ਰਿਜ਼ਰਵ ਬੈਂਕ ਦੀ ਵਿਸਥਾਰਤ ਭੂਮਿਕਾ ਨਾਲ ਵਿੱਤੀ ਪ੍ਰਣਾਲੀ ਜ਼ਿਆਦਾ ਭਰੋਸੇਯੋਗ ਹੋਵੇਗੀ : ਕੋਵਿੰਦ
Thursday, Feb 13, 2020 - 02:13 AM (IST)
ਪੁਣੇ (ਭਾਸ਼ਾ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਵਿਸਥਾਰਤ ਰੈਗੂਲੇਟਰੀ ਭੂਮਿਕਾ ਨਾਲ ਗਲਤ ਪ੍ਰਚਲਨਾਂ ’ਤੇ ਰੋਕ ਲੱਗੇਗੀ ਅਤੇ ਦੇਸ਼ ਦੀ ਵਿੱਤੀ ਪ੍ਰਣਾਲੀ ਜ਼ਿਆਦਾ ਭਰੋਸੇਯੋਗ ਬਣੇਗੀ। ਉਨ੍ਹਾਂ ਨੈਸ਼ਨਲ ਇੰਸਟੀਚਿਊਟ ਆਫ ਬੈਂਕ ਮੈਨੇਜਮੈਂਟ ਦੇ ਗੋਲਡਨ ਜੁਬਲੀ ਸਮਾਰੋਹ ’ਚ ਕਿਹਾ,‘‘ਰਿਜ਼ਰਵ ਬੈਂਕ ਦੀ ਰੈਗੂਲੇਟਰੀ ਨਿਗਰਾਨੀ ਨੇ ਬੈਂਕਿੰਗ ਸੰਚਾਲਨ ’ਚ ਸਥਿਰਤਾ ਲਿਆਂਦੀ ਹੈ।’’
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਬੈਂਕ ਦੇਸ਼ ਦੀ ਅਾਰਥਿਕ ਪ੍ਰਣਾਲੀ ਦੇ ਆਧਾਰ ਹਨ। ਇਨ੍ਹਾਂ ਨੇ ਪਿਛਲੇ ਕਈ ਸਾਲ ਤੋਂ ਦੇਸ਼ ਦੀ ਅਾਰਥਿਕ ਵਾਧੇ ਨੂੰ ਰਫਤਾਰ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿੱਤੀ ਸ਼ਮੂਲੀਅਤ ਜ਼ਰੀਏ ਉਨ੍ਹਾਂ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ’ਚ ਤੇਜ਼ ਪ੍ਰਗਤੀ ਕੀਤੀ ਹੈ, ਜੋ ਹੁਣ ਤੱਕ ਇਨ੍ਹਾਂ ਸੇਵਾਵਾਂ ਤੋਂ ਵਾਂਝੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਜਮ੍ਹਾ ’ਤੇ ਬੀਮਾ ਦੀ ਹੱਦ ਨੂੰ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕੀਤਾ ਜਾਣਾ ਬੱਚਤਕਰਤਾਵਾਂ ਨੂੰ ਯਕੀਨ ਦੇਣ ਦੀ ਦਿਸ਼ਾ ’ਚ ਚੁੱਕਿਆ ਗਿਆ ਇਕ ਹਾਂ-ਪੱਖੀ ਕਦਮ ਹੈ।