ਖਾਧ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ-ਨਹੀਂ ਰੱਖ ਪਾਵਾਂਗੇ ਇੰਨਾ ਆਨਾਜ, ਕਰ ਦਿਓ ਦਾਨ

10/15/2019 2:45:12 PM

ਨਵੀਂ ਦਿੱਲੀ—ਭਾਰਤੀ ਖਾਧ ਨਿਗਮ 'ਚ ਆਨਾਜ ਬਹੁਤਾਤ 'ਚ ਹੋਣ ਦੇ ਚੱਲਦੇ ਸਰਕਾਰ ਇਸ ਦੇ ਭੰਡਾਰਣ ਦੇ ਖਰਚੇ ਦੇ ਘੱਟ ਕਰਨ ਅਤੇ ਨੁਕਸਾਨ ਤੋਂ ਬਚਣ ਲਈ ਦੇਸ਼ ਭਰ 'ਚ ਲੋੜ ਤੋਂ ਜ਼ਿਆਦਾ ਆਨਾਜ ਭੰਡਾਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਖਾਧ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਉਹ ਹੋਰ ਆਨਾਜ ਦੇ ਭੰਡਾਰ ਨੂੰ ਯੋਗ ਦੇਸ਼ਾਂ ਨੂੰ ਮਨੁੱਖੀ ਸਹਾਇਤਾ ਦੇ ਰੂਪ 'ਚ ਦੇਣ ਦੇ ਵਿਕਲਪ ਦੇ ਰੂਪ 'ਚ ਵਿਚਾਰ ਕਰਨ।
ਸੂਤਰਾਂ ਮੁਤਾਬਕ ਖਾਧ ਅਤੇ ਜਨਤਕ ਵੰਡ ਵਿਭਾਗ ਨੇ ਵਿਦੇਸ਼ ਮੰਤਰਾਲੇ ਨੂੰ ਅਨੁਰੋਧ ਕੀਤਾ ਕਿ ਐੱਫ.ਸੀ.ਆਈ. ਦੇ ਕੋਲ ਉਪਲੱਬਧ ਹੋਰ ਭੰਡਾਰ ਤੋਂ ਕਣਕ ਅਤੇ ਚੌਲ ਦੀ ਜੀ.ਟੂ.ਜੀ. (ਸਰਕਾਰ ਤੋਂ ਸਰਕਾਰ) ਦੇ ਰਾਹੀਂ ਯੋਗ ਦੇਸ਼ਾਂ ਨੂੰ ਮਨੁੱਖੀ ਸਹਾਇਆ ਦੇਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏ। ਇਸ ਸਾਲ ਦੀ ਸ਼ੁਰੂਆਤ 'ਚ ਸਕੱਤਰਾਂ ਦੀ ਇਕ ਕਮੇਟੀ ਨੇ ਵੀ ਸਿਫਾਰਿਸ਼ ਕੀਤੀ ਸੀ ਕਿ ਵਿਦੇਸ਼ ਮੰਤਰਾਲੇ ਯੋਗ ਦੇਸ਼ਾਂ ਦੀ ਸਹਾਇਤਾ ਦੇ ਰੂਪ 'ਚ ਕਣਕ ਦੀ ਪੇਸ਼ਕਸ਼ ਦੀ ਸੰਭਾਵਨਾ ਦਾ ਪਤਾ ਲਗਾਏ। ਉਪਭੋਗਤਾ ਮਾਮਲੇ, ਖਾਧ ਅਤੇ ਜਨਤਕ ਵੰਡ ਪ੍ਰਣਾਲੀ ਵਿਭਾਗ ਮੰਤਰਾਲੇ ਨੇ ਵੀ ਪਿਛਲੇ ਦੋ ਸਾਲਾਂ 'ਚ ਘੱਟੋ ਘੱਟ ਦੋ ਵਾਰ ਵਿਦੇਸ਼ ਮੰਤਰਾਲੇ ਤੋਂ ਇਸ ਤਰ੍ਹਾਂ ਦਾ ਅਨੁਰੋਧ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਵਾਰ-ਵਾਰ ਅਨੁਰੋਧ ਕਰਨ ਦੇ ਬਾਅਦ ਵੀ ਕੋਈ ਹਾਂ-ਪੱਖੀ ਨਤੀਜੇ ਸਾਹਮਣੇ ਨਹੀਂ ਆਏ ਹਨ।
ਵਰਣਨਯੋਗ ਹੈ ਕਿ ਸਰਕਾਰ ਵਲੋਂ ਕਣਕ ਅਤੇ ਚੌਲਾਂ ਦੀ ਖਰੀਦ 'ਚ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਨਾਲ ਐੱਫ.ਸੀ.ਆਈ. 'ਚ ਕਣਕ ਅਤੇ ਚੌਲ ਦਾ ਹੋਰ ਭੰਡਾਰ ਵੱਧ ਗਿਆ ਹੈ। ਭੰਡਾਰਣ ਮਾਨਦੰਡਾਂ ਦੇ ਮੁਤਾਬਕ ਇਕ ਜੁਲਾਈ ਨੂੰ ਸੈਂਟਰਲ ਪੂਲ 'ਚ ਭੋਜਨ ਦੀ ਕੁੱਲ ਲੋੜ 411.20 ਲੱਖ ਟਨ ਸੀ ਪਰ ਇਕ ਸਤੰਬਰ ਨੂੰ ਸੈਂਟਰ ਪੂਲ 'ਚ ਅਨਾਜ ਦਾ ਭੰਡਾਰਣ 669.15 ਲੱਖ ਟਨ ਸੀ। ਇਸ 'ਚ 254.25 ਲੱਖ ਚੌਲ ਅਤੇ 414 ਲੱਖ ਟਨ ਕਣਕ ਸੀ।


Aarti dhillon

Content Editor

Related News