ਫਲਿੱਪਕਾਰਟ ਨੇ MRP ਤੋਂ 96 ਰੁਪਏ ਮਹਿੰਗਾ ਵੇਚਿਆ ਸ਼ੈਂਪੂ, ਲੱਗਾ 20,000 ਰੁਪਏ ਜੁਰਮਾਨਾ

Friday, Dec 08, 2023 - 12:11 PM (IST)

ਫਲਿੱਪਕਾਰਟ ਨੇ MRP ਤੋਂ 96 ਰੁਪਏ ਮਹਿੰਗਾ ਵੇਚਿਆ ਸ਼ੈਂਪੂ, ਲੱਗਾ 20,000 ਰੁਪਏ ਜੁਰਮਾਨਾ

ਨਵੀਂ ਦਿੱਲੀ (ਇੰਟ.)– ਫਲਿੱਪਕਾਰਟ, ਐਮਾਜ਼ੋਨ, ਜੀਓ ਮਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਦੀ ਸੇਲ ਦੀ ਲੋਕ ਉਡੀਕ ਕਰਦੇ ਹਨ। ਉਡੀਕ ਇਸ ਲਈ ਤਾਂ ਕਿ ਸਸਤਾ ਸਾਮਾਨ ਖਰੀਦ ਸਕਣ ਪਰ ਸੇਲ ਵਿਚ ਐੱਮ. ਆਰ. ਪੀ. ਤੋਂ ਵੀ ਮਹਿੰਗਾ ਸਾਮਾਨ ਮਿਲੇ ਤਾਂ ਤੁਸੀਂ ਕੀ ਕਹੋਗੇ। ਅਜਿਹੀ ਹੀ ਘਟਨਾ ਬੈਂਗਲੁਰੂ ਦੀ ਇਕ ਔਰਤ ਨਾਲ ਵਾਪਰੀ। ਉਸ ਤੋਂ ਪ੍ਰਸਿੱਧ ਕੰਪਨੀ ਫਲਿੱਪਕਾਰਟ ਨੇ ਆਪਣੇ ਫੇਮਸ ਬਿੱਗ ਬਿਲੀਅਨ ਡੇਜ਼ ਸੇਲ ਵਿਚ ਐੱਮ. ਆਰ. ਪੀ. ਤੋਂ ਲਗਭਗ ਦੁੱਗਣੀ ਕੀਮਤ ਵਸੂਲੀ। ਪੀੜਤ ਔਰਤ ਨੇ ਕੰਜਿਊਮਰ ਫੋਰਮ ਦਾ ਦਰਵਾਜ਼ਾ ਖੜਕਾਇਆ। ਫੋਰਮ ਨੇ ਉਸ ਨੂੰ ਐੱਮ. ਆਰ. ਪੀ. ਤੋਂ ਜ਼ਿਆਦਾ ਵਸੂਲੀ ਗਈ ਰਾਸ਼ੀ ਤਾਂ ਮੋੜੀ ਹੀ ਸਗੋਂ ਪੀੜਤ ਨੂੰ 20,000 ਰੁਪਏ ਦਾ ਜੁਰਮਾਨਾ ਵੀ ਦੇਣ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ

ਕੀ ਹੈ ਮਾਮਲਾ
ਇਹ ਮਾਮਲਾ ਬੈਂਗਲੁਰੂ ਦੀ ਵਾਸੀ ਸੌਮਿਆ ਪੀ. ਦਾ ਹੈ। ਉਸ ਨੇ ਸਾਲ 2019 ਦੇ ਅਕਤੂਬਰ ਮਹੀਨੇ ਵਿਚ ਫਲਿੱਪਕਾਰਟ ਦੇ ਪ੍ਰਸਿੱਧ ਬਿੱਗ ਬਿਲੀਅਨ ਡੇਜ਼ ਸੇਲ ਦੌਰਾਨ ਪਤੰਜਲੀ ਕੇਸ਼ ਕਾਂਤੀ ਪ੍ਰੋਟੀਨ ਹੇਅਰ ਕਲੀਂਜਰ ਦੀ ਇਕ ਬੋਤਲ ਦਾ ਆਰਡਰ ਦਿੱਤਾ। 3 ਅਕਤੂਬਰ ਨੂੰ ਉਸ ਨੂੰ ਸ਼ੈਂਪੂ ਦੀ ਡਲਿਵਰੀ ਮਿਲੀ। ਡਲਿਵਰੀ ਦੇ ਸਮੇਂ ਉਸ ਨੇ ਫੋਨਪੇਅ ਦੇ ਮਾਧਿਅਮ ਰਾਹੀਂ 191 ਰੁਪਏ ਦਾ ਭੁਗਤਾਨ ਕੀਤਾ। ਉਸ ਨੇ ਪੈਕੇਟ ਖੋਲ੍ਹਿਆ ਤਾਂ ਉਸ ਨੂੰ ਬਹੁਤ ਹੈਰਾਨੀ ਹੋਈ, ਕਿਉਂਕਿ ਸ਼ੈਂਪੂ ਦੀ ਬੋਤਲ ’ਤੇ ਐੱਮ. ਆਰ. ਪੀ. 95 ਰੁਪਏ ਛਪਿਆ ਸੀ। ਮਤਲਬ ਕਿ ਸ਼ੈਂਪੂ ਤਾਂ ਸਿਰਫ਼ 95 ਰੁਪਏ ਦਾ ਸੀ ਪਰ ਬਿੱਲ ’ਤੇ ਕੀਮਤ ਨਾਲੋਂ 95 ਰੁਪਏ ਵੱਧ, 191 ਰੁਪਏ ਦਾ ਜ਼ਿਕਰ ਸੀ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਸੌਮਿਆ ਨੇ ਅੱਗੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਫਲਿੱਪਕਾਰਟ ਦੇ ਐਪ ’ਤੇ ਉਸੇ ਉਤਪਾਦ ਦੀ ਕੀਮਤ 140 ਰੁਪਏ ਦੱਸੀ ਗਈ ਸੀ ਅਤੇ ਸ਼ਿਪਿੰਗ ਲਈ ਵਾਧੂ 99 ਰੁਪਏ ਦਾ ਜ਼ਿਕਰ ਸੀ। ਸੌਮਿਆ ਨੇ ਫਲਿੱਪਕਾਰਟ ਦੇ ਗਾਹਕ ਸੇਵਾ ਨਾਲ ਸੰਪਰਕ ਕੀਤਾ। ਉੱਥੇ ਉਨ੍ਹਾਂ ਨੂੰ ਪ੍ਰੋਡਕਟ ਵਾਪਸ ਕਰਨ ਅਤੇ ਰਿਫੰਡ ਪ੍ਰਾਪਤ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਇਸ ਤਰ੍ਹਾਂ ਦੀ ਵਿਕਰੀ ’ਤੇ ਆਪਣੀ ਨੀਤੀ ਬਦਲ ਦੇਵੇਗੀ ਪਰ ਉਸ ਨੇ ਦੇਖਿਆ ਕਿ ਫਲਿੱਪਕਾਰਟ ਵਲੋਂ ਸੂਰਤ ਦੇ ਸ਼ੈਂਪੂ ਵਿਕ੍ਰੇਤਾ ਐੱਚ. ਬੀ. ਕੇ. ਐਂਟਰਪ੍ਰਾਈਜਿਜ਼ ਖ਼ਿਲਾਫ਼ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਸੀ।

ਇਹ ਵੀ ਪੜ੍ਹੋ - RBI MPC Meet: ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ, ਰੈਪੋ ਰੇਟ 6.5 ਫ਼ੀਸਦੀ 'ਤੇ ਹੀ ਬਰਕਰਾਰ

ਫਲਿੱਪਕਾਰਟ ਦੇ ਰਵੱਈਏ ਤੋਂ ਪ੍ਰੇਸ਼ਾਨ ਸੌਮਿਆ ਨੇ ਉਸੇ ਮਹੀਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। ਉੱਥੇ ਉਨ੍ਹਾਂ ਨੇ ਫਲਿੱਪਕਾਰਟ ਇੰਟਰਨੈੱਟ ਪ੍ਰਾਈਵੇਟ ਲਿਮਟਿਡ ਅਤੇ ਐੱਚ. ਬੀ. ਕੇ. ਐਂਟਰਪ੍ਰਾਈਜਿਜ਼ ਖ਼ਿਲਾਫ਼ ਸ਼ੈਂਪੂ ਲਈ ਨਿਰਧਾਰਿਤ ਐੱਮ. ਆਰ. ਪੀ. ਤੋਂ ਵੱਧ ਟੈਕਸ ਲੈਣ ਦੀ ਸ਼ਿਕਾਇਤ ਕੀਤੀ। ਔਰਤ ਨੇ ਤਸਵੀਰਾਂ ਅਤੇ ਹੋਰ ਦਸਤਾਵੇਜ਼ਾਂ ਨਾਲ ਆਪਣਾ ਕੇਸ ਖੁਦ ਲੜਿਆ।

ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ

ਕੀ ਹੁਕਮ ਦਿੱਤਾ ਫੋਰਮ ਨੇ
ਮਾਮਲੇ ਦੀ ਸੁਣਵਾਈ ਦੌਰਾਨ ਫਲਿੱਪਕਾਰਟ ਦੇ ਵਕੀਲ ਨੇ ਸੌਮਿਆ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਵਲੋਂ ਸੇਵਾ ’ਚ ਕੋਈ ਕਮੀ ਨਹੀਂ ਸੀ। ਹਾਲਾਂਕਿ ਅਦਾਲਤ ’ਚ ਵਕੀਲ ਇਹ ਦੱਸਣ ’ਚ ਅਸਫਲ ਰਹੇ ਕਿ ਕੰਪਨੀ ਨੇ ਆਪਣੇ ਵਿਕ੍ਰੇਤਾ ਦੇ ਮਾਧਿਅਮ ਰਾਹੀਂ ਐੱਮ. ਆਰ. ਪੀ. ਤੋਂ ਵੱਧ ਕੀਮਤ ’ਤੇ ਉਤਪਾਦ ਕਿਉਂ ਵੇਚਿਆ। 13 ਅਕਤੂਬਰ 2023 ਨੂੰ ਸੁਣਾਏ ਗਏ ਫ਼ੈਸਲੇ ਵਿਚ ਕੰਜਿਊਮਰ ਫੋਰਮ ਦੇ ਜੱਜਾਂ ਨੇ ਕਿਹਾ ਕਿ ਫਲਿੱਪਕਾਰਟ ਦਾ ਤਰਕ ਪ੍ਰਮਾਣਿਤ ਨਹੀਂ ਸੀ ਅਤੇ ਇਸ ਦਾ ਬਚਾਅ ਕਾਨੂੰਨ ਦੇ ਤਹਿਤ ਜਾਇਜ਼ ਨਹੀਂ ਸੀ।

ਇਹ ਵੀ ਪੜ੍ਹੋ - ਕੀ ਦੇਸ਼ ਦੇ ਸਾਰੇ ਬੈਂਕ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਰਹਿਣਗੇ ਬੰਦ? ਵਿੱਤ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ

ਅਦਾਲਤ ਨੇ ਫਲਿੱਪਕਾਰਟ ਨੂੰ ਬੈਂਗਲੁਰੂ ਦੀ ਔਰਤ ਤੋਂ ਸ਼ੈਂਪੂ ਲਈ ਵਧੇਰੇ ਵਸੂਲੇ ਗਏ 96 ਰੁਪਏ ਵਾਪਸ ਕਰਨ ਅਤੇ ਸੇਵਾ ਵਿਚ ਕਮੀ ਲਈ ਮੁਆਵਜ਼ੇ ਵਜੋਂ 10,000 ਰੁਪਏ ਦੇਣ ਦਾ ਹੁਕਮ ਦਿੱਤਾ। ਅਦਾਲਤ ਨੇ ਕੰਪਨੀ ਨੂੰ ਅਣਉਚਿੱਤ ਵਪਾਰ ਵਿਵਹਾਰ ਲਈ ਉਸ ਨੂੰ 5000 ਰੁਪਏ ਅਤੇ ਉਸ ਦੇ ਅਦਾਲਤੀ ਖਰਚਿਆਂ ਲਈ 5000 ਰੁਪਏ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News