ਵਿੱਤ ਮੰਤਰਾਲਾ ਨੇ 15 ਸਕਿਓਰਿਟੀਜ਼ ਕੰਪਨੀਆਂ ਨੂੰ ਗਾਹਕਾਂ ਦੀ ਆਧਾਰ ਆਧਾਰਿਤ ਵੈਰੀਫਿਕੇਸ਼ਨ ਕਰਨ ਦੀ ਦਿੱਤੀ ਇਜਾਜ਼ਤ

Saturday, Aug 17, 2024 - 12:01 PM (IST)

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਨੇ ਐੱਸ. ਬੀ. ਆਈ. ਕੈਪ ਸਕਿਓਰਿਟੀਜ਼, ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਅਤੇ ਏਂਜੇਲ ਵਨ ਸਮੇਤ 15 ਪ੍ਰਤੀਭੂਤੀਆਂ ਕੰਪਨੀਆਂ ਨੂੰ ਆਪਣੇ ਗਾਹਕਾਂ ਦੀ ਆਧਾਰ ਪ੍ਰਮਾਣਿਕਤਾ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਵਿੱਤ ਮੰਤਰਾਲੇ ਦੇ ਅਧੀਨ ਮਾਲ ਵਿਭਾਗ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ 15 ਸੰਸਥਾਵਾਂ ਨੂੰ ਆਧਾਰ ਆਧਾਰਿਤ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਪ੍ਰਕਿਰਿਆ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਨ੍ਹਾਂ 15 ਸੰਸਥਾਵਾਂ ’ਚ ਜੇ. ਐੱਮ. ਫਾਈਨਾਂਸ਼ੀਅਲ ਸਰਵਸਿਜ਼, ਅਰਿਹੰਤ ਕੈਪੀਟਲ ਮਾਰਕਿਟ, ਐੱਸ. ਐੱਮ. ਸੀ. ਗਲੋਬਲ ਸਕਿਓਰਿਟੀਜ਼, ਆਦਿਤਿਆ ਬਿਰਲਾ ਮਨੀ, ਆਰ. ਕੇ. ਸਟਾਕ ਹੋਲਡਿੰਗ, ਮੋਨਾਰਕ ਨੈੱਟਵਰਥ ਕੈਪੀਟਲ, ਆਰ. ਕੇ. ਐੱਸ. ਵੀ. ਸਕਿਓਰਿਟੀਜ਼, ਕੰਫਰਟ ਸਕਿਓਰਿਟੀਜ਼ ਅਤੇ ਓ. ਪੀ. ਜੀ. ਸਕਿਓਰਿਟੀਜ਼ ਪ੍ਰਾਈਵੇਟ ਲਿਮਟਿਡ ਵੀ ਸ਼ਾਮਲ ਹਨ।


Harinder Kaur

Content Editor

Related News