ਗੂਗਲ ਜੁਰਮਾਨਾ ਮਾਮਲੇ ’ਚ ਅਦਾਲਤ 10 ਅਕਤੂਬਰ ਨੂੰ ਕਰੇਗੀ ਅੰਤਿਮ ਸੁਣਵਾਈ

Saturday, Jul 15, 2023 - 10:28 AM (IST)

ਗੂਗਲ ਜੁਰਮਾਨਾ ਮਾਮਲੇ ’ਚ ਅਦਾਲਤ 10 ਅਕਤੂਬਰ ਨੂੰ ਕਰੇਗੀ ਅੰਤਿਮ ਸੁਣਵਾਈ

ਨਵੀਂ ਦਿੱਲੀ (ਭਾਸ਼ਾ) - ਤਕਨੀਕੀ ਦਿੱਗਜ ਗੂਗਲ ਦੇ ਐਂਡਰਾਇਡ ਐਪ ਮਾਮਲੇ ਵਿਚ ਅਪੀਲੀ ਟ੍ਰਿਬਿਊਨਲ ਦੇ ਫੈਸਲੇ ਖਿਲਾਫ ਦਾਇਰ ਅਪੀਲਾਂ ’ਤੇ ਸੁਪਰੀਮ ਕੋਰਟ 10 ਅਕਤੂਬਰ ਨੂੰ ਅੰਤਿਮ ਸੁਣਵਾਈ ਕਰੇਗਾ।

ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਪੀ. ਐੱਸ. ਨਰਸਿਮਹਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਵਿਚ ਗੂਗਲ ਅਤੇ ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀ. ਸੀ. ਆਈ.) ਵਲੋਂ ਦਾਇਰ ਅਪੀਲਾਂ ’ਤੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਮਾਮਲੇ ਨਾਲ ਜੁੜੇ ਪਹਿਲੂਆਂ ਨੂੰ ਦੇਖਣ ਲਈ ਕੁਝ ਸਮਾਂ ਚਾਹੁੰਦਾ ਹੈ। ਇਸ ’ਤੇ ਇਕ ਧਿਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਪਟੀਸ਼ਨ ਨੂੰ ਬਾਅਦ ਵਿਚ ਅੰਤਿਮ ਨਿਪਟਾਰੇ ਲਈ ਰੱਖਿਆ ਜਾ ਸਕਦਾ ਹੈ।

ਅਦਾਲਤ ਨੇ ਫਿਰ ਕਿਹਾ ਕਿ ਦੋਵੇਂ ਅਪੀਲਾਂ 10 ਅਕਤੂਬਰ ਨੂੰ ਅੰਤਿਮ ਨਿਪਟਾਰੇ ਲਈ ਸੂਚੀਬੱਧ ਕੀਤੀਆਂ ਜਾ ਸਕਦੀਆਂ ਹਨ ਅਤੇ ਸਬੰਧਤ ਧਿਰਾਂ 7 ਅਕਤੂਬਰ ਤੱਕ ਆਪਣੀਆਂ ਦਲੀਲਾਂ ਦਾਇਰ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਜਨ ਵਿਸ਼ਵਾਸ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਪ੍ਰਵਾਨਗੀ, ਮਾਮੂਲੀ ਕਾਰੋਬਾਰੀ ਗੜਬੜੀਆਂ ਹੁਣ ਅਪਰਾਧ ਨਹੀਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Harinder Kaur

Content Editor

Related News