30,000 ਕਰੋੜ ਰੁਪਏ ਦਾ ਅਨਾਜ, 6,000 ਕਰੋੜ ਰੁਪਏ ਦੀ ਪੈਕਿੰਗ ਸਮੱਗਰੀ ਖਰਾਬ ਹੋਣ ਦਾ ਖਦਸ਼ਾ : ਕੈਟ
Tuesday, Jul 19, 2022 - 08:40 PM (IST)
ਨਵੀਂ ਦਿੱਲੀ (ਯੂ. ਐੱਨ. ਆਈ.)–ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਗੈਰ-ਬ੍ਰਾਂਡੇਡ ਸਾਮਾਨਾਂ ’ਤੇ 5 ਫੀਸਦੀ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਫੈਸਲੇ ਨੂੰ ਘੱਟ ਤੋਂ ਘੱਟ 3 ਮਹੀਨਿਆਂ ਲਈ ਰੱਦ ਕੀਤਾ ਜਾਵੇ, ਜਿਸ ਨਾਲ ਇਸ ਸਮੇਂ ਵਪਾਰੀਆਂ ਨੂੰ ਜੀ. ਐੱਸ. ਟੀ. ਨੰਬਰ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਗੈਰ-ਟੈਕਸ ਯੋਗ ਸਟਾਕ ਅਤੇ ਪੈਕਿੰਗ ਸਮੱਗਰੀ ਨੂੰ ਸਮਾਪਤ ਕਰਨ ’ਚ ਸਮਰੱਥ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਯੂਰਪ 'ਚ ਕੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ, ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ
ਕੈਟ ਨੇ ਕਿਹਾ ਕਿ ਇਕ ਅਨੁਮਾਨ ਮੁਤਾਬਕ ਵਪਾਰੀਆਂ, ਮਿੱਲ ਮਾਲਕਾਂ, ਪ੍ਰੋਸੈਸਰਸ ਅਤੇ ਨਿਰਮਾਤਾਵਾਂ ਕੋਲ ਲਗਭਗ 30,000 ਕਰੋੜ ਰੁਪਏ ਦਾ ਅਨਾਜ ਪਿਆ ਹੋਇਆ ਹੈ ਜਦ ਕਿ ਲਗਭਗ 6000 ਕਰੋੜ ਰੁਪਏ ਦੀ ਪੈਕਿੰਗ ਸਮੱਗਰੀ ਮਾਲ ਨਿਰਮਾਤਾਵਾਂ ਅਤੇ ਹੋਰ ਵਿਅਕਤੀਆਂ ਕੋਲ ਪਈ ਹੈ। ਜੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਤਾਂ ਇਹ ਸਾਰੀ ਸਮੱਗਰੀ ਖਰਾਬ ਹੋਣ ਦਾ ਖਦਸ਼ਾ ਹੈ। ਕੈਟ ਨੇ ਸੋਮਵਾਰ ਨੂੰ ਵਿਰੋਧੀ ਨੇਤਾਵਾਂ ਵੱਲੋਂ 5 ਫੀਸਦੀ ਜੀ. ਐੱਸ. ਟੀ. ਲਗਾਉਣ ਦੇ ਵਿਰੋਧ ਨੂੰ ਝੂਠ ਕਰਾਰ ਦਿੱਤਾ ਹੈ। ਵਿਰੋਧੀ ਧਿਰਾਂ ਵੱਲੋਂ ਜੀ. ਐੱਸ. ਟੀ. ਦਾ ਵਿਰੋਧ ਕਰਨ ਦਾ ਇਹ ਐਕਟ ਸਿਰਫ ਵਪਾਰੀਆਂ ਦੇ ਗੁੱਸੇ ਤੋਂ ਬਚਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਇਹ ਵੀ ਪੜ੍ਹੋ : ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਦੇ ਰੂਪ 'ਚ ਕੈਬਨਿਟ ਦੀ ਅੰਤਰਿਮ ਮੀਟਿੰਗ ਦੀ ਕੀਤੀ ਪ੍ਰਧਾਨਗੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ