ਲਾਂਚ ਤੋਂ ਪਹਿਲਾਂ ਲੀਕ ਹੋਏ Datsun Go Cross ਦੇ ਫੀਚਰਸ

Thursday, Jan 18, 2018 - 11:46 PM (IST)

ਲਾਂਚ ਤੋਂ ਪਹਿਲਾਂ ਲੀਕ ਹੋਏ Datsun Go Cross ਦੇ ਫੀਚਰਸ

ਨਵੀਂ ਦਿੱਲੀ—ਆਧਿਕਾਰਿਕ ਲਾਂਚਿੰਗ ਤੋਂ ਪਹਿਲੇ ਹੀ ਡੈਟਸਨ ਰੈੱਡੀ ਗੋ ਕ੍ਰਾਸ ਦੀਆਂ ਤਸਵੀਰਾਂ ਅਤੇ ਫੀਚਰਸ ਸਾਹਮਣੇ ਆ ਗਏ ਹਨ। ਕੰਪਨੀ 18 ਜਨਵਰੀ ਨੂੰ ਇਸ ਕਾਰ ਨੂੰ ਇੰਡੋਨੇਸ਼ੀਆ 'ਚ ਲਾਂਚ ਕਰੇਗੀ। ਲੀਕ 'ਚ ਇਹ ਸਾਹਮਣੇ ਆਇਆ ਹੈ ਕਿ ਕਾਰ 7 ਸੀਟਰ ਹੋਵੇਗੀ ਜੋ ਗੋ ਪਲੱਸ ਐੱਮ.ਪੀ.ਵੀ 'ਤੇ ਬੇਸਡ ਹੈ।
ਐਕਸਟੀਰਿਅਰ
ਕਾਰ ਨੂੰ ਐੱਸ.ਯੂ.ਵੀ. ਵਰਗੀ ਲੁੱਕ ਦਿੱਤੀ ਗਈ ਹੈ। ਕਾਰ 'ਚ ਪ੍ਰੋਜੈਕਟਰ ਹੈਡਲੈਂਪ, ਫਰੰਟ ਫਾਗ ਲੈਂਪ, ਐੱਲ.ਈ.ਡੀ. ਪੋਜੀਸ਼ਨ ਲੈਂਪ, ਰੂਫ ਸਪਾਈਲਰ, ਰੀਅਰ ਵਾਇਪਰ ਅਤੇ ਰੂਫ ਰੇਲ ਜੋ 30 ਕਿਗ੍ਰੀ ਤਕ ਦਾ ਭਾਰ ਸੰਭਾਲ ਸਕਦਾ ਹੈ। ਕਾਰ 'ਚ 15 ਇੰਚ ਦੇ ਅਲਾਏ ਵ੍ਹੀਲਜ਼ ਦਿੱਤੇ ਗਏ ਹਨ। 

PunjabKesari
ਇੰਟੀਰੀਅਰ
ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਗੋ ਪਲੱਸ ਨਾਲ ਕਾਫੀ ਮਿਲਦੀ ਜੁਲਦੀ ਹੈ। ਹਾਲਾਂਕਿ ਕਾਰ 'ਚ ਗੋ ਪਲੱਸ ਵਾਲੇ ਇੰਫੋਟੇਨਮੈਂਟ ਸਿਸਟਮ ਨੂੰ 6.75 ਇੰਚ ਦੇ ਟੱਚਸਕਰੀਨ ਯੂਨਿਟ ਤੋਂ ਰਿਪਲੇਸ ਕੀਤਾ ਗਿਆ ਹੈ। ਕਾਰ 'ਚ ਆਟੋਮੈਟਿਕ ਹੈੱਡਲੈਂਪ, ਫਰੰਟ ਅਤੇ ਰੀਅਰ ਪਾਵਰ ਵਿੰਡੋ, ਇਲੈਕਟ੍ਰਿਕ ਰੀਅਰ ਵਿਊ ਮਿਰਰ ਮੌਜੂਦ ਹੈ। ਸੈਫਟੀ ਦੀ ਗੱਲ ਕਰੀਏ ਤਾਂ ਕਾਰ 'ਚ ਡਿਊਲ ਫਰੰਟ ਏਅਰਬੈਗ, ਏ.ਬੀ.ਐੱਮ., ਸਟੈਬੀਲਟੀ ਕਟੰਰੋਲ, ਰੀਅਰ ਪਾਰਕਿੰਗ ਸੈਂਸਰ ਅਤੇ ਸਾਰਿਆਂ ਲਈ ਸੀਟਬੈਲਟ ਮੌਜੂਦ ਹੈ। 

PunjabKesari
ਇੰਜਣ
ਡੈਟਸਨ ਰੈੱਡੀ ਕ੍ਰਾਸ 'ਚ 1.2 ਲੀਟਰ ਦਾ ਤਿੰਨ ਸਿਲੰਡਰ ਵਾਲਾ ਇੰਜਣ ਹੈ, ਜੋ  68 ਐੱਚ.ਪੀ. ਦੀ ਪਾਵਰ ਅਤੇ 104 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕਾਰ 'ਚ 5 ਸਪੀਡ ਯੂਨਿਟ ਵਾਲਾ ਗਿਅਰਬਾਕਸ ਹੋਵੇਗਾ ਨਾਲ ਹੀ ਕੰਪਨੀ ਇਸ 'ਚ ਸੀ.ਵੀ.ਟੀ. ਆਟੋਮੈਟਿਕ ਟ੍ਰਾਂਸਮਿਸ਼ਨ ਦਾ ਵਿਕਲਪ ਵੀ ਦੇ ਸਕਦੀ ਹੈ। 
ਇੰਨਾਂ ਨਾਲ ਹੋਵੇਗਾ ਮੁਕਾਬਲਾ
ਇਸ ਕਾਰ ਦਾ ਬਾਜ਼ਾਰ 'ਚ ਮਹਿੰਦਰਾ, KUV100 NXT , ਮਾਰੂਤੀ Celeriox ਨਾਲ ਮੁਕਾਬਲਾ ਹੋਵੇਗਾ। ਨਾਲ ਹੀ ਇਸ ਦਾ ਕੰਪੈਕਟ ਐੱਸ.ਯੂ.ਵੀ. ਸੈਮਗੈਂਟ ਦੀ ਮਰੂਤੀ ਵਿਟਾਰਾ ਬ੍ਰੈਜ਼ਾ, ਟਾਟਾ ਨੈਕਸਨ ਅਤੇ ਨਵੀਂ ਫੋਰਡ ਇਕੋਸਪਾਰਟ ਨਾਲ ਵੀ ਹੋਵੇਗਾ।


Related News