ਅਮਰੀਕਾ ਦੌਰੇ ''ਤੇ ਜਾਣਗੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, IMF ਵਿਸ਼ਵ ਬੈਂਕ ਦੀ ਬੈਠਕ ''ਚ ਲੈਣਗੇ ਹਿੱਸਾ
Sunday, Apr 09, 2023 - 11:14 AM (IST)
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿਸ਼ਵ ਬੈਂਕ ਸਮੂਹ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ 10 ਤੋਂ 16 ਅਪ੍ਰੈਲ ਤੱਕ ਅਮਰੀਕਾ ਦੇ ਅਧਿਕਾਰਤ ਦੌਰੇ 'ਤੇ ਹੋਵੇਗੀ। ਇਸ ਦੌਰਾਨ ਉਹ ਜੀ-20 ਬੈਠਕਾਂ ਦੇ ਨਾਲ-ਨਾਲ ਨਿਵੇਸ਼ਕਾਂ ਅਤੇ ਅਮਰੀਕਾ 'ਚ ਦੋ-ਪੱਖੀ ਬੈਠਕਾਂ 'ਚ ਹਿੱਸਾ ਲਵੇਗੀ।
ਇਸ ਦੇ ਨਾਲ ਹੀ ਕਈ ਹੋਰ ਮੀਟਿੰਗਾਂ ਵੀ ਹੋਣਗੀਆਂ। ਵਿਸ਼ਵ ਬੈਂਕ ਸਮੂਹ ਅਤੇ IMF ਦੀ ਇਸ ਬੈਠਕ 'ਚ ਵਿੱਤ ਮੰਤਰੀ ਦੇ ਨਾਲ-ਨਾਲ ਕੇਂਦਰੀ ਬੈਂਕ ਦੇ ਗਵਰਨਰ ਵੀ ਹਿੱਸਾ ਲੈਣਗੇ। ਸ਼੍ਰੀਮਤੀ ਸੀਤਾਰਮਨ ਦੀ ਅਗਵਾਈ ਵਿਚ ਇੱਕ ਭਾਰਤੀ ਵਫ਼ਦ ਵੀ ਜਾ ਰਿਹਾ ਹੈ ਜਿਸ ਵਿੱਚ ਵਿੱਤ ਮੰਤਰਾਲੇ ਅਤੇ ਰਿਜ਼ਰਵ ਬੈਂਕ ਦੇ ਅਧਿਕਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ : ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ, ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।