ਵਿੱਤ ਮੰਤਰਾਲੇ ਨੇ ਕੀਤੀ ਘੋਸ਼ਣਾ, ਛੇਤੀ ਲਾਂਚ ਹੋਵੇਗਾ 20 ਰੁਪਏ ਦਾ ਸਿੱਕਾ

03/07/2019 1:12:31 PM

ਨਵੀਂ ਦਿੱਲੀ—ਤੁਹਾਡੇ ਹੱਥਾਂ 'ਚ ਛੇਤੀ ਹੀ ਹੁਣ 20 ਰੁਪਏ ਦਾ ਸਿੱਕਾ ਆਉਣ ਵਾਲਾ ਹੈ। ਇਸ ਸੰਬੰਧ 'ਚ ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। 
ਕਿਸ ਤਰ੍ਹਾਂ ਦਾ ਹੋਵੇਗਾ ਸਿੱਕਾ
20 ਰੁਪਏ ਦੇ ਸਿੱਕੇ ਦਾ ਆਕਾਰ 27 ਐੱਮ.ਐੱਮ. ਹੋਵੇਗਾ। ਸਿੱਕੇ ਦੇ ਅੱਗੇ ਵਾਲੇ ਹਿੱਸੇ 'ਤੇ ਅਸ਼ੋਕ ਸਤੰਭ ਦਾ ਸਿੰਘ ਹੋਵੇਗਾ, ਜਿਸ ਦੇ ਹੇਠਾਂ 'ਸੱਤਿਯਮੇਵ ਜਯਤੇ' ਲਿਖਿਆ ਹੋਵੇਗਾ। ਸਿੱਕੇ 'ਚ ਖੱਬੇ ਪਾਸੇ ਹਿੰਦੀ 'ਚ 'ਭਾਰਤ' ਅਤੇ ਸੱਜੇ ਪਾਸੇ ਅੰਗਰੇਜੀ 'ਚ 'ਇੰਡੀਆ' ਸ਼ਬਦ ਲਿਖਿਆ ਹੋਵੇਗਾ। ਸਿੱਕੇ ਦੇ ਅਗਲੇ ਹਿੱਸੇ 'ਤੇ ਕੌਮਾਂਤਰੀ ਅੰਕਾਂ 'ਚ ਅੰਕਿਤ ਮੁੱਲ  20 ਹੋਵੇਗਾ। ਸਿੱਕੇ 'ਤੇ ਰੁਪਏ ਦਾ ਪ੍ਰਤੀਕ ਵੀ ਬਣਿਆ ਹੋਵੇਗਾ। ਦੇਸ਼ 'ਚ ਖੇਤੀਬਾੜੀ ਪ੍ਰਧਾਨਤਾ ਨੂੰ ਦਿਖਾਉਣ ਵਾਲੇ ਅਨਾਜ ਦਾ ਵੀ ਡਿਜ਼ਾਇਨ ਇਸ 'ਤੇ ਬਣਾਇਆ ਜਾਵੇਗਾ। ਸਿੱਕੇ 'ਤੇ ਹਿੰਦੀ ਅਤੇ ਅੰਗਰੇਜ਼ੀ 'ਚ 20 ਰੁਪਏ ਲਿਖਿਆ ਹੋਵੇਗਾ।
2009 'ਚ ਜਾਰੀ ਹੋਇਆ ਸੀ 10 ਰੁਪਏ ਦਾ ਸਿੱਕਾ
ਸਿੱਕੇ ਦਾ ਖੱਬੇ ਪਾਸੇ ਬਣਨ ਦਾ ਸਾਲ ਕੌਮਾਂਤਰੀ ਅੰਕਾਂ 'ਚ ਦਿਖਾਇਆ ਜਾਵੇਗਾ। ਪੂਰੇ ਸਿੱਕੇ ਨੂੰ ਤਾਂਬਾ, ਜਸਤਾ ਅਤੇ ਨਿਕਲ ਧਾਤੂ ਨੂੰ ਮਿਲਾ ਕੇ ਬਣਾਇਆ ਜਾਵੇਗਾ। ਹਾਲਾਂਕਿ ਅਜੇ ਤੱਕ ਇਸ ਦਾ ਮਾਨਕ ਭਾਰ ਕਿੰਨਾ ਹੋਵੇਗਾ ਪਤਾ ਨਹੀਂ ਚੱਲ ਪਾਇਆ ਹੈ। ਇਸ ਤੋਂ ਪਹਿਲੇ ਸਾਲ 2009 'ਚ ਕੇਂਦਰ ਸਰਕਾਰ ਨੇ 10 ਰੁਪਏ ਦਾ ਸਿੱਕਾ ਜਾਰੀ ਕੀਤਾ ਸੀ।


Aarti dhillon

Content Editor

Related News