ਫਿਨਟੈੱਕ ਕੰਪਨੀ ਨੇ Paytm ਦੀ ਗਿਫਟ ਸਿਟੀ ’ਚ 100 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ

Wednesday, Jan 10, 2024 - 03:44 PM (IST)

ਫਿਨਟੈੱਕ ਕੰਪਨੀ ਨੇ Paytm ਦੀ ਗਿਫਟ ਸਿਟੀ ’ਚ 100 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ

ਨਵੀਂ ਦਿੱਲੀ (ਭਾਸ਼ਾ)– ਫਿਨਟੈੱਕ ਕੰਪਨੀ ਵਨ97 ਕਮਿਊਨੀਕੇਸ਼ਨਸ ਨੇ ਗਲੋਬਲ ਵਿੱਤੀ ਈਕੋ ਸਿਸਟਮ ਤਿਆਰ ਕਰਨ ਲਈ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈੱਕ-ਸਿਟੀ (ਗਿਫਟ ਸਿਟੀ) ਵਿਚ 100 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਵਨ97 ਕਮਿਊਨੀਕੇਸ਼ਨਸ ਕੋਲ ਪੇਅ. ਟੀ. ਐੱਮ. ਦੀ ਮਲਕੀਅਤ ਹੈ। ਕੰਪਨੀ ਇਕ ਨਿਸ਼ਚਿਤ ਮਿਆਦ ਵਿਚ ਨਿਵੇਸ਼ ਕਰੇਗੀ ਅਤੇ ਇਸ ਲਈ ਲੋੜੀਂਦੀ ਪ੍ਰਵਾਨਗੀ ਮੰਗੇਗੀ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਇਸ ਸਬੰਧ ਵਿੱਚ ਵਨ97 ਕਮਿਊਨੀਕੇਸ਼ਨਸ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਜੇ ਸ਼ੇਖਰ ਸ਼ਰਮਾ ਨੇ ਇਕ ਬਿਆਨ ’ਚ ਕਿਹਾ ਕਿ ਗਿਫਟ ਸਿਟੀ ਇਕ ਗਲੋਬਲ ਵਿੱਤੀ ਕੇਂਦਰ ਬਣਨ ਲਈ ਤਿਆਰ ਹੈ, ਜੋ ਇਨੋਵੇਸ਼ਨ ਦੇ ਗਲੋਬਲ ਮਾਨਚਿੱਤਰ ’ਤੇ ਭਾਰਤ ਦੀ ਹਾਜ਼ਰੀ ਯਕੀਨੀ ਕਰੇਗੀ। ਗਿਫਟ ਸਿਟੀ ਵਿਚ ਰਣਨੀਤਿਕ ਨਿਵੇਸ਼ ਗਲੋਬਲ ਮੌਕਿਆਂ ਨੂੰ ਪੇਸ਼ ਕਰਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ-ਸੰਚਾਲਿਤ ਕਰਾਸ ਬਾਰਡਰ ਰਿਮਿਟੈਂਸ ਅਤੇ ਭੁਗਤਾਨ ਤਕਨਾਲੋਜੀ ਦ੍ਰਿਸ਼ ਦੇ ਨਿਰਮਾਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਦੀ ਅਗਵਾਈ ਕਰਦਾ ਹੈ।

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਬਿਆਨ ਮੁਤਾਬਕ ਸਰਹੱਦ ਪਾਰ ਗਤੀਵਿਧੀ ਲਈ ਇਕ ਆਦਰਸ਼ ‘ਇਨੋਵੇਸ਼ਨ ਹੱਬ’ ਵਜੋਂ ਗਿਫਟ ਸਿਟੀ ਨਾਲ ਪੇਅ. ਟੀ. ਐੱਮ. ਭਾਰਤ ਵਿਚ ਨਿਵੇਸ਼ ਕਰਨ ਦੇ ਇਛੁੱਕ ਦੁਨੀਆ ਭਰ ਦੇ ਯੂਜ਼ਰਸ ਲਈ ਨਵੀਂ ਤਕਨਾਲੋਜੀ ਦੀ ਖੋਜ ਅਤੇ ਨਿਰਮਾਣ ਕਰਨ ਦੀ ਆਪਣੀ ਸਾਬਤ ਸਮਰੱਥਾ ਦਾ ਇਸਤੇਮਾਲ ਕਰੇਗਾ। ਨਵਾਂ ਹੱਲ ਅਤੇ ਤਕਨਾਲੋਜੀ ਆਧਾਰ ਮੁਹੱਈਆ ਕਰਨ ਲਈ ਪੇਅ. ਟੀ. ਐੱਮ. ਗਿਫਟ ਸਿਟੀ ਵਿਚ ਇਕ ਵਿਕਾਸ ਕੇਂਦਰ ਸਥਾਪਿਤ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News