ਸਮਾਰਟ ਫੋਨਾਂ 'ਤੇ ਭਾਰੀ ਡਿਸਕਾਊਂਟ, Flipkart ਤੇ ਐਮਾਜ਼ੋਨ 'ਤੇ ਸ਼ੁਰੂ ਹੋਈ ਸੇਲ

01/20/2019 11:15:49 AM

ਨਵੀਂ ਦਿੱਲੀ— ਫਲਿੱਪਕਾਰਟ ਅਤੇ ਐਮਾਜ਼ੋਨ ਨੇ ਇਸ ਸਾਲ ਦੀ ਪਹਿਲੀ ਸੇਲ 20 ਜਨਵਰੀ ਨੂੰ ਲਾਂਚ ਕਰ ਦਿੱਤੀ ਹੈ। ਫਲਿੱਪਕਾਰਟ 'ਤੇ ਦੋ ਦਿਨ ਦੀ 'ਰੀਪਬਲਿਕ ਡੇਅ ਸੇਲ' 'ਚ ਤੁਸੀਂ ਕਈ ਪ੍ਰਾਡਕਟਸ 'ਤੇ ਆਕਰਸ਼ਕ ਛੋਟ ਦਾ ਫਾਇਦਾ ਉਠਾ ਸਕੋਗੇ। ਉੱਥੇ ਹੀ ਐਮਾਜ਼ੋਨ ਦੀ ਚਾਰ ਦਿਨਾਂ 'ਗ੍ਰੇਟ ਇੰਡੀਅਨ ਸੇਲ' 'ਚ ਵੀ ਬੰਪਰ ਡਿਸਕਾਊਂਟ ਮਿਲਣਗੇ। ਐਮਾਜ਼ੋਨ ਦੀ ਸੇਲ 'ਤੇ ਐੱਚ. ਡੀ. ਐੱਫ. ਸੀ. ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨ 'ਤੇ 10 ਫੀਸਦੀ ਡਿਸਕਾਊਂਟ ਮਿਲੇਗਾ। ਕੰਪਨੀ ਮੁਤਾਬਕ ਇਸ ਸੇਲ 'ਚ ਰੈੱਡ ਟੇਪ, ਬਾਟਾ, ਫਾਸਟਰੈਕ, ਸਕਾਈ ਬੈਗਜ਼, ਐੱਲ. ਜੀ., ਵੋਲਟਸ, ਐੱਚ. ਪੀ. ਵਰਗੇ ਬਰਾਂਡਜ਼ ਦੇ ਸਾਮਾਨਾਂ 'ਤੇ ਭਾਰੀ ਛੋਟ ਦਿੱਤੀ ਜਾਵੇਗੀ। ਸੇਲ 'ਚ ਸਮਾਰਟ ਫੋਨ, ਇਲੈਕਟ੍ਰਾਨਿਕਸ, ਰਸੋਈ ਨਾਲ ਸੰਬੰਧਤ ਸਮਾਨ ਤੇ ਹੋਰ ਕਈ ਪ੍ਰਾਡਕਟਸ ਘੱਟ ਕੀਮਤਾਂ 'ਤੇ ਖਰੀਦੇ ਜਾ ਸਕਦੇ ਹਨ।

ਫਲਿੱਪਕਾਰਟ ਦੀ ਸੇਲ 'ਚ ਗਾਹਕ ਰੀਅਲ ਮੀ2 ਪ੍ਰੋ ਸਮਾਰਟ ਫੋਨ ਨੂੰ ਡਿਸਕਾਊਂਟ ਦੇ ਨਾਲ 12,990 ਰੁਪਏ 'ਚ ਖਰੀਦ ਸਕਦੇ ਹਨ। ਇਸ ਮੋਬਾਇਲ ਦੀ ਅਸਲ ਕੀਮਤ 14,990 ਰੁਪਏ ਹੈ। ਸੇਲ 'ਚ ਇਸ ਫੋਨ ਦੇ ਸਾਰੇ ਮਾਡਲਾਂ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਸੈਮਸੰਗ ਗਲੈਕਸੀ ਐੱਸ8, ਵੀਵੋ ਵੀ9 ਪ੍ਰੋ, ਰੈੱਡਮੀ 6, ਨੋਕੀਆ 5.1 ਪਲੱਸ 'ਤੇ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫਲਿੱਪਕਾਰਟ ਦੀ ਸੇਲ 'ਚ ਐੱਸ. ਬੀ. ਆਈ. ਕ੍ਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ 'ਤੇ 10 ਫੀਸਦੀ ਕੈਸ਼ਬੈਕ ਮਿਲੇਗਾ। ਹਰ 8 ਘੰਟੇ 'ਚ ਡੀਲ ਬਦਲ ਜਾਵੇਗੀ। ਫਲਿੱਪਕਾਰਟ ਦੀ ਸੇਲ 22 ਜਨਵਰੀ ਤਕ ਚੱਲੇਗੀ।

37,999 ਰੁਪਏ 'ਚ ਮਿਲੇਗਾ ਵਨ ਪਲੱਸ 6ਟੀ
ਐਮਾਜ਼ੋਨ ਦੀ ਸੇਲ 'ਚ ਵਨ ਪਲੱਸ 6ਟੀ ਮੋਬਾਇਲ ਫੋਨ 37,999 ਰੁਪਏ 'ਚ ਮਿਲੇਗਾ। ਰੈੱਡਮੀ 6ਪ੍ਰੋ 9,999 ਰੁਪਏ 'ਚ ਉਪਲੱਬਧ ਹੋਵੇਗਾ। ਹੌਨਰ 8ਐਕਸ 'ਤੇ 2,000 ਰੁਪਏ ਦਾ ਡਿਸਕਾਊਂਟ ਮਿਲੇਗਾ। ਉੱਥੇ ਹੀ 64ਜੀਬੀ ਵਾਲਾ ਆਈਫੋਨ ਐਕਸ 74,999 ਰੁਪਏ 'ਚ ਖਰੀਦਣ ਦਾ ਆਫਰ ਹੈ। ਰੈੱਡਮੀ 6ਏ ਦੀ ਕੀਮਤ 5,999 ਰੁਪਏ ਤੋਂ ਸ਼ੁਰੂ ਹੈ। ਇਸ ਦੇ ਇਲਾਵਾ ਸੇਲ 'ਚ ਬਲਿਊਟੁੱਥ ਸਪੀਕਰ, ਹੈੱਡ ਫੋਨਸ, ਲੈਪਟਾਪ ਸਮੇਤ ਕਈ ਚੀਜ਼ਾਂ 'ਤੇ ਵੀ ਡਿਸਕਾਊਂਟ ਦਿੱਤਾ ਜਾਵੇਗਾ। ਐਮਾਜ਼ੋਨ ਦੀ ਸੇਲ 20 ਜਨਵਰੀ ਤੋਂ ਸ਼ੁਰੂ ਹੋ ਕੇ 23 ਜਨਵਰੀ ਤਕ ਚੱਲੇਗੀ। ਗਾਹਕ ਬਜਾਜ ਦੇ ਕ੍ਰੈਡਿਟ ਕਾਰਡ ਨਾਲ ਵੀ ਈ. ਐੱਮ. ਆਈ. 'ਤੇ ਸ਼ਾਪਿੰਗ ਕਰ ਸਕਦੇ ਹਨ।


Related News