ਭਾਰਤ ਨੂੰ 5,000 ਅਰਬ ਡਾਲਰ ਦੀ ਇਕਨੋਮੀ ਬਣਨ ਲਈ FDI ਜ਼ਰੂਰੀ : ਡੈਲੋਇਟ
Monday, Sep 20, 2021 - 01:50 PM (IST)
ਨਵੀਂ ਦਿੱਲੀ- ਡੈਲੋਇਟ ਦੇ ਸੀ. ਈ. ਓ. ਪੁਨੀਤ ਰੰਜਨ ਨੇ ਕਿਹਾ ਹੈ ਕਿ ਭਾਰਤ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਲਈ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਜ਼ਰੂਰੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਸਿੰਗਾਪੁਰ ਵਿਚ 1,200 ਉਦਯੋਗਪਤੀਆਂ ਵਿਚਕਾਰ ਕੀਤੇ ਗਏ ਇਕ ਸਰਵੇਖਣ ਵਿਚ ਉਨ੍ਹਾਂ ਵਿਚੋਂ 40 ਫ਼ੀਸਦੀ ਤੋਂ ਜ਼ਿਆਦਾ ਨੇ ਭਾਰਤ ਵਿਚ ਹੋਰ ਜਾਂ ਪਹਿਲੀ ਵਾਰ ਨਿਵੇਸ਼ ਕਰਨ ਦੀ ਯੋਜਨਾ ਬਣਾਉਣ ਦੀ ਗੱਲ ਆਖੀ।
ਰੰਜਨ ਨੇ ਸਰਵੇਖਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਹੁਣ ਵੀ 'ਸਭ ਤੋਂ ਆਕਰਸ਼ਕ' ਐੱਫ. ਡੀ. ਆਈ. ਲਈ ਪਸੰਦੀਦਾ ਮੰਜ਼ਲਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਬਾਵਜੂਦ ਪਿਛਲੇ ਸਾਲ ਆਮਦ ਰਿਕਾਰਡ ਉਚਾਈ 'ਤੇ ਪਹੁੰਚ ਗਈ। ਡੈਲੋਇਟ ਦੇ ਸਰਵੇਖਣ ਵਿਚ ਸ਼ਾਮਲ ਉਦਯੋਗਪਤੀਆਂ ਨੇ ਕਿਹਾ ਕਿ ਭਾਰਤ ਵਿਚ ਹੋਰ ਅਤੇ ਪਹਿਲੀ ਵਾਰ ਨਿਵੇਸ਼ ਦੀ ਤਿਆਰੀ ਕਰ ਰਹੇ ਹਨ।
ਚੋਟੀ ਦੇ ਬਹੁ-ਰਾਸ਼ਟਰੀ ਪੇਸ਼ੇਵਰ ਸੇਵਾਵਾਂ ਨੈਟਵਰਕ ਦੇ ਸੀ. ਈ. ਓ. ਨੇ ਕਿਹਾ, "ਮੇਰਾ ਮੰਨਣਾ ਹੈ ਕਿ ਭਾਰਤ ਨੂੰ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਇੱਛਾ ਨੂੰ ਪੂਰਾ ਕਰਨ ਲਈ ਐੱਫ. ਡੀ. ਆਈ. ਮਹੱਤਵਪੂਰਨ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਪੂਰੀ ਤਰ੍ਹਾਂ ਸੰਭਵ ਹੈ। ਮੈਂ ਨਿਸ਼ਚਤ ਰੂਪ ਤੋਂ ਭਾਰਤ ਦਾ ਮੈਂਬਰ ਹਾਂ। ਮੈਂ ਇਕ ਵੱਡਾ ਸਮਰਥਕ ਹਾਂ ਅਤੇ ਜਾਣਦਾ ਹਾਂ ਕਿ ਪ੍ਰਾਪਤ ਕੀਤਾ ਜਾ ਸਕਦਾ ਹੈ।" ਰੰਜਨ ਨੇ ਕਿਹਾ ਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਭਾਰਤ ਵਪਾਰ ਕਰਨ ਲਈ ਇਕ ਚੁਣੌਤੀਪੂਰਨ ਜਗ੍ਹਾ ਹੈ। ਇਹ ਧਾਰਨਾ ਸਰਕਾਰੀ ਪ੍ਰੋਗਰਾਮਾਂ, ਪ੍ਰੋਤਸਾਹਨਾਂ ਅਤੇ ਸੁਧਾਰਾਂ ਬਾਰੇ ਘੱਟ ਜਾਗੂਰਕਤਾਂ ਕਾਰਨ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਸਿੰਗਾਪੁਰ ਵਿਚ ਸਰਵੇਖਣ ਵਿਚ ਸ਼ਾਮਲ 1,200 ਉਦਯੋਗਪਤੀਆਂ ਵਿਚੋਂ 44 ਫ਼ੀਸਦੀ ਨੇ ਕਿਹਾ ਕਿ ਉਹ ਭਾਰਤ ਵਿਚ ਹੋਰ ਅਤੇ ਪਹਿਲੀ ਵਾਰ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਪਹਿਲੀ ਵਾਰ ਨਿਵੇਸ਼ ਦੀ ਯੋਜਨਾ ਬਣਾ ਰਹੇ ਕਾਰੋਬਾਰੀਆਂ ਵਿਚੋਂ ਲਗਭਗ ਦੋ-ਤਿਹਾਈ ਅਗਲੇ ਦੋ ਸਾਲਾਂ ਅੰਦਰ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ।