ਇਸ ਮਹੀਨੇ ਸ਼ੁਰੂ ਹੋ ਰਹੀ ਹੈ ਫਲਿੱਪਕਾਰਟ ਦੀ ''ਬਿੱਗ ਬਿਲੀਅਨ ਡੇਅਜ਼'' ਸੇਲ
Saturday, Oct 03, 2020 - 06:39 PM (IST)
ਨਵੀਂ ਦਿੱਲੀ — ਵਾਲਮਾਰਟ ਦੀ ਮਾਲਕੀਅਤ ਵਾਲੀ ਈ-ਕਾਮਰਸ ਕੰਪਨੀ ਫਲਿੱਪਕਾਰਟ ਦੀ ਸਾਲਾਨਾ 'ਦਿ ਬਿਗ ਬਿਲੀਅਨ ਡੇਅਜ਼' ਸੇਲ 16 ਤੋਂ 21 ਅਕਤੂਬਰ ਤੱਕ ਚੱਲੇਗੀ। ਕੰਪਨੀ ਵਲੋਂ ਜਾਰੀ ਕੀਤੇ ਗਏ ਬਿਆਨÎਾਂ ਵਿਚ ਕਿਹਾ ਗਿਆ ਹੈ ਕਿ ਇਨ੍ਹÎਾਂ ਛੇ ਦਿਨਾਂ ਦੇ ਆਯੋਜਨ ਦੌਰਾਨ ਅਸੀਂ ਮੌਜੂਦਾ ਅਤੇ ਨਵੇਂ ਗਾਹਕਾਂ ਨੂੰ ਕਈ ਤਰ੍ਹਾਂ ਦੇ ਉਤਪਾਦ ਪੇਸ਼ ਕਰਾਂਗੇ। ਉਨ੍ਹਾਂ ਨੂੰ ਇਨ੍ਹਾਂ ਉਤਪਾਦਾਂ ਲਈ ਬਿਹਤਰ ਕੀਮਤ ਮਿਲੇਗੀ। ਇਸ ਤੋਂ ਇਲਾਵਾ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਅਤੇ ਹੋਰ ਵਿਕਰੇਤਾਵਾਂ ਨੂੰ ਵੀ ਇਸ ਸਮਾਰੋਹ ਦੌਰਾਨ ਵਧਣ ਦਾ ਮੌਕਾ ਮਿਲੇਗਾ। ਫਲਿੱਪਕਾਰਟ ਦੀ ਮੁਕਾਬਲੇਬਾਜ਼ ਕੰਪਨੀ ਐਮਾਜ਼ੋਨ ਅਗਲੇ ਹਫਤੇ ਸੇਲ ਦੀ ਤਾਰੀਖ ਦਾ ਐਲਾਨ ਕਰ ਸਕਦੀ ਹੈ।
ਇਹ ਵੀ ਪੜ੍ਹੋ- ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੀ ਖ਼ੁਰਾਕ ਤੋਂ ਕਮਾਏ ਕਰੋੜਾਂ ਰੁਪਏ
ਇਸ ਦੇ ਨਾਲ ਹੀ ਇਕ ਹੋਰ ਈ-ਕਾਮਰਸ ਕੰਪਨੀ ਸਨੈਪਡੀਲ ਆਪਣੀ ਸੇਲ ਦਾ ਆਯੋਜਨ ਅਕਤੂਬਰ ਦੇ ਅੱਧ ਵਿਚ ਨੌਰਾਤਿਆਂ ਦੌਰਾਨ ਕਰੇਗੀ। ਇਸ ਤੋਂ ਇਲਾਵਾ ਕੰਪਨੀ ਅਕਤੂਬਰ ਦੇ ਅਖੀਰ ਵਿਚ ਅਤੇ ਨਵੰਬਰ ਦੇ ਸ਼ੁਰੂ ਵਿਚ ਦੋ ਹੋਰ ਸੇਲ ਦਾ ਪ੍ਰਬੰਧ ਕਰੇਗੀ। ਈ-ਕਾਮਰਸ ਕੰਪਨੀਆਂ ਦੇ ਸਾਲਾਨਾ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਤਿਉਹਾਰਾਂ ਦੇ ਮੌਸਮ ਦੌਰਾਨ ਆਉਂਦਾ ਹੈ। ਇਸ ਸਮੇਂ ਦੌਰਾਨ ਈ-ਕਾਮਰਸ ਕੰਪਨੀਆਂ ਆਰਡਰ ਵਿਚ ਵਾਧੇ ਦੇ ਪ੍ਰਬੰਧਨ ਲਈ ਮਹੱਤਵਪੂਰਣ ਨਿਵੇਸ਼ ਕਰਦੀਆਂ ਹਨ। ਦੁਸਹਿਰੇ ਤੋਂ ਦੀਵਾਲੀ ਤੱਕ ਇਹ ਕੰਪਨੀਆਂ ਕਈ ਵਾਰ ਵਿਕਰੀ ਦਾ ਪ੍ਰਬੰਧ ਕਰਦੀਆਂ ਹਨ। ਤਿਉਹਾਰਾਂ ਦੇ ਮੌਸਮ ਦੌਰਾਨ ਇਲੈਕਟ੍ਰਾਨਿਕਸ, ਫੈਸ਼ਨ ਅਤੇ ਘਰੇਲੂ ਫਰਨੀਚਰ ਉਤਪਾਦਾਂ ਦੀ ਮੰਗ ਵਧੇਰੇ ਰਹਿੰਦੀ ਹੈ।
ਇਹ ਵੀ ਪੜ੍ਹੋ- Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ
ਰੈਡਸੀਰ ਦੀ ਇਕ ਰਿਪੋਰਟ ਅਨੁਸਾਰ ਇਸ ਸਾਲ ਤਿਉਹਾਰਾਂ ਦੇ ਮੌਸਮ ਦੌਰਾਨ ਈ-ਕਾਮਰਸ ਕੰਪਨੀਆਂ ਦੇ ਵਿਕਰੀ ਦੇ ਅੰਕੜੇ ਦੁੱਗਣੇ ਹੋ ਕੇ ਸੱਤ ਅਰਬ ਡਾਲਰ ਹੋ ਸਕਦੇ ਹਨ। ਪਿਛਲੇ ਸਾਲ ਇਹ ਅੰਕੜਾ 3.8 ਅਰਬ ਡਾਲਰ ਰਿਹਾ ਸੀ। ਫਲਿੱਪਕਾਰਟ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਕਲਿਆਣ ਕ੍ਰਿਸ਼ਣਾਮੂਰਤੀ ਨੇ ਕਿਹਾ, 'ਤਿਉਹਾਰਾਂ ਦੇ ਮੌਸਮ ਦੌਰਾਨ ਇਹ ਆਯੋਜਨ ਫਲਿੱਪਕਾਰਟ ਦੀ ਗਾਹਕਾਂ ਨੂੰ ਮੁੱਲ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।' ਇਸ ਵਿਚ ਐਮ.ਐਸ.ਐਮ.ਈ. ਸੈਕਟਰ ਅਤੇ ਵਿਕਰੇਤਾਵਾਂ ਨੂੰ ਵਾਧੇ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਈ-ਕਾਮਰਸ ਜ਼ਰੀਏ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣਗੇ।
ਇਹ ਵੀ ਪੜ੍ਹੋ- ਕੇਂਦਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਹੋਵੇਗੀ ਦੇਸ਼ ਵਿਆਪੀ ਹੜਤਾਲ, ਵਪਾਰਕ ਜਥੇਬੰਦੀਆਂ ਨੇ ਕੀਤਾ ਐਲਾਨ