ਤਿਉਹਾਰੀ ਸੀਜ਼ਨ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ

10/02/2022 3:11:37 PM

ਮੁੰਬਈ- ਗਲੋਬਲ ਬਾਜ਼ਾਰ ਦੀ ਤੇਜ਼ੀ ਅਤੇ ਸਥਾਨਕ ਪੱਧਰ 'ਤੇ ਤਿਉਹਾਰੀ ਮੰਗ ਨਿਕਲਣ ਨਾਲ ਬੀਤੇ ਹਫ਼ਤੇ ਸੋਨਾ 686 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 648 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਗਈ। ਸਮੀਖਿਆਧੀਨ ਹਫ਼ਤੇ 'ਚ ਗਲੋਬਲ ਬਾਜ਼ਾਰ 'ਚ ਕੀਮਤੀ ਧਾਤੂਆਂ 'ਚ ਤੇਜ਼ੀ ਦੀ ਰੁਖ਼ ਰਿਹਾ। ਸੋਨਾ ਹਾਜ਼ਿਰ 14.77 ਡਾਲਰ ਪ੍ਰਤੀ ਔਂਸ ਚੜ੍ਹ ਕੇ ਹਫ਼ਤਾਵਾਰੀ 'ਤੇ 1659.67 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉਧਰ ਅਮਰੀਕੀ ਸੋਨਾ ਵਾਇਦਾ 6.5 ਡਾਲਰ ਪ੍ਰਤੀ ਔਂਸ ਉਤਰ ਕੇ 1660.50 ਡਾਲਰ ਪ੍ਰਤੀ ਔਂਸ ਰਹਿ ਗਿਆ। ਹਫ਼ਤਾਵਾਰੀ 'ਤੇ ਚਾਂਦੀ ਹਾਜ਼ਿਰ 0.02 ਡਾਲਰ ਪ੍ਰਤੀ ਔਂਸ ਵਧ ਕੇ 19 ਡਾਲਰ ਪ੍ਰਤੀ ਔਂਸ ਹੋ ਗਈ। ਬੀਤੇ ਹਫ਼ਤੇ ਦੇਸ਼ ਦੇ ਸਭ ਤੋਂ ਵੱਡੇ ਵਾਇਦਾ ਬਾਜ਼ਾਰ ਐਂਸ.ਜੀ.ਐਕਸ 'ਚ ਹਫ਼ਤਾਵਾਰੀ 'ਤੇ ਸੋਨਾ 686 ਰੁਪਏ ਦਾ ਵਾਧਾ ਲੈ ਕੇ 50094 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਤਰ੍ਹਾਂ ਸੋਨਾ ਮਿਨੀ 647 ਰੁਪਏ ਦੀ ਤੇਜ਼ੀ ਲੈ ਕੇ 50029 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਸਮੀਖਿਆਧੀਨ ਮਿਆਦ 'ਚ ਚਾਂਦੀ 648 ਰੁਪਏ ਮਹਿੰਗੀ ਹੋ ਕੇ 56868 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਚਾਂਦੀ ਮਿਨੀ ਵੀ 576 ਰੁਪਏ ਦੀ ਹਫ਼ਤਾਵਾਰੀ ਮਜ਼ਬੂਤੀ ਦੇ ਨਾਲ ਹਫ਼ਤਾਵਾਰ 'ਤੇ 57274 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। 


Aarti dhillon

Content Editor

Related News