ਟੈਕਸਟਾਈਲ ਸੈਕਟਰ ਨੂੰ ਵੱਡੀ ਰਾਹਤ : ਵਿੱਤ ਮੰਤਰਾਲੇ ਨੇ ਕਪਾਹ ਦੀ ਦਰਾਮਦ ''ਤੇ ਕਸਟਮ ਡਿਊਟੀ ਤੋਂ ਦਿੱਤੀ ਛੋਟ
Thursday, Apr 14, 2022 - 12:39 PM (IST)
ਨਵੀਂ ਦਿੱਲੀ - ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਕਪਾਹ ਦੀ ਦਰਾਮਦ 'ਤੇ 30 ਸਤੰਬਰ ਤੱਕ ਕਸਟਮ ਡਿਊਟੀ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਟੈਕਸਟਾਈਲ ਉਦਯੋਗ ਦੇ ਨਾਲ-ਨਾਲ ਖਪਤਕਾਰਾਂ ਨੂੰ ਵੀ ਫਾਇਦਾ ਹੋਵੇਗਾ। ਵਰਤਮਾਨ ਵਿੱਚ, ਕਪਾਹ ਦੀ ਦਰਾਮਦ 'ਤੇ ਪੰਜ ਫੀਸਦੀ ਦੀ ਬੇਸਿਕ ਕਸਟਮ ਡਿਊਟੀ (ਬੀਸੀਡੀ) ਅਤੇ ਪੰਜ ਫੀਸਦੀ ਦਾ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ (ਏਆਈਡੀਸੀ) ਲਗਾਇਆ ਜਾਂਦਾ ਹੈ। ਉਦਯੋਗ ਘਰੇਲੂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਡਿਊਟੀ ਤੋਂ ਛੋਟ ਦੀ ਮੰਗ ਕਰ ਰਿਹਾ ਸੀ।
ਕੇਂਦਰੀ ਅੁ੍ਰਤੱਖ ਅਤੇ ਕਸਟਮ ਬੋਰਡ (CBIC) ਨੇ ਕਪਾਹ ਦੀ ਦਰਾਮਦ ਲਈ ਕਸਟਮ ਡਿਊਟੀ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ ਤੋਂ ਛੋਟ ਨੂੰ ਨੋਟੀਫਾਈ ਕੀਤਾ ਹੈ। ਸੀਬੀਆਈਸੀ ਨੇ ਕਿਹਾ, “ਨੋਟੀਫਿਕੇਸ਼ਨ 14 ਅਪ੍ਰੈਲ, 2022 ਤੋਂ ਲਾਗੂ ਹੋਵੇਗਾ ਅਤੇ 30 ਸਤੰਬਰ, 2022 ਤੱਕ ਲਾਗੂ ਰਹੇਗਾ।” ਇਸ ਛੋਟ ਨਾਲ ਪੂਰੇ ਟੈਕਸਟਾਈਲ ਸੈਕਟਰ ਨੂੰ ਫਾਇਦਾ ਹੋਵੇਗਾ। ਇਨ੍ਹਾਂ ਵਿੱਚ ਧਾਗਾ, ਲਿਬਾਸ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਖਪਤਕਾਰਾਂ ਨੂੰ ਵੀ ਰਾਹਤ ਮਿਲੇਗੀ। ਕੱਪੜਾ ਨਿਰਯਾਤ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ : ਅੱਜ ਸ਼ੇਅਰ ਬਾਜ਼ਾਰ, ਬੈਂਕ ਸਮੇਤ ਕਈ ਸਰਕਾਰੀ ਦਫ਼ਤਰਾਂ ਵਿੱਚ ਰਹੇਗੀ ਛੁੱਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।