ਖ਼ੁਸ਼ਖ਼ਬਰੀ, ਫਲਿਪਕਾਰਟ ਅਤੇ ਐਮਾਜ਼ੋਨ ਕਰਨਗੀਆਂ 3 ਲੱਖ ਲੋਕਾਂ ਦੀਆਂ ਬੰਪਰ ਭਰਤੀਆਂ
Wednesday, Sep 30, 2020 - 12:48 PM (IST)
ਨਵੀਂ ਦਿੱਲੀ : ਈ-ਕਾਮਰਸ ਕੰਪਨੀਆਂ ਇਸ ਤਿਓਹਾਰੀ ਸੀਜ਼ਨ ਵਿਚ ਆਪਣੀ ਸੇਲਸ ਨੂੰ ਵਧਾਉਣ ਲਈ ਬੰਪਰ ਭਰਤੀਆਂ ਕਰਣ ਜਾ ਰਹੀਆਂ ਹਨ। ਫਲਿੱਪਕਾਰਟ ਅਤੇ ਐਮਾਜ਼ੋਨ ਵਰਗੀ ਕਈ ਈ-ਕਾਮਰਸ ਕੰਪਨੀਆਂ ਦੇਸ਼ ਵਿਚ ਕਰੀਬ 3 ਲੱਖ ਲੋਕਾਂ ਨੂੰ ਨੌਕਰੀਆਂ ਦੇਣਗੀਆਂ। ਰੈਡਸੀਰ ਦੀ ਰਿਪੋਰਟ ਅਨੁਸਾਰ ਤਿਓਹਾਰ ਦੇ ਸੀਜ਼ਨ ਨੂੰ ਵੇਖਦੇ ਹੋਏ ਈ-ਕਾਮਰਸ ਪਲੇਟਫਾਰਮਜ਼ ਵੱਲੋਂ ਜ਼ਿਆਦਾਤਰ ਨਿਯੁੱਕਤੀਆਂ ਅਸਥਾਈ ਤੌਰ 'ਤੇ ਕੀਤੀਆਂ ਜਾਣਗੀਆਂ। ਇੰਨਾ ਹੀ ਨਹੀਂ ਈ-ਕਾਮਰਸ ਕੰਪਨੀਆਂ ਦਾ ਮਾਲ ਲੋਕਾਂ ਤੱਕ ਪਹੁੰਚਾਉਣ ਵਾਲੀ ਲਾਜਿਸਟਿਕਸ ਕੰਪਨੀ ਈਕਾਮ ਐਕਸਪ੍ਰੈਸ ਨੇ 30,000 ਨਵੀਂ ਨੌਕਰੀਆਂ ਦੀ ਘੋਸ਼ਣਾ ਵੀ ਕੀਤੀ ਹੈ। ਇਨ੍ਹਾਂ ਕੰਪਨੀਆਂ ਵਿਚ ਨਿਯੁਕਤੀਆਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਹੋਣ ਦੀ ਉਮੀਦ ਹੈ।
ਇਹ ਵੀ ਪੜੋ : ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ
ਹਾਲ ਦੇ ਦਿਨਾਂ ਵਿਚ ਲੋਕਾਂ ਵਿਚ ਆਨਲਾਈਨ ਖ਼ਰੀਦਾਰੀ ਦਾ ਚਲਣ ਵਧਿਆ ਹੈ। ਵੱਧਦੀ ਮੰਗ ਨੂੰ ਪੂਰਾ ਕਰਣ ਲਈ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ 100000 ਨਵੇਂ ਲੋਕਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਨਵੀਂਆਂ ਨਿਯੁਕਤੀਆਂ ਅਸਥਾਈ ਅਤੇ ਸਥਾਈ ਦੋਵਾਂ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ। ਇਹ ਨਵੇਂ ਕਰਮਚਾਰੀ ਆਡਰ ਦੀ ਪੈਕਿੰਗ, ਡਲਿਵਰੀ ਜਾਂ ਉਨ੍ਹਾਂ ਦੇ ਛਾਂਟੀ ਦਾ ਕੰਮ ਕਰਨਗੇ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯੁਕਤੀ ਛੁੱਟੀਆਂ ਵਿਚ ਕੀਤੇ ਜਾਣ ਵਾਲੀਆਂ ਭਰਤੀਆਂ ਦੀ ਤਰ੍ਹਾਂ ਨਹੀਂ ਹੋਵੇਗੀ।
ਇਹ ਵੀ ਪੜੋ : IPL 2020: ਮਜ਼ਬੂਤ ਰਾਜਸਥਾਨ ਸਾਹਮਣੇ ਅੱਜ ਬੁਲੰਦ ਹੌਸਲਿਆਂ ਨਾਲ ਉਤਰੇਗੀ ਕੋਲਕਾਤਾ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਨੁਮਾਨਿਤ 3 ਲੱਖ ਨੌਕਰੀਆਂ ਵਿਚੋਂ 70 ਫ਼ੀਸਦੀ ਨੌਕਰੀਆਂ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੇ ਆਨਲਾਈਨ ਪਲੇਟਫਾਰਮ ਵੱਲੋਂ ਦਿੱਤੇ ਜਾਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਦੀਆਂ ਨੌਕਰੀਆਂ ਦੀ ਪੇਸ਼ਕਸ਼ Ecom Express ਆਦਿ ਵਰਗੀ ਲਾਜਿਸਟਿਕਸ ਕੰਪਨੀਆਂ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜੋ : ਜੇਕਰ ਤੁਹਾਡਾ ਵੀ ਹੈ SBI 'ਚ ਖਾਤਾ ਤਾਂ ਪੜੋ ਇਹ ਖ਼ਬਰ, ਅੱਜ ਰਾਤ ਤੋਂ ਬੰਦ ਹੋ ਜਾਏਗੀ ਇਹ ਸੁਵਿਧਾ
ਦੱਸ ਦੇਈਏ ਕਿ ਮਹੀਨੇ ਦੀ ਸ਼ੁਰੂਆਤ ਵਿਚ ਫਲਿਪਕਾਰਟ ਨੇ ਕਿਹਾ ਸੀ ਕਿ ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਅਤੇ ਉਸ ਦੀ 'ਬਿਗ ਬਿਲੀਅਨ ਡੇਜ਼' (ਬੀ. ਬੀ. ਡੀ.) ਵਿਕਰੀ ਦੌਰਾਨ ਦੇਸ਼ ਵਿਚ 70,000 ਤੋਂ ਵੱਧ ਲੋਕਾਂ ਨੂੰ ਤਿਉਹਾਰਾਂ ਦੇ ਮੌਸਮ ਵਿਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਮਿਲੇਗਾ। ਫਲਿੱਪਕਾਰਟ ਨੇ ਕਿਹਾ ਕਿ ਪੂਰੀ ਸਪਲਾਈ ਚੇਨ ਵਿਚ ਪ੍ਰਤੱਖ ਤੌਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਦਕਿ ਪ੍ਰਚੂਨ ਦੁਕਾਨਾਂ ਅਤੇ ਵਿਕਰੀ ਸਾਂਝੇਦਾਰ ਕੇਂਦਰਾਂ ਵਿਚ ਅਪ੍ਰਤੱਖ ਰੋਜ਼ਗਾਰ ਪੈਦਾ ਹੋਣਗੇ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਤਿਉਹਾਰਾਂ ਦੇ ਮੌਸਮ ਦੌਰਾਨ ਵਿਕਰੀ ਵਾਲੀਆਂ ਥਾਵਾਂ ਤੋਂ ਲੈ ਕੇ ਮਾਲ ਢੁਆਈ ਦੇ ਸਾਂਝੇਦਾਰਾਂ ਸਣੇ ਸਾਰੇ ਸਹਾਇਕ ਉਦਯੋਗਾਂ ਵਿਚ ਰੋਜ਼ਗਾਰ ਦੇ ਮੌਕੇ ਤਿਆਰ ਹੋਣਗੇ।
ਇਹ ਵੀ ਪੜੋ : IPL 2020: ਹਾਰ ਮਗਰੋਂ ਦਿੱਲੀ ਕੈਪੀਟਲਸ ਲਈ ਇਕ ਹੋਰ ਬੁਰੀ ਖ਼ਬਰ, ਕਪਤਾਨ ਨੂੰ ਲੱਗਾ 12 ਲੱਖ ਦਾ ਜੁਰਮਾਨਾ