ਫਿਚ ਨੇ ਰਿਲਾਇੰਸ ਇੰਡਸਟਰੀਜ਼ ਦੀ ਦਰਜਾਬੰਦੀ ਵਧਾ ਕੇ 'ਬੀਬੀਬੀ' ਕੀਤੀ

Thursday, Jun 24, 2021 - 02:00 PM (IST)

ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਜਿੱਥੇ ਭਾਰਤ ਦੀ ਇਕਨੋਮੀ ਦੀ ਰਫ਼ਤਾਰ ਮੱਧਮ ਪੈ ਰਹੀ ਹੈ, ਉੱਥੇ ਹੀ ਇਸ ਵਿਚਕਾਰ ਫਿਚ ਰੇਟਿੰਗਜ਼ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਦਰਜਾਬੰਦੀ ਨੂੰ ਭਾਰਤ ਦੀ ਸਾਵਰੇਨ ਰੇਟਿੰਗ ਤੋਂ ਇਕ ਸਥਾਨ ਉੱਪਰ ਵਧਾ ਕੇ 'ਬੀਬੀਬੀ' ਕਰ ਦਿੱਤਾ ਹੈ। ਇਹ ਰਿਲਾਇੰਸ ਇੰਡਸਟਰੀਜ਼ ਲਈ ਚੰਗੀ ਖ਼ਬਰ ਹੈ। ਵੱਖ-ਵੱਖ ਵਪਾਰ ਸ਼੍ਰੇਣੀਆਂ ਵਿਚ ਆਰ. ਆਈ. ਐੱਲ. ਨੂੰ ਹੋ ਰਹੇ ਫਾਇਦੇ ਅਤੇ ਕਰਜ਼ ਵਿਚ ਹੋ ਰਹੀ ਕਮੀ ਦੇ ਮੱਦੇਨਜ਼ਰ ਫਿਚ ਨੇ ਇਸ ਦੀ ਰੇਟਿੰਗ ਵਧਾਈ ਹੈ।

ਗੌਰਤਲਬ ਹੈ ਕਿ ਭਾਰਤ ਦੀ ਸਾਵਰੇਨ ਰੇਟਿੰਗ 'ਬੀਬੀਬੀ-' ਹੈ। ਫਿਚ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਆਰ. ਆਈ. ਐੱਲ. ਦੀ ਵਿਦੇਸ਼ੀ ਮੁਦਰਾ ਜਾਰੀਕਰਤਾ ਡਿਫਾਲਟ ਰੇਟਿੰਗ (ਆਈ. ਡੀ. ਆਰ.) ਨੂੰ 'ਬੀਬੀਬੀ-' ਤੋਂ ਵਧਾ ਕੇ 'ਬੀਬੀਬੀ' ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਜੰਸੀ ਨੇ ਆਰ. ਆਈ. ਐੱਲ. ਦੀ ਲੰਬੇ ਸਮੇਂ ਦੀ ਸਥਾਨਕ-ਮੁਦਰਾ ਆਈ. ਡੀ. ਆਰ. ਨੂੰ ਸਥਿਰ ਨਜ਼ਰੀਏ ਤੋਂ 'ਬੀ ਬੀ ਬੀ+' ਦਰਜਾਬੰਦੀ ਦਿੱਤੀ ਹੈ। 

ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਮਾਰਚ 2021 ਨੂੰ ਸਮਾਪਤ ਹੋਣ ਵਾਲੇ ਵਿੱਤੀ ਸਾਲ ਲਈ 7.8 ਅਰਬ ਅਮਰੀਕੀ ਡਾਲਰ ਦੇ ਕਰਜ਼ ਦਾ ਸਮੇਂ ਤੋਂ ਪਹਿਲਾਂ ਭੁਗਤਾਨ ਦੇ ਨਾਲ ਭਾਰਤ ਤੋਂ ਬਾਹਰ ਆਪਣੇ ਵਿਦੇਸ਼ੀ ਉਧਾਰੀ ਵਿਚ 36 ਫ਼ੀਸਦੀ ਕਟੌਤੀ ਕੀਤੀ ਹੈ। ਫਿਚ ਦਾ ਅਨੁਮਾਨ ਹੈ ਕਿ ਆਰ. ਆਈ. ਐੱਲ. ਦਾ ਈਬੀਟਡਾ ਵਿੱਤੀ ਸਾਲ 2022 ਵਿਚ ਵੱਧ ਕੇ 1.1 ਲੱਖ ਕਰੋੜ ਰੁਪਏ ਹੋ ਜਾਵੇਗਾ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਆਰ. ਆਈ. ਐੱਲ. ਨੂੰ ਪੈਟਰੋ ਕੈਮੀਕਲ ਦੀ ਮੰਗ ਵਿਚ ਸੁਧਾਰ, ਡਿਜੀਟਲ ਸੇਵਾਵਾਂ ਵਿਚ ਨਿਰੰਤਰ ਹੋ ਰਹੇ ਵਾਧੇ ਨਾਲ ਸਪੋਰਟ ਮਿਲੇਗਾ।


Sanjeev

Content Editor

Related News