ਜਾਣੋ Nykaa ਦੀ 'ਨਾਇਕਾ' ਫਾਲਗੁਨੀ ਦਾ ਸੈਲਫ-ਮੇਡ ਅਰਬਪਤੀ ਬਣਨ ਤੱਕ ਦਾ ਸਫ਼ਰ
Saturday, Nov 13, 2021 - 03:34 PM (IST)
ਨਵੀਂ ਦਿੱਲੀ - ਫਾਲਗੁਨੀ ਨਾਇਰ ਅੱਜ ਦੇਸ਼ ਦੀ ਹਰੇਕ ਔਰਤ ਲਈ ਮਿਸਾਲ ਬਣ ਕੇ ਉਭਰੀ ਹੈ। ਫਾਲਗੁਨੀ ਨਾਇਰ ਜੇਕਰ ਅਜੇ ਵੀ ਬੈਂਕ ਦੀ ਨੌਕਰੀ ਕਰ ਰਹੀ ਹੁੰਦੀ ਤਾਂ ਹੁਣ ਰਿਟਾਇਰਮੈਂਟ ਦੀ ਪਲਾਨਿੰਗ ਕਰ ਰਹੀ ਹੁੰਦੀ। ਫਿਰ ਵੀ ਉਮਰ ਦੇ ਇਸ ਪੜਾਅ 'ਚ ਕਾਰੋਬਾਰ ਸ਼ੁਰੂ ਕਰਨਾ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। ਫਾਲਗੁਨੀ ਇਸ ਉਮਰ ਵਿਚ ਸੈਲਫ ਮੇਡ ਅਰਬਪਤੀ ਬਣੀ ਹੈ। ਇਕ ਸਰਵੇ ਮੁਤਾਬਕ ਦੇਸ਼ ਵਿਚ ਸਟਾਰਟਅੱਪ ਸ਼ੁਰੂ ਕਰਨ ਦੀ ਔਸਤ ਉਮਰ 27 ਸਾਲ ਹੈ ਪਰ ਫਾਲਗੁਨੀ ਨੇ 49 ਸਾਲ ਦੀ ਉਮਰ 'ਚ 'ਨਾਇਕਾ' ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ : EPFO ਦਾ ਅਹਿਮ ਫ਼ੈਸਲਾ, ਹੁਣ ਮੁਲਾਜ਼ਮ ਦੀ ਮੌਤ ਤੋਂ ਬਾਅਦ ਮਿਲੇਗਾ ਦੁੱਗਣਾ ਪੈਸਾ
ਇਸ ਤਰ੍ਹਾਂ ਹੋਈ ਸ਼ੁਰੂਆਤ
ਮੁੰਬਈ ਵਿਚ ਜਨਮੀਂ ਫਾਲਗੁਨੀ ਦੇ ਪਿਤਾ ਦੇਸ਼ ਦੀ ਵੰਡ ਦੇ ਬਾਅਦ ਕਰਾਚੀ ਤੋਂ ਮੁੰਬਈ ਆ ਕੇ ਵਸ ਗਏ। ਫਿਰ ਇਥੇ ਆ ਕੇ ਹਿੰਦੀ ਅਤੇ ਸੰਸਕ੍ਰਿਤ ਪੜ੍ਹਣ ਲੱਗੇ। ਕੁਝ ਸਮੇਂ ਬਾਅਦ ਆਟੋਮੋਬਾਇਲ ਦੇ ਬਾਲ ਬਿਅਰਿੰਗ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਕੁਝ ਸਮੇਂ ਬਾਅਦ ਇਸ ਦਾ ਉਤਪਾਦਨ ਵੀ ਸ਼ੁਰੂ ਕਰ ਦਿੱਤਾ। ਘਰ ਵਿਚ ਹਮੇਸ਼ਾ ਕਾਰੋਬਾਰ ਅਤੇ ਸ਼ੇਅਰ ਮਾਰਕਿਟ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ। ਫਾਲਗੁਨੀ ਜਦੋਂ ਸੱਤਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਉਸ ਸਮੇਂ ਹੀ ਅਖ਼ਬਾਰ ਵਿਚ ਛਪਣ ਵਾਲੀ ਪ੍ਰਾਈਸ ਅਰਨਿੰਗ(ਪੀ.ਈ.) ਰੇਸ਼ੋ ਦੇਖਦੀ ਸੀ।
ਫਾਲਗੁਨੀ ਦੱਸਦੀ ਹੈ ਕਿ ਨੌਕਰੀ ਦੇ ਦੌਰਾਨ ਵੀ ਉਨ੍ਹਾਂ ਦਾ ਮਨ ਕਾਰੋਬਾਰ ਸ਼ੁਰੂ ਕਰਨ ਵੱਲ ਸੀ। ਉਨ੍ਹਾਂ ਨੇ ਦੇਸ਼ ਦੇ ਮਸ਼ਹੂਰ ਉਦਯੋਗਪਤੀਆਂ ਨੂੰ ਰੋਡ ਸ਼ੋਅ ਦੇ ਜ਼ਰੀਏ ਆਪਣਾ ਇਕੁਇਟੀ ਸਫ਼ਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਫਾਲਗੁਨੀ ਦੱਸਦੀ ਹੈ ਕਿ ਅਜਿਹੇ ਇਵੈਂਟ ਕਾਰਨ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਵਿਚ ਕਾਫੀ ਮਦਦ ਮਿਲੀ।
ਇਹ ਵੀ ਪੜ੍ਹੋ : ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਭੈਣ-ਭਰਾ ਹਰ ਮਹੀਨੇ ਕਮਾਉਂਦੇ ਹਨ 27 ਲੱਖ ਰੁਪਏ, ਜਾਣੋ ਕੀ ਹੈ ਕਾਰੋਬਾਰ
2012 ਤੋਂ ਪਹਿਲਾਂ ਜਦੋਂ ਫਾਲਗੁਨੀ ਅਤੇ ਉਨ੍ਹਾਂ ਦੇ ਪਤੀ ਸੰਜੇ ਬੈਂਕਿੰਗ ਸੈਕਟਰ ਵਿਚ ਸਨ ਉਸ ਸਮੇਂ ਦੋਵੇਂ ਮੁਕਾਬਲੇਬਾਜ਼ ਸਨ। ਉਸ ਦਰਮਿਆਨ ਦੋਵੇਂ ਇਕ-ਦੂਜੇ ਨਾਲ ਆਪਣੀਆਂ ਬਿਜ਼ਨੈੱਸ ਡੀਲ ਬਾਰੇ ਗੱਲਾਂ ਨਹੀਂ ਕਰਦੇ ਸਨ। ਇਥੋਂ ਤੱਕ ਕਿ ਕਾਰੋਬਾਰ ਨਾਲ ਜੁੜੀ ਜਾਣਕਾਰੀ ਗੁਪਤ ਰੱਖਣ ਲਈ ਆਪਣੇ ਫੋਨ ਵੀ ਵੱਖ-ਵੱਖ ਕਮਰੇ ਵਿਚ ਰੱਖਦੇ ਸਨ। ਦੋਵੇਂ ਆਈਆਈਐਮ ਅਹਿਮਦਾਬਾਦ ਵਿਚ 1985 ਬੈਚ ਵਿਚ ਇਕੱਠੇ ਸਨ।
ਆਈਆਈਐਮ ਤੋਂ ਪਾਸਆਊਟ ਹੋਣ ਤੋਂ ਬਾਅਦ ਫਾਲਗੁਨੀ 1993 ਤੱਕ ਮੈਨੇਜਮੈਂਟ ਕੰਸਲਟੈਂਟ ਰਹੀ। ਇਸ ਤੋਂ ਬਾਅਦ 1993 'ਚ ਕੋਟਕ ਬੈਂਕ ਨਾਲ ਜੁੜੀ। ਉਸ ਸਮੇਂ ਇਹ ਨਾਨ ਬੈਂਕਿੰਗ ਫਾਇਨਾਂਸ਼ਿਅਲ ਕੰਪਨੀ ਹੁੰਦੀ ਸੀ। 1994 ਵਿਚ ਕੋਟਕ ਮਹਿੰਦਰਾ ਦਾ ਲੰਡਨ ਆਫ਼ਿਸ ਅਤੇ 1997 ਵਿਚ ਅਮਰੀਕਾ ਆਫਿਸ ਸ਼ੁਰੂ ਕੀਤਾ। 2001 'ਚ ਭਾਰਤ ਵਾਪਸ ਆ ਗਈ ਅਤੇ 2012 ਤੱਕ ਫਾਲਗੁਨੀ ਨਾਇਰ ਕੋਟਕ ਇਨਵੈਸਟਮੈਂਟ ਬੈਂਕਿੰਗ ਵਿਚ ਐੱਮ.ਡੀ. ਦੇ ਅਹੁਦੇ 'ਤੇ ਕੰਮ ਕਰ ਰਹੀ ਸੀ।
ਫਾਲਗੁਨੀ ਦੱਸਦੀ ਹੈ ਕਿ ਜਦੋਂ ਪਰਿਵਾਰ ਨੂੰ ਉਨ੍ਹਾਂ ਦੇ ਨੌਕਰੀ ਛੱਡਣ ਵਾਲੇ ਫ਼ੈਸਲੇ ਬਾਰੇ ਪਤਾ ਲੱਗਾ ਤਾਂ ਬੇਟੇ ਨੇ ਜੋਖ਼ਮ ਲੈਣ ਤੋਂ ਰੋਕਿਆ। ਨਜ਼ਦੀਕ ਦੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਫਾਲਗੁਨੀ ਮਿਡ ਲਾਈਫ ਕ੍ਰਾਇਸਿਸ ਚੋਂ ਲੰਘ ਰਹੀ ਹੈ ਪਰ ਉਨ੍ਹਾਂ ਦਾ ਇਰਾਦਾ ਪੱਕਾ ਸੀ।
ਇਹ ਵੀ ਪੜ੍ਹੋ : ਕ੍ਰਿਪਟੋਕਰੰਸੀ ਵਿਚ ਡੀਲ ਕਰਨ ਵਾਲੇ ਰਹਿਣ ਸੁਚੇਤ! RBI ਨੇ ਡਿਜੀਟਲ ਕਰੰਸੀ ਨੂੰ ਦੱਸਿਆ ਖ਼ਤਰਾ
ਫਾਲਗੁਨੀ ਨੇ ਦੁਨੀਆ ਭਰ ਦੀਆਂ ਯਾਤਰਾਵਾਂ ਦਰਮਿਆਨ ਇਹ ਮਹਿਸੂਸ ਕੀਤਾ ਕਿ ਭਾਰਤ 'ਚ ਫੈਸ਼ਨ ਅਤੇ ਬਿਊਟੀ ਦੇ ਬਾਜ਼ਾਰ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਫਾਲਗੁਨੀ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਖ਼ੁਦ ਲਿਪਸਟਿਕ ਵੀ ਨਹੀਂ ਲਗਾਉਂਦੀ ਪਰ ਬਿਊਟੀ ਉਤਪਾਦਾਂ ਦੀ ਸਮਝ ਪੂਰੀ ਤਰ੍ਹਾਂ ਹੈ। ਜਾਪਾਨ ਅਤੇ ਕੋਰੀਆਂ ਦੀਆਂ ਜਨਾਨੀਆਂ ਵੀ ਇਨ੍ਹਾਂ ਉਤਪਾਦਾਂ ਦੀ ਭਾਰੀ ਖ਼ਰੀਦਦਾਰੀ ਕਰਦੀਆਂ ਹਨ। ਵਿਦੇਸ਼ਾਂ ਵਿਚ ਉਤਪਾਦ ਖ਼ਰੀਦਣ 'ਚ ਸਹਾਇਤਾ ਕਰਨ ਅਤੇ ਸਲਾਹ ਦੇਣ ਲਈ ਮਾਹਰ ਵੀ ਮੌਜੂਦ ਹੁੰਦੇ ਹਨ।
2012 'ਚ ਈ-ਕਾਮਰਸ ਦੇ ਤੌਰ 'ਤੇ ਕਾਰੋਬਾਰ ਸ਼ੁਰੂ ਕਰਨ ਦੇ ਬਾਅਦ ਮਲਟੀ ਬ੍ਰਾਂਡ ਰਿਟੇਲ ਸਟੋਰ ਖੋਲ੍ਹਿਆ ਅਤੇ ਫਿਰ ਆਪਣਾ ਖ਼ੁਦ ਦਾ ਬ੍ਰਾਂਡ 'ਨਾਇਕਾ' ਬਾਜ਼ਾਰ 'ਚ ਉਤਾਰਿਆ। ਬੁੱਧਵਾਰ ਨੂੰ ਬਾਜ਼ਾਰ 'ਚ ਸੁਚੀਬੱਧ ਹੋਣ ਦੇ ਨਾਲ ਹੀ ਨਾਇਕਾ ਅਤੇ ਫਾਲਗੁਨੀ ਨਾਇਰ ਗੂਗਲ 'ਤੇ ਟ੍ਰੇਂਡ ਕਰ ਰਹੇ ਸਨ। 10 ਲੱਖ ਤੋਂ ਵਧ ਲੋਕਾਂ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਕੰਪਨੀ ਬਾਰੇ ਗੂਗਲ 'ਤੇ ਸਰਚ ਕੀਤਾ।
ਇਹ ਵੀ ਪੜ੍ਹੋ : DGCA ਦੀਆਂ 298 ਸੇਵਾਵਾਂ ਪ੍ਰਦਾਨ ਕਰਨ ਲਈ ਆਨਲਾਈਨ ਪਲੇਟਫਾਰਮ ਦੀ ਹੋਈ ਸ਼ੁਰੂਆਤ, ਜਾਣੋ ਖ਼ਾਸੀਅਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।