ਅਗਸਤ ਦੇ ਪਹਿਲੇ ਹਫ਼ਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ''ਚ ਹੋ ਰਿਹਾ ਸੁਧਾਰ

Saturday, Aug 05, 2023 - 05:33 PM (IST)

ਅਗਸਤ ਦੇ ਪਹਿਲੇ ਹਫ਼ਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ''ਚ ਹੋ ਰਿਹਾ ਸੁਧਾਰ

ਜਲੰਧਰ - ਅਗਸਤ ਦੇ ਪਹਿਲੇ ਹਫ਼ਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਵਿੱਚ ਸੁਧਾਰ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ। ਪਿਛਲੇ ਹਫ਼ਤੇ ਤੱਕ ਸਾਉਣੀ ਦੀਆਂ ਫ਼ਸਲਾਂ ਦੇ ਰਕਬੇ ਵਿੱਚ 0.30 ਫ਼ੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਹੁਣ ਰਕਬੇ ਵਿੱਚ ਵਾਧਾ ਹੁੰਦਾ ਦਰਜ ਕੀਤਾ ਗਿਆ ਹੈ। ਇਸ ਦਾ ਕਾਰਨ ਦਾਲਾਂ ਦੀ ਫ਼ਸਲ ਦੀ ਬਿਜਾਈ ਵਿੱਚ ਆ ਰਹੀ ਗਿਰਾਵਟ ਹੈ। ਤੇਲ ਬੀਜਾਂ, ਮੋਟੇ ਅਨਾਜ, ਝੋਨੇ ਅਤੇ ਗੰਨੇ ਦੀ ਬਿਜਾਈ ਵਿੱਚ ਵਾਧਾ ਹੋਇਆ ਹੈ, ਜਦਕਿ ਕਪਾਹ ਹੇਠਲੇ ਰਕਬੇ ਵਿੱਚ ਮਾਮੂਲੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

ਸਰਕਾਰੀ ਅੰਕੜਿਆਂ ਅਨੁਸਾਰ ਅਗਸਤ ਦੇ ਖ਼ਤਮ ਹੋਏ ਇਸ ਹਫ਼ਤੇ ਤੱਕ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 915.46 ਲੱਖ ਹੈਕਟੇਅਰ ਰਕਬੇ ਵਿੱਚ ਹੋਈ ਹੈ। ਇਹ ਬਿਜਾਈ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 911.68 ਲੱਖ ਹੈਕਟੇਅਰ ਤੋਂ 0.42 ਫ਼ੀਸਦੀ ਵੱਧ ਹੈ। ਸਾਉਣੀ ਸੀਜ਼ਨ ਦੀ ਸਭ ਤੋਂ ਵੱਡੀ ਫ਼ਸਲ ਝੋਨੇ ਦੀ ਬਿਜਾਈ 3.38 ਫ਼ੀਸਦੀ ਵਧ ਕੇ 283 ਲੱਖ ਹੈਕਟੇਅਰ ਹੋ ਗਈ। ਗੰਨੇ ਹੇਠਲਾ ਰਕਬਾ 2.55 ਫ਼ੀਸਦੀ ਵਧ ਕੇ 56.06 ਲੱਖ ਹੈਕਟੇਅਰ ਹੋ ਗਿਆ, ਜਦਕਿ ਕਪਾਹ ਹੇਠਲਾ ਰਕਬਾ 1.43 ਫ਼ੀਸਦੀ ਡਿੱਗ ਕੇ 119.21 ਲੱਖ ਹੈਕਟੇਅਰ ਰਹਿ ਗਿਆ। ਇਸ ਹਫ਼ਤੇ ਤੱਕ 106.88 ਲੱਖ ਹੈਕਟੇਅਰ ਰਕਬੇ 'ਚ ਦਾਲਾਂ ਦੀ ਫ਼ਸਲ ਦੀ ਬਿਜਾਈ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਦੱਸ ਦੇਈਏ ਕਿ ਅਰਹਰ ਦਾ ਰਕਬਾ 7.88 ਫ਼ੀਸਦੀ ਘਟ ਕੇ 37.88 ਲੱਖ ਹੈਕਟੇਅਰ, ਮੂੰਗੀ ਦਾ ਰਕਬਾ 8.21 ਫ਼ੀਸਦੀ ਘਟ ਕੇ 28.89 ਲੱਖ ਹੈਕਟੇਅਰ ਅਤੇ ਉੜਦ ਦਾ ਰਕਬਾ 13.79 ਫ਼ੀਸਦੀ ਘਟ ਕੇ 28 ਲੱਖ ਹੈਕਟੇਅਰ ਰਹਿ ਗਿਆ। 4 ਅਗਸਤ ਤੱਕ 179.56 ਲੱਖ ਹੈਕਟੇਅਰ ਰਕਬੇ ਵਿੱਚ ਤੇਲ ਦੇ ਬੀਜਾਂ ਵਾਲੀ ਫ਼ਸਲਾਂ ਦੀ ਬਿਜਾਈ ਹੋ ਚੁੱਕੀ ਹੈ। ਮੌਜੂਦਾ ਸਾਉਣੀ ਸੀਜ਼ਨ ਵਿੱਚ 164.20 ਲੱਖ ਹੈਕਟੇਅਰ ਰਕਬੇ ਵਿੱਚ ਮੋਟੇ ਅਨਾਜ ਦੀ ਬਿਜਾਈ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 162.43 ਲੱਖ ਹੈਕਟੇਅਰ ਦੀ ਬਿਜਾਈ ਨਾਲੋਂ 1 ਫ਼ੀਸਦੀ ਵੱਧ ਹੈ। ਬਾਜਰੇ ਦਾ ਰਕਬਾ 66.59 ਲੱਖ ਹੈਕਟੇਅਰ ਹੋ ਗਿਆ ਹੈ। ਮੱਕੀ ਦੀ ਬਿਜਾਈ 1 ਫ਼ੀਸਦੀ ਵਧ ਕੇ 76.14 ਲੱਖ ਹੈਕਟੇਅਰ ਅਤੇ ਜਵਾਰ ਦਾ ਰਕਬਾ 6.41 ਫ਼ੀਸਦੀ ਘਟ ਕੇ 12.83 ਲੱਖ ਹੈਕਟੇਅਰ ਰਹਿ ਗਿਆ। 

ਇਹ ਵੀ ਪੜ੍ਹੋ : ਦਿੱਲੀ ਜਾ ਰਹੀ indigo ਫਲਾਈਟ ਦੀ ਐਮਰਜੈਂਸੀ ਲੈਂਡਿੰਗ: ਇਸ ਵਜ੍ਹਾ ਕਾਰਨ ਉਡਾਣ ਭਰਦੇ ਹੀ ਵਾਪਸ ਉਤਾਰਿਆ ਜਹਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News