇਕ ਬੈਂਕ ਨੇ ਦੇਸ਼ 'ਚ ਸੰਚਾਲਨ ਬੰਦ ਕਰ ਦਿੱਤਾ ਹੈ। ਅਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਦੇਸ਼ 'ਚ ਸਟੈਂਡਰਡ ਚਾਰਟਰਡ ਬੈਂਕ, ਸਿਟੀ ਬੈਂਕ, ਬੈਂਕ ਆਫ ਅਮਰੀਕਾ, ਐੱਚ. ਐੱਸ. ਬੀ. ਸੀ., ਦਿ ਰਾਇਲ ਬੈਂਕ ਆਫ ਸਕਾਟਲੈਂਡ, ਜੇ. ਪੀ. ਮਾਰਗਨ ਚੇਸ, ਡੀ. ਬੀ. ਐੱਸ. ਬੈਂਕ, ਬੀ. ਐੱਨ. ਪੀ. ਪਰਿਬਾਸ, ਦੋਹਾ ਬੈਂਕ ਅਤੇ ਕਤਰ ਨੈਸ਼ਨਲ ਬੈਂਕ ਅਤੇ ਹੋਰਾਂ ਸਮੇਤ ਕੁਲ 45 ਵਿਦੇਸ਼ੀ ਬੈਂਕ ਕੰਮ ਕਰ ਰਹੇ ਹਨ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਸਤੰਬਰ 2014 ਤੋਂ ਸਤੰਬਰ 2017 ਦਰਮਿਆਨ ਵਿਦੇਸ਼ੀ ਬੈਂਕਾਂ ਵੱਲੋਂ ਲਾਏ ਗਏ ਏ. ਟੀ. ਐੱਮਜ਼ 'ਚ 18 ਫ਼ੀਸਦੀ ਦੀ ਕਮੀ ਆਈ ਹੈ।        
ਵਿੱਤ ਮੰਤਰਾਲਾ ਨੇ ਆਰ. ਬੀ. ਆਈ. ਦੇ ਅੰਕੜਿਆਂ ਅਨੁਸਾਰ ਸਤੰਬਰ 2014 ਤੋਂ ਸਤੰਬਰ 2017 ਦੌਰਾਨ, ਸਿਟੀ ਬੈਂਕ ਦੇ ਏ. ਟੀ. ਐੱਮਜ਼ ਦੀ ਗਿਣਤੀ 5 ਫ਼ੀਸਦੀ ਡਿੱਗ ਕੇ 577 ਤੋਂ 549, ਡੀ. ਬੀ. ਐੱਸ. ਬੈਂਕ ਦੀ ਗਿਣਤੀ 3 ਫ਼ੀਸਦੀ ਡਿੱਗ ਕੇ 31 ਤੋਂ 30, ਯੈੱਸ ਬੈਂਕ 18 ਫ਼ੀਸਦੀ ਘੱਟ ਹੋ ਕੇ 39 ਤੋਂ 32, ਫਰਸਟਰੈਂਡ ਬੈਂਕ 100 ਫ਼ੀਸਦੀ ਡਿੱਗ ਕੇ 12 ਤੋਂ ਸਿਫ਼ਰ ਰਹਿ ਗਈ। ਆਰ. ਬੀ. ਐੱਸ. ਨੇ ਆਪਣੇ ਏ. ਟੀ. ਐੱਮਜ਼ ਦੀ ਗਿਣਤੀ 100 ਫ਼ੀਸਦੀ ਘਟਾ ਕੇ 60 ਤੋਂ ਸਿਫ਼ਰ ਕਰ ਦਿੱਤੀ, ਜਦਕਿ ਸਟੈਂਡਰਡ ਚਾਰਟਰਡ ਬੈਂਕ ਦੇ ਏ. ਟੀ. ਐੱਮਜ਼ 20 ਫ਼ੀਸਦੀ ਡਿੱਗ ਕੇ 279 ਤੋਂ 223 ਰਹਿ ਗਏ। 30 ਜੂਨ 2017 ਤੱਕ, ਸਟੈਂਡਰਡ ਚਾਰਟਰਡ ਬੈਂਕ ਦੀਆਂ ਬ੍ਰਾਂਚਾਂ ਦੀ ਗਿਣਤੀ ਸਭ ਤੋਂ ਵੱਧ 100 ਸੀ, ਉਸ ਤੋਂ ਬਾਅਦ ਸਿਟੀ ਬੈਂਕ 35, ਯੈੱਸ ਬੈਂਕ 17, ਡੀ. ਬੀ. ਐੱਸ. ਬੈਂਕ 12 ਅਤੇ ਬੀ. ਐੱਨ. ਪੀ. ਪਰਿਬਾਸ ਦੀਆਂ 8 ਬ੍ਰਾਂਚਾਂ ਹਨ।


Related News