ਜਾਣੋ ਕਿਸ ਤਰ੍ਹਾਂ ਦੇ ਘਰਾਂ 'ਚ ਜ਼ਿਆਦਾ ਫੈਲ਼ ਰਿਹਾ ਕੋਰੋਨਾ, ਵਿਗਿਆਨੀਆਂ ਨੇ ਕੀਤਾ ਖੁਲਾਸਾ

08/02/2020 7:23:43 PM

ਨਵੀਂ ਦਿੱਲੀ — ਦੁਨੀਆ ਭਰ ਦੇ ਵਿਗਿਆਨੀ 8 ਮਹੀਨਿਆਂ ਬਾਅਦ ਵੀ ਕੋਰੋਨਾ ਵਾਇਰਸ ਨੂੰ ਰੋਕਣ 'ਚ ਨਾਕਾਮਯਾਬ ਰਹੇ ਹਨ। ਕੋਰੋਨਾ ਵਾਇਰਸ ਦੀ ਲਾਗ ਦੁਨੀਆ ਭਰ ਲਈ ਵੱਡੀ ਆਫ਼ਤ ਬਣੀ ਹੋਈ ਹੈ। ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ ਹੋ ਗਈ ਹੈ। ਕੋਰੋਨਾ ਦੇ ਵੱਧ ਰਹੇ ਸੰਕਰਨ ਦੇ ਸ਼ੁਰੂਆਤੀ ਦਿਨਾਂ ਵਿਚ, ਮਾਹਰਾਂ ਨੇ ਕਿਹਾ ਸੀ ਕਿ ਉਨ੍ਹÎਾਂ ਘਰਾਂ ਵਿਚ ਕੋਰੋਨਾ ਦੀ ਲਾਗ ਦਾ ਖ਼ਤਰਾ ਵਧੇਰੇ ਹੁੰਦਾ ਹੈ, ਜਿਥੇ ਹਵਾ ਦੀ ਆਵਾਜਾਈ ਲਈ ਪੂਰਾ ਸਿਸਟਮ ਨਹੀਂ ਹੁੰਦਾ। ਹੁਣ ਅਮਰੀਕਾ ਦੀ ਮਿਨੇਸੋਟਾ ਯੂਨੀਵਰਸਿਟੀ ਨੇ ਵੀ ਇਸ ਬਾਰੇ ਇਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅਨੁਸਾਰ, ਛੋਟੀਆਂ ਅਤੇ ਬੰਦ ਥਾਵਾਂ 'ਤੇ, ਹਵਾ ਦੀ ਬਿਹਤਰ ਆਵਾਜਾਈ ਨਾ ਹੋਣ ਕਾਰਨ ਕੋਰੋਨਾ ਨਾ ਸਿਰਫ ਹਵਾ ਵਿਚ ਜ਼ਿਆਦਾ ਸਮੇਂ ਤੱਕ ਟਿਕਿਆ ਰਹਿੰਦਾ ਹੈ, ਸਗੋਂ ਇਸ ਡ੍ਰਾਪਲੈੱਟਸ ਵੀ ਵੱਖ-ਵੱਖ ਥਾਵਾਂ 'ਤੇ ਚਿਪਕੇ ਰਹਿੰਦੇ ਹਨ।

ਇਹ ਵੀ ਪੜ੍ਹੋ: ਹੈਲਮੇਟ ਪਾਉਣ ਤੋਂ ਬਾਅਦ ਵੀ ਕੱਟਿਆ ਜਾ ਸਕਦਾ ਹੈ ਚਾਲਾਨ, ਜਲਦ ਬਦਲਣ ਵਾਲਾ ਹੈ ਇਹ ਨਿਯਮ

ਅਜੋਕੇ ਸਮੇਂ 'ਚ ਘਰ ਬਹੁਤ ਛੋਟੇ ਹੋ ਰਹੇ ਹਨ। ਇਸ ਖੋਜ ਤੋਂ ਪਹਿਲਾਂ ਵੀ ਇਹ ਪਤਾ ਲੱਗਿਆ ਹੈ ਕਿ ਛੋਟੇ ਘਰਾਂ ਵਿਚ ਰਹਿਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਕੋਰੋਨਾ ਆਫ਼ਤ ਦੇ ਇਸ ਯੁੱਗ ਵਿਚ ਛੋਟੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਵੱਧ ਗਿਆ ਹੈ। ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਵੱਡੇ ਅਤੇ ਹਵਾਦਾਰ ਘਰਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਕੋਰੋਨਾ ਦਾ ਜੋਖਮ ਬੰਦ ਘਰਾਂ ਵਿਚ ਰਹਿਣ ਵਾਲਿਆਂ ਨਾਲੋਂ ਬਹੁਤ ਘੱਟ ਹੈ।ਮਾਹਰ ਕਹਿੰਦੇ ਹਨ ਕਿ ਛੋਟੇ ਘਰਾਂ ਦੇ ਅੰਦਰ ਹਵਾ ਘਰ ਵਿਚ ਹੀ ਘੁੰਮਦੀ ਰਹਿੰਦੀ ਹੈ ਜਦੋਂ ਕਿ ਹਵਾ ਦੀ ਆਵਾਜਾਈ ਵੱਡੇ ਅਤੇ ਖੁੱਲੇ ਘਰਾਂ ਵਿਚ ਬਿਹਤਰ ਹੁੰਦੀ ਹੈ। ਇਸਦੇ ਨਾਲ ਹੀ ਸੂਰਜ ਦੀ ਰੌਸ਼ਨੀ ਬੰਦ ਘਰਾਂ ਤੱਕ ਨਹੀਂ ਪਹੁੰਚਦੀ, ਜਿਸ ਕਾਰਨ ਵਾਇਰਸ ਵਧਣ ਲਈ ਇੱਕ ਸੁਰੱਖਿਅਤ ਜਗ੍ਹਾ ਪ੍ਰਾਪਤ ਕਰਦਾ ਹੈ। ਹਵਾਦਾਰ ਘਰਾਂ ਵਿਚ, ਕੋਰੋਨਾ ਵਾਇਰਸ ਜ਼ਿਆਦਾ ਦੇਰ ਲਈ ਨਹੀਂ ਰੁਕਦਾ ਅਤੇ ਹਵਾ ਦੇ ਪ੍ਰਵਾਹ ਨਾਲ ਘਰ ਤੋਂ ਬਾਹਰ ਆ ਜਾਂਦਾ ਹੈ।

ਇਹ ਵੀ ਪੜ੍ਹੋ: ਰੱਖੜੀ 'ਤੇ ਖਰੀਦੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ

ਪਿਛਲੇ ਕੁਝ ਮਹੀਨਿਆਂ ਵਿਚ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਵੱਖ-ਵੱਖ ਸੰਸਥਾਵਾਂ ਤੋਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਕੋਰੋਨਾ ਵਾਇਰਸ ਬਾਰੇ ਸਾਰੇ ਵਿਸ਼ਵ ਦੇ ਵਿਗਿਆਨੀਆਂ ਦੀ ਵੱਖੋ ਵੱਖਰੀ ਰਾਏ ਸਾਹਮਣੇ ਆ ਰਹੀ ਹੈ। ਕੋਰੋਨਾ 'ਤੇ ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ 3 ਫੁੱਟ ਦੀ ਦੂਰੀ ਤੱਕ ਫੈਲ ਸਕਦਾ ਹੈ। ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਇਹ 6 ਤੋਂ 8 ਫੁੱਟ ਦੀ ਦੂਰੀ ਤੱਕ ਵੀ ਫੈਲ ਸਕਦਾ ਹੈ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦਾ ਪ੍ਰਭਾਵ 13 ਫੁੱਟ ਦੀ ਦੂਰੀ ਤੱਕ ਵੀ ਹੋ ਸਕਦਾ ਹੈ। ਕੋਰੋਨਾ ਲਗਾਤਾਰ ਆਪਣਾ ਰੂਪ ਅਤੇ ਲੱਛਣ ਬਦਲ ਰਿਹਾ ਹੈ। ਇਸ ਕਾਰਨ ਵਿਗਿਆਨੀ ਵੀ ਅਜੇ ਤੱਕ ਇਸ ਨੂੰ ਕਾਬੂ ਕਰਨ ਅਤੇ ਇਸ ਲਈ ਦਵਾਈ ਬਣਾਉਣ 'ਚ ਦੇਰ ਲਗਾ ਰਹੇ ਹਨ।

ਇਹ ਵੀ ਪੜ੍ਹੋ: ਚੀਨੀ ਕਾਰੋਬਾਰ ਨੂੰ ਇਕ ਹੋਰ ਝਟਕਾ, ਹੁਣ ਇਨ੍ਹਾਂ ਉਤਪਾਦਾਂ 'ਤੇ ਵੀ ਲੱਗੇ ਟੈਕਸ

ਧਿਆਣ ਰੱਖਣ ਯੋਗ ਗੱਲਾਂ

  • ਮਾਨਸੂਨ ਦੇ ਮੌਸਮ 'ਚ ਕੁਝ ਸਮੇਂ ਲਈ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪ ਨੂੰ ਧੁੱਪ ਜ਼ਰੂਰ ਲਗਵਾਓ
  • ਘਰ 'ਚ ਸਫ਼ਾਈ ਰੱਖੋ
  • ਬਾਜ਼ਾਰ ਦਾ ਭੋਜਨ ਨਾ ਖਾਓ
  • ਰੋਜ਼ ਨਹਾਓ ਅਤੇ ਰੋਜ਼ ਕੱਪੜੇ ਬਦਲੋ।
  • ਕੱਪੜੇ ਸਾਫ਼-ਸੁਥਰੇ ਹੀ ਪਾਓ
  • ਸਮਾਜਿਕ ਦੂਰੀ ਦੀ ਪਾਲਣਾ ਕਰੋ।
  • ਮਾਸਕ ਪਾ ਕੇ ਰੱਖੋ।
  • ਘਰ ਦੀਆਂ ਖਿੜਕੀਆਂ ਸਾਫ਼ ਅਤੇ ਖੁੱਲ੍ਹੀਆਂ ਰੱਖੋ।
  • ਘਰ ਦੇ ਬਿਸਤਰਿਆਂ ਅਤੇ ਸਿਰਹਾਣਿਆਂ ਨੂੰ ਸਮੇਂ-ਸਮੇਂ 'ਤੇ ਧੁੱਪ ਲਗਵਾਉਂਦੇ ਰਹੋ।
  • ਘਰ 'ਚ ਕਿਸੇ ਕੈਮੀਕਲ ਦੇ ਨਾਲ ਰੋਜ਼ ਗਿੱਲਾ ਕੱਪੜਾ ਮਾਰੋ ਜਾਂ ਸਪਰੇਅ ਕਰੋ।

ਇਹ ਵੀ ਪੜ੍ਹੋ: ਐਪਲ' ਸਾਉਦੀ ਅਰਬ ਦੀ ਇਸ ਕੰਪਨੀ ਨੂੰ ਪਛਾੜਦਿਆਂ ਬਣੀ ਵਿਸ਼ਵ ਦੀ ਸਭ ਤੋਂ ਮਹਿੰਗੀ ਕੰਪਨੀ 


Harinder Kaur

Content Editor

Related News