ਵਿੱਤ ਮੰਤਰਾਲੇ ਦਾ ਵੱਡਾ ਫੈਸਲਾ: ਰੂਪੇ ਅਤੇ UPI ਨਾਲ ਲੈਣ-ਦੇਣ ਹੋਇਆ ਜ਼ਰੂਰੀ, ਚੂਕ 'ਤੇ ਲੱਗੇਗਾ ਭਾਰੀ ਜ਼ੁਰਮਾਨਾ

Tuesday, Dec 31, 2019 - 12:22 PM (IST)

ਵਿੱਤ ਮੰਤਰਾਲੇ ਦਾ ਵੱਡਾ ਫੈਸਲਾ: ਰੂਪੇ ਅਤੇ UPI ਨਾਲ ਲੈਣ-ਦੇਣ ਹੋਇਆ ਜ਼ਰੂਰੀ, ਚੂਕ 'ਤੇ ਲੱਗੇਗਾ ਭਾਰੀ ਜ਼ੁਰਮਾਨਾ

ਨਵੀਂ ਦਿੱਲੀ—ਡਿਜੀਟਲ ਭੁਗਤਾਨ ਨੂੰ ਵਾਧਾ ਦੇਣ ਲਈ ਵਿੱਤ ਮੰਤਰਾਲੇ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਵਿੱਤ ਮੰਤਰਾਲੇ ਨੇ ਰੂਪੇ ਕਾਰਡ ਅਤੇ ਯੂ.ਪੀ.ਆਈ. ਟਰਾਂਜੈਕਸ਼ਨ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਸ ਦੇ ਤਹਿਤ ਹੁਣ 1 ਜਨਵਰੀ ਤੋਂ ਇਸ 'ਚ ਪੇਮੈਂਟ ਕਰਨ 'ਤੇ ਐੱਮ.ਡੀ.ਆਰ. (ਮਰਚੇਂਟ ਡਿਸਕਾਊਂਟ ਰੇਟ) ਚਾਰਜ ਨਹੀਂ ਲੱਗੇਗਾ।

PunjabKesari
ਲੱਗੇਗਾ 5,000 ਰੁਪਏ ਜ਼ੁਰਮਾਨਾ
ਨੋਟੀਫਿਕੇਸ਼ਨ ਮੁਤਾਬਕ ਜੇਕਰ ਕਿਸੇ ਬਿਜਨੈੱਸ ਦਾ ਸਾਲਾਨਾ ਟਰਨਓਵਰ 50 ਕਰੋੜ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਪੇਮੈਂਟ ਦੇ ਇਹ ਦੋ ਆਪਸ਼ਨ ਜ਼ਰੂਰ ਰੱਖਣੇ ਹੋਣਗੇ। ਜੇਕਰ ਕੰਪਨੀਆਂ 31 ਜਨਵਰੀ ਤੱਕ ਇਸ ਸੁਵਿਧਾ ਦੀ ਸ਼ੁਰੂਆਤ ਨਹੀਂ ਕਰ ਪਾਉਂਦੀ ਹੈ ਤਾਂ ਨੂੰ ਫਰਵਰੀ ਤੋਂ ਰੋਜ਼ਾਨਾ 5,000 ਰੁਪਏ ਜਨਵਰੀ 'ਚ ਦੇਣਾ ਹੋਵੇਗਾ।

PunjabKesari
ਕੀ ਹੁੰਦਾ ਹੈ ਐੱਮ.ਡੀ.ਆਰ. ਚਾਰਜਰ
ਇਕ ਗਾਹਕ ਜਦੋਂ ਦੁਕਾਨਦਾਰ ਪੀ.ਓ.ਐੱਸ. ਟਰਮੀਨਲ ਤੋਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਸਵਾਇਪ ਕਰਦਾ ਹੈ ਤਾਂ ਮਰਚੇਂਟ ਨੂੰ ਆਪਣੇ ਸਰਵਿਸ ਪ੍ਰੋਵਾਈਡਰ ਨੂੰ ਇਕ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਨੂੰ ਐੱਮ.ਡੀ.ਆਰ. ਚਾਰਜ ਕਹਿੰਦੇ ਹਨ। ਕਿਊ.ਆਰ. ਕੋਡ ਆਧਾਰਿਤ ਆਨਲਾਈਨ ਲੈਣ-ਦੇਣ 'ਤੇ ਵੀ ਇਸ ਚਾਰਜ ਨੂੰ ਦੇਣਾ ਪੈਂਦਾ ਹੈ।

PunjabKesari


author

Aarti dhillon

Content Editor

Related News