ਅਪ੍ਰੈਲ-ਅਕਤੂਬਰ ’ਚ FDI ਇਕਵਿਟੀ ਪ੍ਰਵਾਹ 21 ਫ਼ੀਸਦੀ ਵੱੱਧ ਕੇ 35.3 ਅਰਬ ਡਾਲਰ ਰਿਹਾ

12/31/2020 4:58:22 PM

ਨਵੀਂ ਦਿੱਲੀ (ਭਾਸ਼ਾ) : ਦੇਸ਼ ’ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਇਕਵਿਟੀ ਪ੍ਰਵਾਹ ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਅਕਤੂਬਰ ਦੌਰਾਨ 21 ਫ਼ੀਸਦੀ ਵੱਧ ਕੇ 35.33 ਅਰਬ ਡਾਲਰ ਰਿਹਾ। ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਦੇ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ 2019-20 ਦੀ ਇਸੇ ਮਿਆਦ ’ਚ ਐੱਫ. ਡੀ. ਆਈ. ਇਕਵਿਟੀ ਪ੍ਰਵਾਹ 29.31 ਅਰਬ ਡਾਲਰ ਸੀ।

ਵਿਭਾਗ ਨੇ 2020 ਦੀਆਂ ਪ੍ਰਾਪਤੀਆਂ ਨੂੰ ਰੇਖਾਂਕਿਤ ਕਰਦੇ ਹੋਏ ਇਕ ਬਿਆਨ ’ਚ ਕਿਹਾ ਕਿ ਐੱਫ. ਡੀ. ਆਈ. ਇਕਵਿਟੀ ਪ੍ਰਵਾਹ ਅਪ੍ਰੈਲ 2020 ਤੋਂ ਅਕਤੂਬਰ 2020 ਦੌਰਾਨ 21 ਫ਼ੀਸਦੀ ਵੱਧ ਕੇ 35.33 ਅਰਬ ਡਾਲਰ ਰਿਹਾ। ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ 29.31 ਅਰਬ ਡਾਲਰ ਸੀ। ਜਿਨ੍ਹਾਂ ਖੇਤਰਾਂ ’ਚ ਵਧੇਰੇ ਪੂੰਜੀ ਪ੍ਰਵਾਹ ਆਇਆ, ਉਨ੍ਹਾਂ ’ਚ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਸੇਵਾਵਾਂ, ਵਪਾਰ, ਰਸਾਇਣ ਅਤੇ ਵਾਹਨ ਸ਼ਾਮਲ ਹਨ।

ਦੇਸ਼ ’ਚ ਸਭ ਤੋਂ ਵੱਧ ਨਿਵੇਸ਼ ਸਿੰਗਾਪੁਰ, ਅਮਰੀਕਾ, ਮਾਰੀਸ਼ਸ, ਨੀਦਰਲੈਂਡ, ਬ੍ਰਿਟੇਨ, ਫਰਾਂਸ ਅਤੇ ਜਾਪਾਨ ਤੋਂ ਆਇਆ। ਬਿਆ ਮੁਤਾਬਕ ਡੀ. ਪੀ. ਆਈ. ਆਈ. ਟੀ. ਕੋਲ 2020 ’ਚ ਆਈਆਂ 26 ਐੱਫ. ਡੀ. ਆਈ. ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ। ਵਿਭਾਗ ਨੇ ਕਿਹਾ ਕਿ 554.73 ਏਕੜ ਖੇਤਰ ਦੀਆਂ 84 ਪਲਾਟ ਕੰਪਨੀਆਂ ਨੂੰ ਅਲਾਟ ਕੀਤਾ ਗਿਆ ਅਤੇ ਇਸ ’ਚ ਕੁਲ 16,100 ਕਰੋੜ ਰੁਪਏ ਦਾ ਨਿਵੇਸ਼ ਆਇਆ। ਇਨ੍ਹਾਂ ਨਿਵੇਸ਼ਕਾਂ ’ਚ ਹਾਯੋਸੁੰਗ (ਦੱਖਣੀ ਕੋਰੀਆ), ਐੱਨ. ਐੱਲ. ਐੱਮ. ਕੇ. (ਰੂਸ), ਹਾਇਰ (ਚੀਨ), ਟਾਟਾ ਕੈਮੀਕਲਸ ਅਤੇ ਅਮੂਲ ਸ਼ਾਮਲ ਹਨ।


cherry

Content Editor

Related News