FCA ਇੰਡੀਆ ਨੇ ਜੀਪ ਦੀ ਆਨਲਾਈਨ ਵਿਕਰੀ ਕੀਤੀ ਸ਼ੁਰੂ

05/03/2020 6:45:21 PM

ਨਵੀਂ ਦਿੱਲੀ-ਫਿਏਟ ਕ੍ਰਾਇਸਲਰ ਆਟੋਮੋਬਾਇਲ (ਐੱਫ.ਸੀ.ਏ.) ਇੰਡੀਆ ਨੇ ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ ਵਿਚਾਲੇ ਗਾਹਕਾਂ ਲਈ ਜੀਪ ਦੀ ਆਨਲਾਈਨ ਖੁਦਰਾ ਵਿਕਰੀ ਦੀ ਸੁਵਿਧਾ ਸ਼ੁਰੂ ਕੀਤੀ ਹੈ। ਕੰਪਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਵਾਜਾਈ 'ਤੇ ਰੋਕ ਹੋਣ ਕਾਰਣ ਉਸ ਦੇ ਗਾਹਕਾਂ ਨੂੰ ਸ਼ੋਰੂਮ 'ਤੇ ਆਉਣ ਦੀ ਜ਼ਰੂਰਤ ਨਹੀਂ ਹੈ। ਕੰਪਨੀ ਨੇ ਬਿਆਨ 'ਚ ਕਿਹਾ ਕਿ ਉਸ ਦੀ ਆਨਲਾਈਨ 'ਟੱਚ ਫ੍ਰੀ' ਸੁਵਿਧਾ ਰਾਹੀਂ ਗਾਹਕ ਸ਼ੋਰੂਮ 'ਚ ਆਏ ਬਿਨਾਂ ਜੀਪ ਦੀ ਬੁਕਿੰਗ ਕਰ ਸਕਦੇ ਹਨ।

ਗਾਹਕਾਂ ਨੂੰ 'ਟੈਸਕ ਡਰਾਈਵ' ਲਈ ਸੈਨੇਟਾਈਜਡ ਵਾਹਨ ਉਨ੍ਹਾਂ ਦੇ ਘਰ ਦਰਵਾਜ਼ੇ 'ਤੇ ਉਪਲੱਬਧ ਹੋਵੇਗਾ। ਐੱਫ.ਸੀ.ਏ. ਇੰਡੀਆ ਦੇ ਪ੍ਰਧਾਨ ਨਿਰਦੇਸ਼ਕ ਅਤੇ ਪ੍ਰਬੰਧ ਨਿਰਦੇਸ਼ਕ ਪਾਰਥ ਦੱਤਾ ਨੇ ਕਿਹਾ ਕਿ ਸਾਡੀ ਵਚਨਬੱਧਤਾ ਗਾਹਕਾਂ ਤਕ ਜੀਪ ਉਪਲੱਬਧ ਕਰਵਾਉਣ ਦੀ ਹੈ। ਗਾਹਕਾਂ ਨੂੰ ਸਿਹਤ, ਸੁਰੱਖਿਅਤ ਅਤੇ ਸੁਵਿਧਾਜਨਕ ਤਰੀਕੇ ਨਾਲ ਜੀਪ ਦੀ ਵਿਕਰੀ ਨੂੰ ਅਸੀਂ ਆਨਲਾਈਨ ਸੁਵਿਧਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਲਈ ਇਸ ਸੁਵਿਧਾ ਦਾ ਇਸਤੇਮਾਲ ਕਰਨਾ ਕਾਫੀ ਆਸਾਨ ਹੋਵੇਗਾ। ਗਾਹਕ ਆਪਣੇ ਘਰ 'ਚ ਹੀ ਰਹਿ ਕੇ ਜੀਪ ਦੀ ਬੁਕਿੰਗ ਕਰ ਸਕਦੇ ਹਨ ਅਤੇ ਉਸ ਦੀ ਡਿਲਵਿਰੀ ਲੈ ਸਕਦੇ ਹਨ।


Karan Kumar

Content Editor

Related News