ਭਾਰਤੀ ਖੁਰਾਕ ਨਿਗਮ ਈ-ਨਿਲਾਮੀ ਦੇ ਰਾਹੀਂ ਥੋਕ ਖਪਤਕਾਰਾਂ ਨੂੰ 10.13 ਲੱਖ ਟਨ ਕਣਕ ਹੋਰ ਵੇਚੇਗਾ
Wednesday, Mar 15, 2023 - 11:51 AM (IST)
ਨਵੀਂ ਦਿੱਲੀ- ਜਨਤਕ ਖੇਤਰ ਦੇ ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ) ਨੇ ਕਣਕ ਅਤੇ ਆਟੇ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਤਹਿਤ ਬੁੱਧਵਾਰ ਨੂੰ ਹੋਣ ਵਾਲੀ ਈ-ਨਿਲਾਮੀ ਦੇ ਛੇਵੇਂ ਦੌਰ 'ਚ ਥੋਕ ਖਪਤਕਾਰਾਂ ਨੂੰ 10.13 ਲੱਖ ਟਨ ਕਣਕ ਵੇਚਣ ਦੀ ਯੋਜਨਾ ਬਣਾਈ ਹੈ। ਕੇਂਦਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਲਈ 50 ਲੱਖ ਟਨ ਕਣਕ ਖੁੱਲ੍ਹੇ ਬਾਜ਼ਾਰ 'ਚ ਵੇਚਣ ਦਾ ਐਲਾਨ ਕੀਤਾ ਹੈ। ਇਸ 'ਚੋਂ 45 ਲੱਖ ਟਨ ਆਟਾ ਮਿੱਲਾਂ ਸਮੇਤ ਥੋਕ ਖਪਤਕਾਰਾਂ ਨੂੰ ਵੇਚਿਆ ਜਾਣਾ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸਿਗਨੇਚਰ ਬੈਂਕ ਅਤੇ SVB ਸੰਕਟ ਦੇ ਬਾਵਜੂਦ ਵਿਆਜ ਦਰਾਂ 'ਚ ਵਾਧਾ ਨਹੀਂ ਰੋਕ ਸਕਦਾ ਹੈ ਫੈਡਰਲ ਰਿਜ਼ਰਵ
ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਨੇ ਹੁਣ ਤੱਕ ਆਯੋਜਿਤ ਪੰਜ ਦੌਰ ਦੀ ਈ-ਨਿਲਾਮੀ 'ਚ ਥੋਕ ਖਪਤਕਾਰਾਂ ਨੂੰ 28.85 ਲੱਖ ਟਨ ਕਣਕ ਵੇਚੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਅਨੁਸਾਰ, ਐੱਫ.ਸੀ.ਆਈ 15 ਮਾਰਚ ਨੂੰ ਹੋਣ ਵਾਲੀ ਛੇਵੇਂ ਦੌਰ ਦੀ ਈ-ਨਿਲਾਮੀ 'ਚ ਥੋਕ ਖਪਤਕਾਰਾਂ ਨੂੰ 10.13 ਲੱਖ ਟਨ ਕਣਕ ਵੇਚੇਗਾ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਐੱਫ.ਸੀ.ਆਈ ਆਪਣੇ 620 ਡਿਪੂਆਂ ਤੋਂ ਕਣਕ ਦੀ ਵਿਕਰੀ ਕਰੇਗਾ। ਪਿਛਲੇ ਦੌਰ 'ਚ ਐੱਫ.ਸੀ.ਐੱਫ ਨੇ ਖੁੱਲ੍ਹੀ ਬਾਜ਼ਾਰ ਵਿਕਰੀ ਯੋਜਨਾ (ਓ.ਐੱਮ.ਐੱਸ.ਐੱਸ) ਦੇ ਤਹਿਤ ਆਟਾ ਮਿੱਲਾਂ ਸਮੇਤ ਥੋਕ ਖਪਤਕਾਰਾਂ ਨੂੰ 5.39 ਲੱਖ ਟਨ ਕਣਕ ਵੇਚੀ ਸੀ। ਅਧਿਕਾਰੀ ਨੇ ਕਿਹਾ ਕਿ ਖੁੱਲ੍ਹੇ ਬਾਜ਼ਾਰ 'ਚ ਕਣਕ ਦੀ ਵਿਕਰੀ ਨਾਲ ਦੇਸ਼ 'ਚ ਕਣਕ ਅਤੇ ਆਟੇ ਦੀਆਂ ਕੀਮਤਾਂ 'ਚ ਕਮੀ ਲਿਆਉਣ 'ਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ- ਟਾਇਰ ਐਕਸਪੋਰਟ ਵਿੱਤੀ ਸਾਲ 2022-23 ’ਚ 15 ਫ਼ੀਸਦੀ ਵਧਣ ਦਾ ਅਨੁਮਾਨ : ATMA
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।