ਫੈੱਡ ਜੁਲਾਈ 'ਚ ਮੁੜ ਦਰਾਂ 'ਚ 0.75 ਫੀਸਦੀ ਕਰ ਸਕਦੈ ਵਾਧਾ : ਫੈਡਰਲ ਰਿਜ਼ਰਵ ਦੇ ਪ੍ਰਧਾਨ ਜੇਰੋਮ

06/16/2022 1:48:32 AM

ਬਿਜ਼ਨੈਸ ਡੈਸਕ-ਅਮਰੀਕੀ ਫੈਡਰਲ ਰਿਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ 'ਚ 0.75 ਫੀਸਦੀ ਤੋਂ ਬਾਅਦ ਸਭ ਤੋਂ ਵੱਡੇ ਵਾਧੇ ਦਾ ਐਲਾਨ ਕੀਤਾ ਹੈ। ਇਹ 28 ਸਾਲਾ 'ਚ ਅਮਰੀਕੀ ਕੇਂਦਰੀ ਬੈਂਕ ਦੁਆਰਾ ਵਿਆਜ ਦਰਾਂ 'ਚ ਸਭ ਤੋਂ ਵੱਡਾ ਵਾਧਾ ਹੈ। ਇਸ ਦੇ ਨਾਲ ਹੀ ਫੈਡਰਲ ਰਿਜ਼ਰਵ ਦੇ ਪ੍ਰਧਾਨ ਜੇਰੋਮ ਪਾਵੇਲ ਨੇ ਅਗੇ ਵੀ ਵਿਆਜ ਦਰਾਂ 'ਚ ਵਾਧੇ ਦੇ ਸੰਕੇਤ ਦਿੱਤੇ ਹਨ। ਜੇਰੋਮ ਪਾਵੇਲ ਮੁਤਾਬਕ ਫੈੱਡ ਜੁਲਾਈ 'ਚ ਫ਼ਿਰ ਤੋਂ ਦਰਾਂ 'ਚ 0.75 ਫੀਸਦੀ ਦਾ ਵਾਧਾ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫੈੱਡ ਕੋਲ ਮਹਿੰਗਾਈ ਨੂੰ ਕੰਟਰੋਲ 'ਚ ਲਿਆਉਣ ਲਈ ਲੋੜੀਂਦੇ ਹੱਲ ਹਨ।

ਇਹ ਵੀ ਪੜ੍ਹੋ : ਆਇਰਲੈਂਡ ਦੌਰੇ ’ਤੇ ਹਾਰਦਿਕ ਕਰੇਗਾ ਟੀਮ ਇੰਡੀਆ ਦੀ ਕਪਤਾਨੀ

ਇਸ ਦਰਮਿਆਨ, ਫੈੱਡ ਰਿਜ਼ਰਵ ਦੇ ਤਾਜ਼ਾ ਫੈਸਲਿਆਂ ਤੋਂ ਬਾਅਦ ਅਮਰੀਕੀ ਸਟਾਕ ਐਕਸਚੇਂਜ 'ਚ ਉਛਾਲ ਆਇਆ। ਡਾਓ ਜੋਂਸ ਇਕ ਵਾਰ ਫ਼ਿਰ 30,550 ਅੰਕ ਦੇ ਪੱਧਰ ਨੂੰ ਪਾਰ ਕਰ ਗਿਆ। ਐੱਸ.ਐਂਡ.ਪੀ. 500 ਨੇ ਵੀ ਕਰੀਬ 1 ਫੀਸਦੀ ਦੇ ਉਛਾਲ ਨਾਲ 3,770 ਅੰਕ ਦੇ ਪੱਧਰ ਨੂੰ ਪਾਰ ਕੀਤਾ। ਉਥੇ, ਯੂ.ਐੱਸ. ਫੈੱਡ ਦੇ ਫੈਸਲੇ ਨਾਲ ਡਾਲਰ ਵੀ ਮਜ਼ਬੂਤ ਹੋਇਆ ਹੈ। ਯੂ.ਐੱਸ. ਫੈੱਡ ਦੇ ਇਸ ਫੈਸਲੇ ਦਾ ਅਸਰ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਦੇਖਣ ਨੂੰ ਮਿਲੇਗਾ। ਹੁਣ ਦੇਖਣਾ ਅਹਿਮ ਹੈ ਕਿ ਵੀਰਵਾਰ ਨੂੰ ਕਾਰੋਬਾਰ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਕੀ ਰੁਖ਼ ਰਹਿੰਦਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਗਾਇਕ ਬੀ ਪਰਾਕ ਦੇ ਨਵਜੰਮੇ ਬੱਚੇ ਦਾ ਦਿਹਾਂਤ, ਪੋਸਟ ਸ਼ੇਅਰ ਕਰ ਬਿਆਨ ਕੀਤਾ ਦਰਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News