ਫਲਿੱਪਕਾਰਟ ਧਮਾਕਾ, 2,999 ਰੁਪਏ 'ਚ ਵੀ ਖਰੀਦ ਸਕੋਗੇ ਫੋਨ

Sunday, Oct 07, 2018 - 11:37 AM (IST)

ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ ਆਨਲਾਈਨ ਬਾਜ਼ਾਰ 'ਚ 'ਬਿਗ ਬਿਲੀਅ ਡੇਅ ਸੇਲ' ਰਾਹੀਂ ਧਮਾਲ ਮਚਾਉਣ ਲਈ ਤਿਆਰ ਹੈ। 10 ਅਕਤੂਬਰ ਤੋਂ ਸ਼ੁਰੂ ਹੋ ਰਹੀ ਇਸ ਤਿਉਹਾਰੀ ਸੇਲ 'ਚ ਫਲਿੱਪਕਾਰਟ ਗਾਹਕਾਂ ਲਈ ਸਸਤੇ 'ਚ ਮੋਬਾਇਲ ਫੋਨ ਖਰੀਦਣ ਦਾ ਚੰਗਾ ਮੌਕਾ ਹੋਵੇਗਾ। ਗਾਹਕ 2,999 ਰੁਪਏ ਤੋਂ 6,999 ਰੁਪਏ ਦੀ ਰੇਂਜ 'ਚ ਵੀ ਬਿਹਤਰ ਫੋਨ ਖਰੀਦ ਸਕਣਗੇ। ਗਾਹਕਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਫਲਿੱਪਕਾਰਟ ਗਾਹਕਾਂ ਨੂੰ ਮਿਡ-ਰੇਂਜ ਫੀਚਰ, 4000 ਐੱਮ. ਏ. ਐੱਚ. ਦੀ ਬੈਟਰੀ, ਸਨੈਪ ਡ੍ਰੈਗਨ ਓਕਟਾਕੋਰ ਪ੍ਰੋਸੈੱਸਰ ਆਦਿ ਫੀਚਰਜ਼ ਵਾਲੇ ਫੋਨ ਆਫਰ ਕਰੇਗੀ।

ਇਸ ਸੇਲ ਦੀ ਜਾਣਕਾਰੀ ਦਿੰਦੇ ਹੋਏ ਫਲਿੱਪਕਾਰਟ ਨੇ ਕਿਹਾ ਕਿ ਸਾਡਾ ਮਕਸਦ ਹਰ ਭਾਰਤੀ ਨੂੰ ਸਮਾਰਟ ਫੋਨ ਦੇਣਾ ਹੈ। 2,999 ਰੁਪਏ ਤੋਂ 6,999 ਦੀ ਰੇਂਜ 'ਚ ਗਾਹਕਾਂ ਨੂੰ ਸ਼ਿਓਮੀ, ਓਪੋ, ਹੋਨਰ, ਰੀਅਲ ਮੀ, ਮਾਈਕਰੋ ਮੈਕਸ, ਪੈਨਾਸੋਨਿਕ ਅਤੇ ਸੈਮਸੰਗ ਆਦਿ ਸਮਾਰਟ ਫੋਨ ਮਿਲ ਸਕਦੇ ਹਨ। ਇਸ ਦੇ ਨਾਲ ਹੀ ਗਾਹਕ 'ਨੋ ਕੋਸਟ ਈ. ਐੱਮ. ਆਈ.' 'ਤੇ ਵੀ ਫੋਨ ਖਰੀਦ ਸਕਦੇ ਹਨ। ਇਸ ਤਿਉਹਾਰੀ ਸੇਲ ਦੌਰਾਨ ਐੱਚ. ਡੀ. ਐੱਫ. ਸੀ. ਦਾ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ 10 ਫੀਸਦੀ ਦਾ ਵਾਧੂ ਡਿਸਕਾਊਂਟ ਮਿਲੇਗਾ। ਰੀਅਲ ਮੀ ਫੋਨ ਦੀ ਮਾਰਕੀਟ ਕੀਮਤ 8,990 ਰੁਪਏ ਹੈ। ਬਿਗ ਬਿਲੀਅਨ ਡੇਅ ਸੇਲ ਦੇ ਮੱਦੇਨਜ਼ਰ ਫਲਿੱਪਕਾਰਟ 'ਤੇ ਇਹ ਫੋਨ ਗਾਹਕਾਂ ਨੂੰ 6,999 ਰੁਪਏ 'ਚ ਮਿਲੇਗਾ। ਪੈਨਾਸੋਨਿਕ ਪੀ-91 7,999 ਰੁਪਏ ਦਾ ਹੈ ਪਰ ਫਲਿੱਪਕਾਰਟ 'ਤੇ ਸੇਲ ਦੌਰਾਨ ਇਹ ਫੋਨ 2,999 ਰੁਪਏ 'ਚ ਮਿਲ ਸਕਦਾ ਹੈ।


Related News