AirAsia ਵੱਲੋਂ ਟਿਕਟਾਂ ਦੀ ਬੁਕਿੰਗ ਨੂੰ ਲੈ ਕੇ ਵੱਡਾ ਐਲਾਨ, ਤੁਹਾਨੂੰ ਵੀ ਹੈ ਇੰਤਜ਼ਾਰ?

04/05/2020 12:45:27 AM

ਨਵੀਂ ਦਿੱਲੀ : ਏਅਰ ਏਸ਼ੀਆ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਫਲਾਈਟਾਂ ਲਈ ਬੁਕਿੰਗ 15 ਅਪ੍ਰੈਲ ਤੋਂ ਖੋਲ੍ਹਣ ਜਾ ਰਹੀ ਹੈ। ਹਾਲਾਂਕਿ, ਉਸ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਵੱਲੋਂ ਜੇਕਰ ਕੋਈ ਨਵਾਂ ਹੁਕਮ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਵਿਚ ਤੁਰੰਤ ਬਦਲਾਵ ਵੀ ਕੀਤਾ ਜਾ ਸਕਦਾ ਹੈ।

 

ਕੋਰੋਨਾ ਵਾਇਰਸ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ 14 ਅਪ੍ਰੈਲ ਤੱਕ ਲਾਕਡਾਊਨ ਹੈ। ਇਸ ਵਿਚਕਾਰ 15 ਅਪ੍ਰੈਲ ਤੋਂ ਬਾਅਦ ਬਹੁਤ ਸਾਰੀਆਂ ਏਅਰਲਾਈਨਾਂ ਨੇ ਉਡਾਣਾਂ ਲਈ ਬੁਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ।
ਹਾਲਾਂਕਿ, ਸ਼ੁੱਕਰਵਾਰ ਨੂੰ ਏਅਰ ਇੰਡੀਆ ਨੇ ਕਿਹਾ ਕਿ ਉਸ ਨੇ 30 ਅਪ੍ਰੈਲ ਤੱਕ ਬੁਕਿੰਗ ਰੋਕ ਦਿੱਤੀ ਹੈ ਅਤੇ ਇਸ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ ਕਿ ਦੇਸ਼ ਵਿਚ ਸਥਿਤੀ ਕੀ ਹੋਵੇਗੀ। ਓਧਰ, ਏਅਰ ਏਸ਼ੀਆ ਇੰਡੀਆ ਦੇ ਇਕ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ, "15 ਅਪ੍ਰੈਲ ਤੋਂ ਯਾਤਰੀ ਸਾਡੇ ਨਾਲ ਬੁਕਿੰਗ ਸ਼ੁਰੂ ਕਰ ਸਕਦੇ ਹਨ।”

21 ਰੋਜ਼ਾ ਦੇਸ਼ ਵਿਆਪੀ ਲਾਕਡਾਊਨ 25 ਮਾਰਚ ਤੋਂ ਸ਼ੁਰੂ ਹੋਇਆ ਸੀ। ਇੰਡੀਗੋ, ਸਪਾਈਸ ਜੈੱਟ ਤੇ ਗੋਏਅਰ ਨੇ ਵੀ ਕਿਹਾ ਹੈ ਕਿ ਉਹ 15 ਅਪ੍ਰੈਲ ਤੋਂ ਘਰੇਲੂ ਉਡਾਣਾਂ ਲਈ ਬੁਕਿੰਗ ਲੈ ਰਹੇ ਹਨ। ਸਪਾਈਸ ਜੈੱਟ ਅਤੇ ਗੋਏਅਰ ਨੇ 1 ਮਈ ਤੋਂ ਕੌਮਾਂਤਰੀ ਉਡਾਣਾਂ ਲਈ ਵੀ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਸਤਾਰਾ ਨੇ ਵੀ ਹਾਲ ਹੀ ਵਿਚ ਕਿਹਾ ਸੀ ਕਿ ਉਸ ਨੇ 15 ਅਪ੍ਰੈਲ ਤੋਂ ਯਾਤਰਾ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਕਿਹਾ ਸੀ ਕਿ ਏਅਰਲਾਈਨਜ਼ 14 ਅਪ੍ਰੈਲ ਤੋਂ ਬਾਅਦ ਕਿਸੇ ਵੀ ਤਰੀਕ ਲਈ ਟਿਕਟ ਬੁਕਿੰਗ ਲੈਣ ਲਈ ਸੁਤੰਤਰ ਹਨ ਪਰ ਜੇਕਰ ਕੋਈ ਤਬਦੀਲੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਹ ਰੱਦ ਕਰਨੀ ਪਵੇਗੀ।


Sanjeev

Content Editor

Related News