FIAT ਆਪਣੇ Internal combustion ਇੰਜਣ ਨੂੰ ਕਰੇਗੀ ਬੰਦ, 2030 ਤੱਕ ਹੋ ਜਾਵੇਗੀ ਇਲੈਕਟ੍ਰਿਕ

Sunday, Jun 13, 2021 - 05:35 PM (IST)

FIAT ਆਪਣੇ Internal combustion ਇੰਜਣ ਨੂੰ ਕਰੇਗੀ ਬੰਦ, 2030 ਤੱਕ ਹੋ ਜਾਵੇਗੀ ਇਲੈਕਟ੍ਰਿਕ

ਨਵੀਂ ਦਿੱਲੀ - ਇਟਲੀ ਦੀ ਕਾਰ ਨਿਰਮਾਤਾ ਕੰਪਨੀ ਫਿਏਟ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਾਲ 2030 ਤੱਕ ਆਪਣੀਆਂ ਕਾਰਾਂ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਏਗੀ। ਵਾਤਾਵਰਣ ਨੂੰ ਵਾਹਨਾਂ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਕੰਪਨੀ ਨੇ ਇਹ ਫੈਸਲਾ ਲਿਆ ਹੈ। ਕੰਪਨੀ ਦਾ ਪਿਛਲਾ ਜਨਰੇਸ਼ਨ ਮਾਡਲ ਇਕ  Internal combustion ਇੰਜਣ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕੰਪਨੀ ਜਲਦੀ ਹੀ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਫਿਏਟ ਕੰਪਨੀ ਦੀ ਯੋਜਨਾ ਅਨੁਸਾਰ ਫਿਏਟ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਤੱਕ ਆਪਣੀ ਪਹੁੰਚ ਨੂੰ ਵਧਾਏਗੀ ਅਤੇ ਹਵਾ ਪ੍ਰਦੂਸ਼ਨ ਨੂੰ ਘਟਾਉਣ ਦੇ ਕੰਮ ਵਿਚ ਸਹਾਇਤਾ ਕਰੇਗੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ

ਕੰਪਨੀ ਦੇ ਸੀ.ਈ.ਓ. ਓਲੀਵੀਅਰ ਫ੍ਰੈਂਕੋਇਸ ਨੇ ਕਿਹਾ ਕਿ ਅਸੀਂ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਨਵੀਂ ਇਲੈਕਟ੍ਰਿਕ ਕਾਰ ਫਿਏਟ 500 ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਸੀ। ਮਹਾਂਮਾਰੀ ਦੇ ਫੈਲਣ ਕਾਰਨ ਇਸ ਦੀ ਲਾਂਚਿੰਗ ਵਿਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਦੁਨੀਆ ਭਰ ਲਈ ਬਹੁਤ ਔਖਾ ਸਮਾਂ ਹੈ। ਉਨ੍ਹਾਂ ਨੇ ਇੱਕ ਉਦਾਹਰਣ ਦਿੱਤਾ ਅਤੇ ਦੱਸਿਆ ਕਿ ਜੰਗਲੀ ਜਾਨਵਰ ਸ਼ਹਿਰਾਂ ਵਿੱਚ ਘੁੰਮ ਰਹੇ ਹਨ, ਜੋ ਸਾਬਤ ਕਰਦੇ ਹਨ ਕਿ ਅਸੀਂ ਉਨ੍ਹਾਂ ਦੇ ਘਰ ਅਰਥਾਤ ਵਾਤਾਵਰਣ ਨੂੰ ਵਿਗਾੜ ਰਹੇ ਹਾਂ। ਸਾਨੂੰ ਸਾਰਿਆਂ ਨੂੰ ਆਪਣੀ ਧਰਤੀ ਦੇ ਵਾਤਾਵਰਣ ਦੇ ਸੁਧਾਰ ਲਈ ਤੁਰੰਤ ਕੁਝ ਕਰਨਾ ਪਏਗਾ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਜਿਕਰਯੋਗ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਈ ਹੋਰ ਵਾਹਨ ਨਿਰਮਾਤਾ ਕੰਪਨੀਆਂ ਵੀ ਆਪਣੀਆਂ ਉਤਪਾਦਨ ਇਕਾਈਆਂ ਦਾ ਪੂਰੀ ਤਰਾਂ ਬਿਜਲੀਕਰਨ 'ਤੇ ਲੱਗੇ ਹੋਏ ਹਨ। ਵੋਲਵੋ ਅਤੇ ਮਿਨੀ ਨੇ ਵੀ ਆਪਣੀਆਂ ਕਾਰਾਂ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦੀ ਯੋਜਨਾ ਬਣਾਈ ਹੈ। ਹੌਂਡਾ ਨੇ 2040 ਤੱਕ ਆਪਣੇ ਵਾਹਨਾਂ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸਦੇ ਨਾਲ Stellantis Group ਦੀ ਇੱਕ ਸਹਾਇਕ ਕੰਪਨੀ Internal combustion ਇੰਜਣਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News