OMSS ਦੇ ਤਹਿਤ 28 ਜੂਨ ਨੂੰ ਕੀਤੀ ਜਾਵੇਗੀ FCI ਦੀ ਪਹਿਲੀ ਈ-ਨਿਲਾਮੀ

Saturday, Jun 17, 2023 - 12:16 PM (IST)

OMSS ਦੇ ਤਹਿਤ 28 ਜੂਨ ਨੂੰ ਕੀਤੀ ਜਾਵੇਗੀ FCI ਦੀ ਪਹਿਲੀ ਈ-ਨਿਲਾਮੀ

ਨਵੀਂ ਦਿੱਲੀ - ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ.) ਨੂੰ ਓਪਨ ਮਾਰਕੀਟ ਸੇਲ ਸਕੀਮ (ਓ.ਐੱਮ.ਐੱਸ.ਐੱਸ.) ਦੇ ਤਹਿਤ 28 ਜੂਨ ਤੋਂ ਸ਼ੁਰੂ ਹੋਣ ਵਾਲੀ ਈ-ਨਿਲਾਮੀ 'ਚ ਛੋਟੇ ਨਿੱਜੀ ਖਰੀਦਦਾਰਾਂ ਨੂੰ 3-5 ਲੱਖ ਟਨ ਕਣਕ ਵੇਚਣ ਦੀ ਉਮੀਦ ਹੈ। ਐੱਫਸੀਆਈ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ ਮੀਨਾ ਨੇ ਇਹ ਜਾਣਕਾਰੀ ਦਿੱਤੀ ਹੈ।

ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ, “ਅਸੀਂ 28 ਜੂਨ ਨੂੰ ਹੋ ਰਹੀ ਪਹਿਲੀ ਈ-ਨਿਲਾਮੀ ਵਿੱਚ ਤਿੰਨ ਤੋਂ ਪੰਜ ਲੱਖ ਟਨ ਕਣਕ ਦੀ ਵਿਕਰੀ ਕਰਾਂਗੇ। ਇਸ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।” OMSS ਤਹਿਤ, ਸਰਕਾਰ ਨੇ ਕਣਕ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਾਰਚ 2024 ਤੱਕ ਆਟਾ ਮਿੱਲਾਂ, ਪ੍ਰਾਈਵੇਟ ਵਪਾਰੀਆਂ, ਥੋਕ ਖਰੀਦਦਾਰਾਂ ਅਤੇ ਕਣਕ ਉਤਪਾਦਾਂ ਦੇ ਨਿਰਮਾਤਾਵਾਂ ਦੇ ਕੇਂਦਰੀ ਪੂਲ ਨੂੰ 15 ਲੱਖ ਟਨ ਕਣਕ ਦੀ ਫ਼ਸਲ ਵੇਚਣ ਦਾ ਫ਼ੈਸਲਾ ਕੀਤਾ ਹੈ।

ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 31 ਜਨਵਰੀ ਤੱਕ ਕਣਕ ਦੀ ਚੰਗੀ ਅਤੇ ਔਸਤ ਕੁਆਲਿਟੀ ਲਈ 2,150 ਰੁਪਏ ਪ੍ਰਤੀ ਕੁਇੰਟਲ ਅਤੇ ਮੁਕਾਬਲਤਨ ਘੱਟ ਚੰਗੀ (ਯੂਆਰਐੱਸ) ਕਿਸਮ ਦੀ ਕਣਕ ਲਈ 2,125 ਰੁਪਏ ਪ੍ਰਤੀ ਕੁਇੰਟਲ ਰਾਖਵੀਂ ਕੀਮਤ ਤੈਅ ਕੀਤੀ ਗਈ ਹੈ। ਚੌਲਾਂ ਦੇ ਮਾਮਲੇ 'ਚ ਨਿਲਾਮੀ 5 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਲੋੜ ਮੁਤਾਬਕ ਸਮਰੱਥਾ ਤੈਅ ਕੀਤੀ ਜਾਵੇਗੀ। 31 ਅਕਤੂਬਰ, 2023 ਤੱਕ ਦੇਸ਼ ਭਰ ਵਿੱਚ ਨਿੱਜੀ ਵਿਅਕਤੀਆਂ ਲਈ ਚੌਲਾਂ ਦੀ ਰਾਖਵੀਂ ਕੀਮਤ 3,100 ਰੁਪਏ ਪ੍ਰਤੀ ਕੁਇੰਟਲ ਰੱਖੀ ਗਈ ਹੈ। ਖਰੀਦਦਾਰ ਘੱਟੋ-ਘੱਟ 10 ਟਨ ਅਤੇ ਵੱਧ ਤੋਂ ਵੱਧ 100 ਟਨ ਕਣਕ ਅਤੇ ਚੌਲਾਂ ਲਈ ਬੋਲੀ ਲਗਾ ਸਕਦੇ ਹਨ। ਦੇਸ਼ ਭਰ ਵਿੱਚ ਸਥਿਤ ਲਗਭਗ 500 ਐੱਫਸੀਆਈ ਗੋਦਾਮਾਂ ਤੋਂ ਈ-ਨਿਲਾਮੀ ਰਾਹੀਂ ਕਣਕ ਅਤੇ ਚੌਲ ਭੇਜੇ ਜਾਣਗੇ।

 


author

rajwinder kaur

Content Editor

Related News