ਫੈਡਰਲ ਬੈਂਕ ਦਾ ਤਿਮਾਹੀ ਲਾਭ 8 ਫੀਸਦੀ ਡਿੱਗ ਕੇ 408 ਕਰੋੜ ਰੁਪਏ

01/20/2021 5:43:51 PM

ਨਵੀਂ ਦਿੱਲੀ: ਫੈਡਰਲ ਬੈਂਕ ਨੇ ਦਸੰਬਰ 2020 ’ਚ ਖਤਮ ਤੀਜੀ ਤਿਮਾਹੀ ’ਚ 404.10 ਕਰੋੜ ਰੁਪਏ ਦਾ ਸ਼ੁੱਧ ਲਾਭ ਦਿਖਾਇਆ ਹੈ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਤੋਂ 8.2 ਫੀਸਦੀ ਘੱਟ ਹੈ। ਬੈਂਕ ਮੁਤਾਬਕ ਐੱਨ.ਪੀ.ਏ. ’ਚ ਘਾਟ ਦੇ ਬਾਵਜੂਦ ਕੁਝ ਵਸਤੂਆਂ ਲਈ ਉੱਚਾ ਪ੍ਰਬੰਧ ਕਰਨ ਦੇ ਕਾਰਨ ਲਾਭ ’ਚ ਘਾਟ ਹੋਈ ਹੈ। 
ਸ਼ੇਅਰ ਬਾਜ਼ਾਰਾਂ ਨੂੰ ਸੋਮਵਾਰ ਨੂੰ ਦਿੱਤੀ ਗਈ ਰੇਗੂਲੇਟਰੀ ਸੂਚਨਾ ਮੁਤਾਬਕ ਇਸ ਦੌਰਾਨ ਬੈਂਕ ਦੀ ਕੁੱਲ ਆਮਦਨ 3,941.36 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਇਸ ਤਿਮਾਹੀ ਦੇ 3,738.22 ਕਰੋੜ ਰੁਪਏ ਤੋਂ ਬਿਹਤਰ ਹੈ। ਇਸ ਵਾਰ ਤੀਜੀ ਤਿਮਾਹੀ ’ਚ ਬੈਂਕ ਦਾ ਕੁੱਲ ਐੱਨ.ਪੀ.ਏ. ਘੱਟ ਕੇ ਸੰਪਤੀਆਂ (ਦਿੱਤੇ ਗਏ ਬਕਾਇਆ ਕਰਜ਼ਿਆਂ) ਦੇ 2.71 ਫੀਸਦੀ ’ਤੇ ਆ ਗਿਆ ਹੈ।

ਇਕ ਸਾਲ ਪਹਿਲਾਂ ਇਹ ਅਨੁਪਾਤ 2.99 ਫੀਸਦੀ ਸੀ। ਬੈਂਕ ਦਾ ਸ਼ੁੱਧ ਐੱਨ.ਪੀ.ਏ. ਵੀ ਘੱਟ ਕੇ 0.60 ਫੀਸਦੀ ’ਤੇ ਆ ਗਿਆ ਹੈ ਜੋ ਇਕ ਸਾਲ ਪਹਿਲਾਂ 1.63 ਫੀਸਦੀ ਸੀ। ਐੱਨ.ਪੀ.ਏ ’ਚ ਗਿਰਾਵਟ ਦੇ ਬਾਵਜੂਦ ਬੈਂਕ ਨੂੰ ਟੈਕਸ ਅਤੇ ਆਮ ਚੀਜ਼ਾਂ ਲਈ 420.62 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਵੇ ਜੋ ਇਕ ਸਾਲ ਪਹਿਲਾਂ ਦੀ ਇਸ ਤਿਮਾਹੀ ਦੇ 160.86 ਕਰੋੜ ਰੁਪਏ ਦੀ ਤੁਲਨਾ ’ਚ ਦੋਗੁਣੇ ਤੋਂ ਵੀ ਜ਼ਿਆਦਾ ਹੈ। 


Aarti dhillon

Content Editor

Related News