ਫੈਡਰਲ ਬੈਂਕ 80 ਕਰੋੜ ''ਚ ਖਰੀਦੇਗਾ ਜੀਵਨ ਬੀਮਾ ਸੰਯੁਕਤ ''ਚ 4 ਫੀਸਦੀ ਦੀ ਵਾਧੂ ਹਿੱਸੇਦਾਰੀ
Friday, Jun 26, 2020 - 02:16 AM (IST)
ਮੁੰਬਈ–ਦੱਖਣੀ ਭਾਰਤ ਦਾ ਫੈਡਰਲ ਬੈਂਕ ਜੀਵਨ ਬੀਮਾ ਸੰਯੁਕਤ ਉਦਯੋਗ ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ 'ਚ 80 ਕਰੋੜ ਰੁਪਏ 'ਚ 4 ਫੀਸਦੀ ਵਾਧੂ ਹਿੱਸੇਦਾਰੀ ਖਰੀਦੇਗਾ। ਫੈਡਰਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਿਆਮ ਸ਼੍ਰੀਨਿਵਾਸਨ ਨੇ ਕਿਹਾ ਕਿ ਅਸੀਂ ਜਨਤਕ ਖੇਤਰ ਦੇ ਆਈ. ਡੀ. ਬੀ. ਆਈ. ਬੈਂਕ ਤੋਂ ਸੰਯੁਕਤ ਉਦਯੋਗ 'ਚ 4 ਫੀਸਦੀ ਵਾਧੂ ਹਿੱਸੇਦਾਰੀ ਨੂੰ ਐਕਵਾਇਰ ਕਰਾਂਗੇ।
ਇਸ ਨਾਲ 12 ਸਾਲ ਪੁਰਾਣੀ ਕੰਪਨੀ 'ਚ ਸਾਡੀ ਹਿੱਸੇਦਾਰੀ ਵਧ ਕੇ 30 ਫੀਸਦੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯਮਾਂ ਤਹਿਤ ਇਹ ਉਨ੍ਹਾਂ ਲਈ ਵਧ ਤੋਂ ਵਧ ਹਿੱਸੇਦਾਰੀ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਆਈ. ਡੀ. ਬੀ. ਆਈ. ਬੈਂਕ ਕੰਪਨੀ 'ਚ ਆਪਣੀ 48 ਫੀਸਦੀ ਹਿੱਸੇਦਾਰੀ ਨੂੰ ਘਟਾ ਕੇ 21 ਫੀਸਦੀ 'ਤੇ ਲਿਆਏਗਾ। ਇਸ ਲਈ ਉਹ 27 ਫੀਸਦੀ ਹਿੱਸੇਦਾਰੀ ਨੂੰ ਵੇਚੇਗਾ। ਹਾਲਾਂਕਿ, ਸ਼੍ਰੀਨਿਵਾਸਨ ਨੇ ਇਸ ਦੇ ਲਈ ਕੋਈ ਸਮੇਂ-ਸੀਮਾ ਨਹੀਂ ਦੱਸੀ। ਫੈੱਡਰਲ ਬੈਂਕ ਜਿਥੇ ਕੰਪਨੀ 'ਚ ਚਾਰ ਫੀਸਦੀ ਹਿੱਸੇਦਾਰੀ ਖਰੀਦੇਗਾ। ਉੱਥੇ ਉਨ੍ਹਾਂ ਦੀ ਨੀਦਰਲੈਂਡ ਦੀ ਭਾਗੀਦਾਰ ਏਜਿਸ ਇੰਸ਼ੋਰੈਂਸ ਇੰਟਰਨੈਸ਼ਨਲ ਏਨਵੀ 23 ਫੀਸਦੀ ਹਿੱਸੇਦਾਰੀ ਦੀ ਐਕਵਾਇਰ ਕਰੇਗੀ। ਇਸ ਨਾਲ ਸੰਯੁਕਤ ਉੱਦਮ 'ਚ ਉਸ ਦੀ ਹਿੱਸੇਦਾਰੀ ਵਧ ਕੇ 49 ਫੀਸਦੀ ਹੋ ਜਾਵੇਗੀ।