ਜਲਦ ਸ਼ੁਰੂ ਹੋਣ ਵਾਲੀ ਹੈ ਫਲਿੱਪਕਾਰਟ 'ਤੇ ਤਿਉਹਾਰੀ ਸੇਲ, 80 ਫ਼ੀਸਦੀ ਤੱਕ ਸਸਤੇ ਮਿਲਣਗੇ ਉਤਪਾਦ

Saturday, Oct 19, 2024 - 05:07 PM (IST)

ਜਲਦ ਸ਼ੁਰੂ ਹੋਣ ਵਾਲੀ ਹੈ ਫਲਿੱਪਕਾਰਟ 'ਤੇ ਤਿਉਹਾਰੀ ਸੇਲ, 80 ਫ਼ੀਸਦੀ ਤੱਕ ਸਸਤੇ ਮਿਲਣਗੇ ਉਤਪਾਦ

ਨਵੀਂ ਦਿੱਲੀ - ਤਿਉਹਾਰੀ ਸੀਜ਼ਨ ਦਰਮਿਆਨ ਫਲਿੱਪਕਾਰਟ ਦੀ ਸੇਲ ਸ਼ੁਰੂ ਹੋਣ ਜਾ ਰਹੀ ਹੈ। Flipkart ਨੇ Big Diwali 2024 ਸੇਲ ਲਈ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ। Big Diwali ਸੇਲ ਦੌਰਾਨ ਫ਼ੋਨ, ਸਮਾਰਟ ਕੈਮਰੇ, ਸਮਾਰਟ ਟੀਵੀ, ਘਰੇਲੂ ਉਪਕਰਣ, ਸਮਾਰਟਵਾਚ, ਕੇਬਲ, ਵਾਸ਼ਿੰਗ ਮਸ਼ੀਨ, ਗੇਮਿੰਗ ਕੰਸੋਲ, ਚਾਰਜਰ, AC ਅਤੇ ਫਰਿੱਜ ਬਹੁਤ ਘੱਟ ਕੀਮਤ 'ਤੇ ਮਿਲ ਸਕਣਗੇ।

Flipkart Sale 2024 ਸੇਲ ਦੌਰਾਨ ਖਰੀਦਦਾਰੀ ਕਰਦੇ ਸਮੇਂ SBI ਕਾਰਡ ਰਾਹੀਂ ਭੁਗਤਾਨ ਕਰਨ 'ਤੇ 10 ਫੀਸਦ ਛੋਟ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਐਕਸਿਸ ਬੈਂਕ ਕਾਰਡ ਦੁਆਰਾ ਭੁਗਤਾਨ ਕਰਨ 'ਤੇ 5% ਕੈਸ਼ਬੈਕ ਤੇ ਵਿਆਜ ਮੁਕਤ EMI ਦੀ ਸਹੂਲਤ ਮਿਲੇਗੀ।

Flipkart Big Diwali Sale

ਸੇਲ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਫਲਿੱਪਕਾਰਟ ਪਲੱਸ ਮੈਂਬਰਸ਼ਿਪ ਦੇ ਗਾਹਕਾਂ ਲਈ ਇਹ ਸੇਲ 20 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸੇਲ 11 ਦਿਨਾਂ ਲਈ ਲਾਈਵ ਰਹੇਗੀ ਯਾਨੀ 31 ਅਕਤੂਬਰ ਤੱਕ ਤੁਸੀਂ ਸਸਤੇ ਰੇਟਾਂ 'ਤੇ ਆਪਣੇ ਮਨਪਸੰਦ ਉਤਪਾਦ ਖਰੀਦ ਸਕੋਗੇ।

Flipkart 'ਤੇ ਮਿਲਣਗੀਆਂ ਕਈ ਛੋਟਾਂ

ਸੇਲ 'ਚ ਨਵੇਂ ਸਮਾਰਟ ਟੀਵੀ ਅਤੇ ਘਰੇਲੂ ਉਪਕਰਣ ਖਰੀਦਣ 'ਤੇ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਸਮਾਰਟ ਸਕਿਓਰਿਟੀ ਕੈਮਰੇ, ਗੇਮਿੰਗ ਕੰਸੋਲ, ਸਮਾਰਟਵਾਚ, ਚਾਰਜਰ ਅਤੇ ਕੇਬਲ 'ਤੇ ਵੀ 80 ਫੀਸਦੀ ਡਿਸਕਾਊਂਟ ਦਿੱਤਾ ਜਾਵੇਗਾ।

ਡਿਸਕਾਊਂਟ ਤੋਂ ਬਾਅਦ ਤੁਹਾਨੂੰ 6 ਹਜ਼ਾਰ 290 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵਾਸ਼ਿੰਗ ਮਸ਼ੀਨ, 19 ਹਜ਼ਾਰ 999 ਰੁਪਏ 'ਚ ਏਸੀ ਅਤੇ 8 ਹਜ਼ਾਰ 490 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਫਰਿੱਜ ਮਿਲੇਗਾ।

ਫਲਿੱਪਕਾਰਟ ਐਪ 'ਤੇ ਮੋਬਾਈਲ ਡੀਲ ਨੂੰ ਦੇਖਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ 49,999 ਰੁਪਏ ਦੀ ਸੇਲ 'ਚ iPhone 15 ਨੂੰ ਖਰੀਦਣ ਦਾ ਵਧੀਆ ਮੌਕਾ ਮਿਲੇਗਾ। ਇਸ ਤੋਂ ਇਲਾਵਾ Samsung Galaxy S23 5G ਸਮਾਰਟਫੋਨ 37 ਹਜ਼ਾਰ 999 ਰੁਪਏ 'ਚ ਡਿਸਕਾਊਂਟ ਤੋਂ ਬਾਅਦ ਮਿਲੇਗਾ। ਆਈਫੋਨ ਅਤੇ ਸੈਮਸੰਗ ਤੋਂ ਇਲਾਵਾ ਮੋਟੋਰੋਲਾ, ਵੀਵੋ, ਰੀਅਲਮੀ, ਓਪੋ, ਇਨਫਿਨਿਕਸ ਅਤੇ ਗੂਗਲ ਪਿਕਸਲ ਸਮਾਰਟਫੋਨਜ਼ 'ਤੇ ਵੀ ਛੋਟ ਦਾ ਲਾਭ ਮਿਲੇਗਾ।


author

Harinder Kaur

Content Editor

Related News