ਅਕਸ਼ੈ ਕੁਮਾਰ ਹੁਣ ਦਿਖਾਈ ਦੇਣਗੇ ਚਵਨਪ੍ਰਾਸ਼ ਦੇ ਵਿਗਿਆਪਨ ''ਚ, ਬਣੇ ਬ੍ਰਾਂਡ ਅੰਬੈਸਡਰ
Friday, Dec 11, 2020 - 05:04 PM (IST)
ਨਵੀਂ ਦਿੱਲੀ — ਡਾਬਰ ਇੰਡੀਆ ਲਿਮਟਿਡ ਨੇ ਬਾਲੀਵੁੱਡ ਸਟਾਰ ਅਤੇ ਫਿਟਨੈਸ ਆਈਕਾਨ ਅਕਸ਼ੈ ਕੁਮਾਰ ਨੂੰ ਚਵਨਪ੍ਰਾਸ਼ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਕੰਪਨੀ ਨੇ ਅਕਸ਼ੈ ਕੁਮਾਰ ਦੇ ਨਾਲ ਇਕ ਨਵਾਂ ਵਿਗਿਆਪਨ ਜਾਰੀ ਕੀਤਾ ਹੈ ਜਿਹੜਾ ਕਿ ਤੰਦਰੁਸਤ ਰਹਿਣ ਭਾਵ ਸਹਿਤਮੰਦ ਜੀਵਨ ਜੀਉਣ ਦੇ ਸੰਦੇਸ਼ ਨਾਲ ਇਸ ਅਨਿਸ਼ਚਿਤ ਸਮੇਂ ਵਿਚ ਅੰਦਰੂਨੀ ਤਾਕਤ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ।
ਡਾਬਰ ਇੰਡੀਆ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੋਹਿਤ ਮਲਹੋਤਰਾ ਨੇ ਇਸ ਮੌਕੇ ਕਿਹਾ ਕਿ ਅੱਜ ਅਸੀਂ ਜਿਸ ਯੁੱਗ ਵਿਚ ਅਸੀਂ ਜੀ ਰਹੇ ਹਾਂ ਉਸ ਵਿਚ ਕਿਸੇ ਵੀ ਇਨਸਾਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਰੋਗਾਂ ਨਾਲ ਲੜਣ ਦੀ ਸ਼ਕਤੀ ਦੀ ਜ਼ਰੂਰਤ ਹੈ। ਸਾਡੇ ਆਲੇ-ਦੁਆਲੇ ਫੈਲ ਰਹੀਆਂ ਬਿਮਾਰੀਆਂ ਦੇ ਜੋਖਮ ਵਿਰੁੱਧ ਲੜਨ ਲਈ ਮਜ਼ਬੂਤ ਇਮਊਨਿਟੀ ਵਧੇਰੇ ਮਹੱਤਵਪੂਰਨ ਹੈ।
ਇਸ ਵਿਚ ਕੀ ਹੈ ਖ਼ਾਸ
ਉਨ੍ਹਾਂ ਕਿਹਾ ਕਿ ਅਸ਼ਵਗੰਧਾ, ਗਿਲੋਏ ਅਤੇ ਆਂਵਲੇ ਵਰਗੀਆਂ 40 ਤੋਂ ਵੱਧ ਜੜ੍ਹੀਆਂ ਬੂਟੀਆਂ ਦੀ ਸ਼ਕਤੀ ਨਾਲ ਡਾਬਰ ਚਿਆਵਨਪ੍ਰਾਸ਼ ਹਮੇਸ਼ਾਂ ਬਿਮਾਰੀਆਂ ਨਾਲ ਲੜਨ 'ਚ ਸਹਾਇਤਾ ਕਰਦਾ ਹੈ। ਡਾਬਰ ਚਵਨਪ੍ਰਾਸ਼ ਨੇ ਹਮੇਸ਼ਾਂ ਦੇਸ਼ ਦੀ ਸਿਹਤ ਨਿਰਮਾਣ ਵਿਚ ਸਹਾਇਤਾ ਕੀਤੀ ਹੈ। ਅਕਸ਼ੈ ਕੁਮਾਰ ਸਿਹਤ, ਤੰਦਰੁਸਤੀ ਅਤੇ ਅੰਦਰੂਨੀ ਤਾਕਤ ਦਾ ਪ੍ਰਤੀਕ ਹੈ, ਜੋ ਕਿ ਡਾਬਰ ਚਵਨਪ੍ਰਾਸ਼ ਦੇ ਵਿਲੱਖਣ ਗੁਣ ਵੀ ਹਨ। ਅਸੀਂ ਡਾਬਰ ਪਰਿਵਾਰ ਵਿਚ ਉਸਦਾ ਸਵਾਗਤ ਕਰਦਿਆਂ ਬਹੁਤ ਖੁਸ਼ ਹਾਂ।
ਮੈਕਕੈਨ ਵਰਲਡ ਗਰੱਪ ਦੇ ਚੇਅਰਮੈਨ (ਏਸ਼ੀਆ ਪੈਸੀਫਿਕ) ਪ੍ਰਸੂਨ ਜੋਸ਼ੀ ਨੇ ਕਿਹਾ ਕਿ ਅਕਸ਼ੈ ਸਾਡੇ ਦੇਸ਼ ਵਿਚ ਇਕ ਤੰਦਰੁਸਤੀ ਦਾ ਆਈਕਨ ਹੈ ਅਤੇ ਸਾਡੇ ਬ੍ਰਾਂਡ ਡਾਬਰ ਚਵਨਪ੍ਰਾਸ਼ ਨੂੰ ਵੀ ਇਹ ਸਨਮਾਨ ਮਿਲਿਆ ਹੈ। ਮੈਂ ਦੋ ਦਹਾਕਿਆਂ ਤੋਂ ਵੱਧ ਸਮੇਂ ਲਈ ਡਾਬਰ ਕਮਿਊਨੀਕੇਸ਼ਨਜ਼ ਦਾ ਹਿੱਸਾ ਰਿਹਾ ਹਾਂ ਅਤੇ ਇਸ ਦੇ ਸਿਖਰ ਤੱਕ ਪਹੁੰਚਣ ਦੀ ਪੂਰੀ ਯਾਤਰਾ ਨੂੰ ਵੇਖਿਆ ਹੈ। ਇਹ ਨਵੀਂ ਮੁਹਿੰਮ ਬ੍ਰਾਂਡ ਦੀ ਯਾਤਰਾ ਦਾ ਇਕ ਹੋਰ ਮਹਾਨ ਅਧਿਆਇ ਹੋਵੇਗੀ ਅਤੇ ਖਪਤਕਾਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰੇਗੀ।
ਅਕਸ਼ੈ ਨੇ ਕੀ ਕਿਹਾ
ਅਕਸ਼ੈ ਕੁਮਾਰ ਨੇ ਕਿਹਾ ਕਿ ਮੈਂ ਡਾਬਰ ਪਰਿਵਾਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਡਾਬਰ ਨੇ ਪ੍ਰਮਾਣਿਕ ਆਯੁਰਵੈਦ ਦੇ ਵਿਗਿਆਨ ਦੁਆਰਾ ਦੇਸ਼ ਦੀ ਸਿਹਤ ਅਤੇ ਤੰਦਰੁਸਤੀ ਨੂੰ ਨਿਰੰਤਰ ਪੋਸ਼ਣ ਦਿੱਤਾ ਹੈ ਅਤੇ ਉਤਸ਼ਾਹਤ ਕੀਤਾ ਹੈ। ਮੈਂ ਸੱਚਮੁੱਚ ਮੰਨਦਾ ਹਾਂ ਕਿ ਡਾਬਰ ਅਤੇ ਮੈਂ ਇੱਕਠੇ ਮਿਲ ਕੇ, ਡਾਬਰ ਚਵਨਪ੍ਰਾਸ਼ ਨੂੰ ਦੇਸ਼ ਦੇ ਹਰੇਕ ਘਰ, ਹਰੇਕ ਵਿਅਕਤੀ ਕੋਲ ਲਿਜਾਵਾਂਗੇ। ਤਾਂ ਜੋ ਸਾਡੀ ਕੌਮ ਦੀ ਪ੍ਰਤੀਰੋਧ ਸ਼ਕਤੀ ਮਜਬੂਤ ਹੋਏ ਅਤੇ ਅਸੀਂ ਹਰ ਚੁਣੌਤੀ ਨੂੰ ਜਿੱਤ ਸਕੀਏ।