ਜਾਣੋ ਕਿਸ ਏਅਰਲਾਈਨ ''ਚ ਸੀਟ ਸਿਲੈਕਸ਼ਨ ਚਾਰਜ ਦਾ ਕੀ ਹੈ ਨਿਯਮ

Tuesday, Nov 27, 2018 - 03:00 PM (IST)

ਜਾਣੋ ਕਿਸ ਏਅਰਲਾਈਨ ''ਚ ਸੀਟ ਸਿਲੈਕਸ਼ਨ ਚਾਰਜ ਦਾ ਕੀ ਹੈ ਨਿਯਮ

ਨਵੀਂ ਦਿੱਲੀ — ਐਤਵਾਰ ਨੂੰ ਇੰਡੀਗੋ ਵਲੋਂ ਲਗਾਏ ਗਏ ਵੈਬ ਚੈੱਕ ਇਨ ਚਾਰਜ 'ਤੇ ਅਲੋਚਨਾ ਤੋਂ ਬਾਅਦ ਸੋਮਵਾਰ ਨੂੰ ਇੰਡੀਗੋ ਨੇ ਸਫਾਈ ਦਿੱਤੀ। ਏਅਰਲਾਈਨ ਵਲੋਂ ਸਫਾਈ ਦਿੱਤੀ ਗਈ ਹੈ ਕਿ ਯਾਤਰੀਆਂ ਲਈ ਇਸ ਮਾਮਲੇ 'ਤੇ ਤਸਵੀਰ ਸਾਫ ਹੋਣ 'ਚ ਕੁਝ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ ਏਅਰਲਾਈਨ ਇੰਡੀਗੋ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਕੰਪਨੀ ਸਾਰੀਆਂ ਸੀਟਾਂ 'ਤੇ ਵੈਬ ਚੈੱਕ ਇਨ ਦੇ ਜ਼ਰੀਏ ਬੁਕਿੰਗ 'ਤੇ ਚਾਰਜ ਵਸੂਲੇਗੀ। ਇਸ 'ਤੇ ਟਵਿੱਟਰ 'ਤੇ ਏਅਰਲਾਈਨ ਨੂੰ ਲੋਕਾਂ ਦੀ ਜ਼ਬਰਦਸਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ।

ਸਰਕਾਰ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਆਪਣੀ ਪ੍ਰਕਿਰਿਆ ਦਿੱਤੀ। ਸਿਵਲ ਐਵੀਏਸ਼ਨ ਸੇਕ੍ਰਟਰੀ ਆਰ.ਐੱਨ.ਚੌਬੇ ਨੇ ਕਿਹਾ, ਸਾਨੂੰ ਦੇਖਣਾ ਹੋਵੇਗਾ ਕਿ ਇਹ ਚਾਰਜ ਫੇਅਰ ਅਨਬੰਡਲਿੰਗ ਸਕੀਮ ਦੇ ਦਾਇਰੇ ਵਿਚ ਆਵੇਗਾ? ਅਨਬੰਡਲਿੰਗ 'ਚ ਏਅਰਲਾਈਨ ਕੰਪਨੀਆਂ ਨੂੰ ਕਈ ਸੇਵਾਵਾਂ ਲਈ ਯਾਤਰੀਆਂ ਕੋਲੋਂ ਚਾਰਜ ਲੈਣ ਦੀ ਆਗਿਆ ਹੈ। ਹਾਲਾਂਕਿ ਸਵਾਲ ਇਹ ਹੈ ਕਿ ਕੀ ਵੈੱਬ ਚੈੱਕ-ਇਨ ਲਈ ਇਹ ਚਾਰਜ ਲਿਆ ਜਾ ਸਕਦਾ ਹੈ ਜਾਂ ਨਹੀਂ? ਕੀ ਇਹ ਇਸ ਦੇ ਦਾਇਰੇ ਵਿਚ ਆਵੇਗਾ?

ਵੈੱਬ ਚੈੱਕ ਇਨ 'ਤੇ ਵੱਖ-ਵੱਖ ਕੰਪਨੀਆਂ ਦੇ ਨਿਯਮ

ਇੰਡੀਗੋ                                                           ਵੈਬ ਚੈੱਕ ਇਨ ਸੀਟ ਸਿਲੈਕਸ਼ਨ 'ਤੇ ਚਾਰਜ ਲੈਂਦੀ ਹੈ ਐਵੀਏਸ਼ਨ ਕੰਪਨੀ
ਸਪਾਈਸ ਜੈੱਟ                                                   ਵੈਬ ਚੈੱਕ ਇਨ ਸੀਟ ਸਿਲੈਕਸ਼ਨ 'ਤੇ ਚਾਰਜ ਲੈਂਦੀ ਹੈ ਐਵੀਏਸ਼ਨ ਕੰਪਨੀ
ਗੋ ਏਅਰ                                                         ਸੀਟ ਸਿਲੈਕਸ਼ਨ ਸਿਰਫ ਵਿਚਕਾਰ ਅਤੇ ਆਖਰੀ ਲਾਈਨ ਦੀਆਂ ਸੀਟਾਂ ਲਈ ਮੁਫਤ
ਜੈੱਟ ਏਅਰਵੇਜ਼                                                 ਇਕਾਨਮੀ ਕਲਾਸ 'ਚ ਸੀਟ ਸਿਲੈਕਸ਼ਨ ਵਿਚਕਾਰ ਅਤੇ ਆਖਰੀ ਦੋ ਲਾਈਨਾਂ ਲਈ ਮੁਫਤ
ਏਅਰ ਇੰਡੀਆ                                                  ਵੈਬ ਚੈਕ ਇਨ ਸੀਟ ਸਿਲੈਕਸ਼ਨ 'ਤੇ ਪਹਿਲੀ ਲਾਈਨ ਅਤੇ ਐਮਰਜੈਂਸੀ ਡੋਰ ਸੀਟਾਂ ਲਈ ਚਾਰਜ
ਵਿਸਤਾਰਾ                                                        ਸੀਟ ਸਿਲੈਕਸ਼ਨ 'ਤੇ ਮੁਫਤ ਵੈਬ ਚੈਕ ਇਨ ਆਫਰ ਕਰ ਰਹੀ ਹੈ

ਵਿਦੇਸ਼ੀ ਕੰਪਨੀਆਂ ਦਾ ਮਾਮਲਾ

ਭਾਰਤੀ ਯਾਤਰੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਮਾਮਲੇ ਵਿਚ ਕੁਝ ਗਲੋਬਲ ਏਅਰਲਾਈਨ ਵੀ ਸਖਤ ਹਨ। ਰਾਇਨਏਅਰ ਵੈਬ ਚੈਕ ਇਨ ਲਈ ਚਾਰਜ ਲੈਂਦੀ ਹੈ। ਜੈਟਬਲਿਊ ਅਗਲੀ ਲਾਈਨ ਦੀਆਂ ਸੀਟਾਂ ਅਤੇ ਵਾਧੂ ਲੇਗਰੂਮ ਲਈ ਚਾਰਜ ਕਰਦੀ ਵਸੂਲਦੀ ਹੈ।


Related News