ਫਿਕਸ ਡੋਜ਼ ਦੀਆਂ 15 ਦਵਾਈਆਂ ਦੀ ਪਾਬੰਦੀ ''ਤੇ ਲੱਗੀ ਰੋਕ

09/08/2018 4:24:54 PM

ਨਵੀਂ ਦਿੱਲੀ — ਖਾਂਸੀ ਦੇ ਸਿਰਪ ਫੇਨਸੇਡਾਇਲ ਅਤੇ ਟਿਕਸੀਲਿਕਸ ਸਮੇਤ 15 ਫਿਕਸ ਡੋਜ਼ ਕਾਂਬੀਨੇਸ਼ਨ(ਐੱਫ.ਡੀ.ਸੀ.) ਦਵਾਈਆਂ 'ਤੇ ਪਾਬੰਦੀ ਨਹੀਂ ਲੱਗੇਗੀ। ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਕਾਰਵਾਈ ਕਰਦੇ ਹੋਏ ਐੱਫ.ਡੀ.ਸੀ. ਦਵਾਈਆਂ 'ਤੇ ਪਾਬੰਦੀ ਲਗਾਉਣ ਤੋਂ ਬਚਣਾ ਚਾਹੀਦੈ, ਜਿੰਨਾ ਦੀ ਮਨਜ਼ੂਰੀ 1988 ਤੋਂ ਮਿਲੀ ਹੋਈ ਹੈ। ਸੁਪਰੀਮ ਕੋਰਟ ਦਾ ਇਹ ਆਦੇਸ਼ ਏਬਟ ਅਤੇ ਲੈਬੋਰਟਰੀਜ਼ ਗ੍ਰਿਫਾਨ ਦੀ ਅਰਜ਼ੀ 'ਤੇ ਆਇਆ ਹੈ, ਜਿਸ ਵਿਚ ਤਰਕ ਦਿੱਤਾ ਗਿਆ ਸੀ ਕਿ ਇਹ ਸਿਫਾਰਸ਼ 1998 ਤੋਂ ਪਹਿਲਾਂ ਮਨਜ਼ੂਰਸ਼ੁਦਾ 15 ਐੱਫ.ਡੀ.ਸੀ. ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਹੜਾ ਕਿ ਅਦਾਲਤ ਦੇ ਹੁਕਮਾਂ ਦੇ ਵਿਰੁੱਧ ਹੈ।

ਜੁਲਾਈ 'ਚ ਡਰੱਗ ਤਕਨੀਕੀ ਸਲਾਹਕਾਰ ਬੋਰਡ (ਡੀ.ਟੀ.ਏ.ਬੀ.) ਨੇ ਮਾਹਰਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਸੀ, ਜਿਨ੍ਹਾਂ ਦੀ ਨਿਯੁਕਤੀ 349 ਐੱਫ.ਡੀ.ਸੀ. ਦੇ ਅਸਰ ਦੀ ਜਾਂਚ ਲਈ ਕੀਤੀ ਗਈ ਸੀ। ਇਸ ਵਿਚ 343 ਦਵਾਈਆਂ 'ਤੇ ਪਾਬੰਦੀ ਦਾ ਸੁਝਾਅ ਦਿੱਤਾ ਗਿਆ ਸੀ ਜਦੋਂਕਿ 6 ਦਵਾਈਆਂ ਦੇ ਸੀਮਤ ਇਸਤੇਮਾਲ ਦਾ ਸੁਝਾਅ ਦਿੱਤਾ ਗਿਆ। ਇਨ੍ਹਾਂ ਕੰਪਨੀਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਏਬਟ ਫੇਨਸੇਡਾਇਲ ਅਤੇ ਟਿਕਸੀਲਿਕਸ ਦਾ ਉਤਪਾਦਨ ਕਰਦੀ ਹੈ ਅਤੇ ਇਨ੍ਹਾਂ ਉਤਪਾਦਾਂ ਦੀ ਸਾਲਾਨਾ ਵਿਕਰੀ ਕ੍ਰਮਵਾਰ 2.8 ਅਰਬ ਰੁਪਏ ਅਤੇ 0.56 ਅਰਬ ਰੁਪਏ ਹੈ। ਫਿਲਹਾਲ ਕੰਪਨੀ ਨੇ ਤਰਕ ਦਿੱਤਾ ਹੈ ਕਿ ਸੁਪਰੀਮ ਕੋਰਟ ਨੇ ਦਸੰਬਰ 2017 ਦੇ ਆਪਣੇ ਫੈਸਲੇ 'ਚ 329 ਦਵਾਈਆਂ ਨੂੰ ਡੀ.ਟੀ.ਏ.ਬੀ. ਨੂੰ ਅੱਗੇ ਦੀ ਸਮੀਖਿਆ ਲਈ ਸੌਪਿਆ ਸੀ। 1988 ਦੇ ਪਹਿਲੇ ਦੀਆਂ ਮਨਜ਼ੂਰ 15 ਦਵਾਈਆਂ ਸਮੀਖਿਆ ਸੂਚੀ ਵਿਚ ਨਹੀਂ ਸਨ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਡੀ.ਟੀ.ਏ.ਬੀ. ਦੁਆਰਾ ਨਿਯੁਕਤ ਕਮੇਟੀ ਨੂੰ ਇਨ੍ਹਾਂ 15 ਦਵਾਈਆਂ ਦੀ ਸਮੀਖਿਆ ਕਰਨਾ ਲਾਜ਼ਮੀ ਨਹੀਂ ਸੀ। ਸਰਕਾਰ ਜੇਕਰ 1988 ਦੇ ਪਹਿਲੇ ਦੀਆਂ ਦਵਾਈਆਂ 'ਤੇ ਪਾਬੰਦੀ ਲਗਾਉਣਾ ਚਾਹੁੰਦੀ ਹੈ ਤਾਂ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਲਈ ਸੁਤੰਤਰ ਹੈ।


Related News