ਵਿੱਤ ਮੰਤਰੀ ਦਾ ਐਲਾਨ, ਬੈਡ ਬੈਂਕ ਲਈ 30600 ਕਰੋੜ ਰੁਪਏ ਦੀ ਗਾਰੰਟੀ ਮਨਜ਼ੂਰ

Friday, Sep 17, 2021 - 11:12 AM (IST)

ਵਿੱਤ ਮੰਤਰੀ ਦਾ ਐਲਾਨ, ਬੈਡ ਬੈਂਕ ਲਈ 30600 ਕਰੋੜ ਰੁਪਏ ਦੀ ਗਾਰੰਟੀ ਮਨਜ਼ੂਰ

ਨਵੀਂ ਦਿੱਲੀ (ਯੂ. ਐੱਨ. ਆਈ.) – ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਚਿਰਾਂ ਤੋਂ ਉਡੀਕੇ ਜਾ ਰਹੇ ਬੈਡ ਬੈਂਕ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੈਸ਼ਨਲ ਅਸੈਟ ਰੀਕੰਸਟ੍ਰਕਸ਼ਨ ਕੰਪਨੀ (ਐੱਨ. ਏ. ਆਰ. ਸੀ. ਐੱਲ.) ਯਾਨੀ ਬੈਡ ਬੈਂਕ ਵਲੋਂ ਬੈਂਕਾਂ ਨੂੰ ਜਾਰੀ ਹੋਣ ਵਾਲੀ ਸਕਿਓਰਿਟੀ ਰਿਸੀਟ ਨੂੰ ਗਾਰੰਟੀ ਦੇਵੇਗੀ। ਇਹ ਗਾਰੰਟੀ 30,600 ਕਰੋੜ ਰੁਪਏ ਦੀ ਹੋਵੇਗੀ। ਦੱਸ ਦਈਏ ਕਿ ਵਿੱਤ ਮੰਤਰੀ ਨੇ ਇਸ ਸਾਲ ਦੇ ਬਜਟ ’ਚ ਬੈਡ ਬੈਂਕ ਦੀ ਸਥਾਪਨਾ ਨੂੰ ਲੈ ਕੇ ਐਲਾਨ ਕੀਤਾ ਸੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 6 ਵਿੱਤੀ ਸਾਲਾਂ ’ਚ ਸਰਕਾਰੀ ਬੈਂਕਾਂ ਨੇ 5,01,479 ਕਰੋੜ ਰੁਪਏ ਦੇ ਫਸੇ ਕਰਜ਼ੇ ਦੀ ਵਸੂਲੀ ਕੀਤੀ ਹੈ। ਮਾਰਚ 2018 ਤੋਂ ਬਾਅਦ 3.1 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਇਕ ਲੱਖ ਕਰੋੜ ਤਾਂ ਸਿਰਫ ਰਾਈਟ-ਆਫ ਕਰ ਦਿੱਤੇ ਗਏ ਲੋਨ ਤੋਂ ਰਿਕਵਰੀ ਹੋਈ ਹੈ। ਪਿਛਲੇ ਛੇ ਸਾਲਾਂ ’ਚ ਬੈਂਕਾਂ ਦੇ ਅਸੈਟ ’ਚ ਕਾਫੀ ਸੁਧਾਰ ਆਇਆ ਹੈ।

ਸੀਤਾਰਮਣ ਨੇ ਕਿਹਾ ਕਿ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਨਾਲ ਬੈਂਕਾਂ ਦੀ ਵਿੱਤੀ ਹਾਲਤ ’ਚ ਕਾਫੀ ਸੁਧਾਰ ਹੋਇਆ ਹੈ। ਸਾਲ 2018 ’ਚ ਜਨਤਕ ਖੇਤਰ ਦੇ 21 ਬੈਂਕਾਂ ’ਚੋਂ ਸਿਰਫ 2 ਹੀ ਮੁਨਾਫੇ ’ਚ ਸਨ ਪਰ ਸਾਲ 2021 ’ਚ ਸਿਰਫ 2 ਬੈਂਕਾਂ ਨੂੰ ਹੀ ਘਾਟਾ ਹੋਇਆ।

ਇਹ ਵੀ ਪੜ੍ਹੋ : ਕੈਬਨਿਟ ਦਾ ਵੱਡਾ ਫ਼ੈਸਲਾ - ਆਟੋ ਸੈਕਟਰ ਨੂੰ ਮਿਲਿਆ 25938 ਕਰੋੜ ਦਾ ਪੈਕੇਜ, ਲੱਖਾਂ ਲੋਕਾਂ ਨੂੰ ਮਿਲਣਗੀਆਂ ਨੌਕਰੀਆਂ

ਮਹਾਮਾਰੀ ਦੇ ਸਮੇਂ ਜਨ ਧਨ-ਆਧਾਰ-ਮੋਬਾਇਲ ਦੀ ਤਿਕੜੀ ਪਾਸਾ ਪਲਟਣ ਵਾਲੀ ਸਾਬਤ ਹੋਈ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜਨ ਧਨ-ਆਧਾਰ-ਮੋਬਾਇਲ (ਜੈਮ) ਦੀ ਤਿਕੜੀ ਨੇ ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ਦੇ ਆਖਰੀ ਕੰਢੇ ’ਤੇ ਵੱਸੇ ਨਾਗਰਿਕਾਂ ਤੱਕ ਪਹੁੰਚਣ ’ਚ ਮਦਦ ਕੀਤੀ ਅਤੇ ਇਹ ਵਿਵਸਥਾ ਪਾਸਾ ਪਲਟਣ ਵਾਲੀ ਸਾਬਤ ਹੋਈ। ਰਾਸ਼ਟਰੀ ਬੈਂਕ ਪਰਿਸ਼ਦ ਵਲੋਂ ਔਰੰਗਾਬਾਦ ’ਚ ਆਯੋਜਿਤ ਇਕ ਦਿਨਾਂ ਬੈਠਕ ‘ਮੰਥਨ’ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਜੈਮ ਸੰਕਲਪ ਨੇ ਦੇਸ਼ ਦੇ ਕੋਨੇ ’ਚ ਰਹਿ ਰਹੇ ਵਿਅਕਤੀ ਤੱਕ ਪਹੁੰਚਣ ’ਚ ਮਦਦ ਕੀਤੀ।

ਉਨ੍ਹਾਂ ਨੇ ਕਿਹਾ ਕਿ ਜਨ ਧਨ ਯੋਜਨਾ ਸ਼ੁਰੂ ਹੁੰਦੇ ਹੀ ਲੋਕਾਂ ਦੇ ਮਨ ’ਚ ਸਵਾਲ ਸਨ ਪਰ ਹੁਣ ਅਸੀਂ ਲੋਕਾਂ ਦੀ ਸਿੱਧੇ ਤੌਰ ’ਤੇ ਮਦਦ ਕਰ ਸਕਦੇ ਹਾਂ ਤਾਂ ਕਿ ਉਹ ਆਪਣਾ ਜੀਵਨ ਜੀ ਸਕਣ। ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਐੱਸ. ਐੱਸ. ਮੱਲਿਕਾਰੁਜਨ ਰਾਵ ਨੇ ਕਿਹਾ ਕਿ ਸਰਕਾਰ ਨੇ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਲਈ ਸਮੇਂ ਸਿਰ ਅਤੇ ਪ੍ਰਭਾਵੀ ਕਦਮ ਚੁੱਕੇ ਹਨ। ਇਸ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੀ, ਜਿਨ੍ਹਾਂ ਨੇ ਦੇਸ਼ ਦੇ ਉੱਦਮੀਆਂ, ਉਦਯੋਗ ਅਤੇ ਖੇਤੀਬਾੜੀ ਖੇਤਰ ’ਚ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ।

ਇਹ ਵੀ ਪੜ੍ਹੋ : Zomato-Swiggy ਤੋਂ ਸਮਾਨ ਮੰਗਵਾਉਣਾ ਹੋ ਸਕਦਾ ਹੈ ਮਹਿੰਗਾ, ਸਰਕਾਰ ਕਰ ਰਹੀ ਇਹ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਕ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News