ਪੈਨਸ਼ਨਰਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਬਣਾਏਗੀ ਪੋਰਟਲ, ਮਿਲੇਗੀ ਚੈਟ ਬੋਟ ਦੀ ਸਹੂਲਤ

Wednesday, Aug 31, 2022 - 01:28 PM (IST)

ਪੈਨਸ਼ਨਰਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਬਣਾਏਗੀ ਪੋਰਟਲ, ਮਿਲੇਗੀ ਚੈਟ ਬੋਟ ਦੀ ਸਹੂਲਤ

ਨਵੀਂ ਦਿੱਲੀ– ਕੇਂਦਰ ਸਰਕਾਰ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਸਰਕਾਰ ਪੈਨਸ਼ਨ ਲੈਣ ਵਾਲੇ ਲੋਕਾਂ ਦੇ ਜੀਵਨ ਨੂੰ ਸੌਖਾਲਾ ਬਣਾਉਣ ਲਈ ਇਕ ਏਕੀਕ੍ਰਿਤ ਪੋਰਟਲ ਵਿਕਸਿਤ ਕਰਨ ’ਤੇ ਕੰਮ ਕਰ ਰਹੀ ਹੈ। ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ (ਡੀ. ਓ. ਪੀ. ਪੀ. ਡਬਲਯੂ.) ਦੇ ਸਕੱਤਰ ਵੀ. ਸ਼੍ਰੀਨਿਵਾਸ ਨੇ ਇਹ ਜਾਣਕਾਰੀ ਦਿੱਤੀ। ਅਮਲਾ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਸ਼੍ਰੀਨਿਵਾਸ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਡੀ. ਓ. ਪੀ. ਪੀ. ਡਬਲਯੂ. ਇਕ ਆਰਟੀਫਿਸ਼ੀਅਲ ਇੰਟੈਲੀਜੈਂਸ/ਮਸ਼ੀਨ ਲਰਨਿੰਗ ਸਮਰੱਥ ਏਕੀਕ੍ਰਿਤ ਪੈਨਸ਼ਨਰ ਪੋਰਟਲ ’ਤੇ ਕੰਮ ਕਰ ਰਿਹਾ ਹੈ।
ਇਹ ਪੋਰਟਲ ਡੀ. ਓ. ਪੀ. ਪੀ. ਡਬਲਯੂ. ਪੋਰਟਲ-‘ਭਵਿੱਖ’ ਅਤੇ ਵੱਖ-ਵੱਖ ਬੈਂਕਾਂ ਦੇ ਪੈਨਸ਼ਨ ਪੋਰਟਲ ਨੂੰ ਜੋੜੇਗਾ। ਇਸ ’ਚ ਪੈਨਸ਼ਨਰਾਂ, ਸਰਕਾਰ ਅਤੇ ਬੈਂਕਾਂ ਦਰਮਿਆਨ ਸਹਿਜ ਰਾਬਤਾ ਯਕੀਨੀ ਕਰਨ ਲਈ ਚੈਟ ਬੋਟ ਦਾ ਬਦਲ ਵੀ ਹੋਵੇਗਾ। ਸ਼੍ਰੀਨਿਵਾਸ ਨੇ ਕਿਹਾ ਕਿ ਵਿਭਾਗ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਨਾਲ ਹੀ ਹੋਰ ਬੈਂਕਾਂ ਦੇ ਸਹਿਯੋਗ ਨਾਲ ਉਪਰੋਕਤ ਡਿਜੀਟਲ ਪ੍ਰਣਾਲੀ ਬਣਾਉਣ ਲਈ ਇਕ ਤਕਨੀਕੀ ਟੀਮ ਦਾ ਗਠਨ ਕਰ ਰਿਹਾ ਹੈ।


author

Aarti dhillon

Content Editor

Related News