ਪਿਤਾ ਦੀ ਮੌਤ ਦਾ ਨਹੀਂ ਮਿਲਿਆ ਕਲੇਮ,  ਬੈਂਕ ਤੇ ਬੀਮਾ ਕੰਪਨੀ ਦੇਵੇਗੀ 5.05 ਲੱਖ

10/28/2018 12:17:43 PM

ਨਵੀਂ ਦਿੱਲੀ — ਕਿਸਾਨ ਪਿਤਾ ਦੀ ਸੱਪ  ਦੇ   ਡੰਗਣ ਕਾਰਨ ਮੌਤ ਹੋਣ ’ਤੇ ਵਾਰਿਸ  ਬੇਟੇ ਵੱਲੋਂ ਕਲੇਮ  ਅਰਜ਼ੀ  ਪੇਸ਼ ਕਰਨ  ਤੋਂ ਬਾਅਦ ਵੀ ਰਾਸ਼ੀ ਨਾ ਦੇਣ ’ਤੇ ਜ਼ਿਲਾ ਖਪਤਕਾਰ  ਫੋਰਮ ਨੇ ਸੇਵਾ ਸਹਿਕਾਰੀ ਕਮੇਟੀ ਮਰਿਆਦਿਤ ਮੋਹਰੇਂਗਾ,  ਜ਼ਿਲਾ ਸਹਿਕਾਰੀ ਕੇਂਦਰੀ ਬੈਂਕ  ਅਤੇ ਇਫਓ ਜਨਰਲ ਇੰਸ਼ੋਰੈਂਸ ਕੰਪਨੀ ਰਾਏਪੁਰ ਨੂੰ ਇਕ ਮਹੀਨੇ ਅੰਦਰ ਕੁਲ 5  ਲੱਖ 5 ਹਜ਼ਾਰ ਜਮ੍ਹਾ ਕਰਨ ਦਾ ਆਦੇਸ਼ ਦਿੱਤਾ ਹੈ।  

ਕੀ ਹੈ ਮਾਮਲਾ

ਬੇਮੇਤਰਾ ਜ਼ਿਲੇ  ਦੇ ਗ੍ਰਾਮ ਮੋਹਰੇਂਗਾ ਨਿਵਾਸੀ ਮਾਲਕ ਰਾਮ ਯਾਦਵ   (34)  ਨੇ ਆਪਣੀ ਸ਼ਿਕਾਇਤ ’ਚ  ਦੱਸਿਆ ਕਿ ਉਸ ਦੇ ਪਿਤਾ ਰਾਮ ਯਾਦਵ  19 ਜੁਲਾਈ,  2016 ਨੂੰ ਖੇਤ ’ਚ ਕੰਮ ਕਰ ਰਹੇ  ਸਨ।  ਇਸ ਦੌਰਾਨ ਉਨ੍ਹਾਂ ਨੂੰ ਸੱਪ ਨੇ ਡੰਗ ਲਿਆ ਸੀ।  ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ  ਬੇਮੇਤਰਾ ਹਸਪਤਾਲ ਲਿਜਾਇਆ ਗਿਆ।  ਹਾਲਤ ਵਿਗੜਨ ’ਤੇ ਜ਼ਿਲਾ ਹਸਪਤਾਲ ਲਿਜਾਂਦੇ ਸਮੇਂ  ਉਨ੍ਹਾਂ ਦੀ ਮੌਤ ਹੋ ਗਈ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿਤਾ ਦੀ ਮੌਤ  ਤੋਂ ਬਾਅਦ ਸਾਲ  2016 ’ਚ ਉਸ ਨੇ ਕਲੇਮ ਰਾਸ਼ੀ ਲੈਣ ਲਈ ਬੀਮਾ ਕੰਪਨੀ  ਦੇ ਸਾਹਮਣੇ ਜ਼ਰੂਰੀ ਦਸਤਾਵੇਜ਼   ਨਾਲ ਅਰਜ਼ੀ ਪੇਸ਼ ਕੀਤੀ ਸੀ।  

ਬੀਮਾ ਕੰਪਨੀ ਨੇ ਉਸ ਦੇ ਕੇਸ ਦਾ ਹੱਲ ਕੀਤੇ ਬਿਨਾਂ ਹੀ ਅਰਜ਼ੀ  ਨੂੰ ਖਾਰਿਜ ਕਰ ਦਿੱਤਾ।  ਬਾਅਦ ’ਚ ਦੁਬਾਰਾ ਅਰਜ਼ੀ ਪੇਸ਼ ਕਰਨ   ਤੋਂ ਬਾਅਦ ਉਸ ਦਾ ਵੀ ਹੱਲ ਨਹੀਂ ਕੀਤਾ।  ਉਸ ਨੇ ਕਿਹਾ ਕਿ ਉਹ ਘੱਟ ਪੜ੍ਹਿਆ-ਲਿਖਿਆ  ਹੈ।  ਪਿਤਾ ਦੀ ਮੌਤ  ਤੋਂ ਬਾਅਦ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਕਿਸਾਨ ਕ੍ਰੈਡਿਟ ਕਾਰਡ  ਨੂੰ ਆਧਾਰ ਬਣਾ ਕੇ ਬੈਂਕ ਨੇ ਪ੍ਰੀਮੀਅਮ ਰਾਸ਼ੀ ਕੱਟ   ਕੇ ਉਸ ਦੇ ਪਿਤਾ ਦਾ ਵਿਅਕਤੀਗਤ ਬੀਮਾ  ਕੀਤਾ ਸੀ।  ਬੀਮਾ ਸ਼ਰਤਾਂ  ਦੇ ਹਿਸਾਬ ਨਾਲ ਮੌਤ  ਤੋਂ ਬਾਅਦ 5 ਲੱਖ ਰੁਪਏ ਮਿਲਣੇ ਸਨ।   ਬੈਂਕ ਦਾ ਕਹਿਣਾ ਸੀ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ   ਕੋਲ ਕਿਸੇ ਤਰ੍ਹਾਂ ਦੀ ਅਰਜ਼ੀ ਪੇਸ਼  ਨਹੀਂ ਕੀਤੀ ਹੈ, ਜੇਕਰ ਅਰਜ਼ੀ ਪੇਸ਼ ਕਰਦਾ ਤਾਂ ਉਸ ਨੂੰ ਬੀਮਾ ਕੰਪਨੀ  ਦੇ ਸਾਹਮਣੇ ਪੇਸ਼  ਕੀਤਾ ਜਾਂਦਾ।  ਬੀਮਾ ਦਾ ਭੁਗਤਾਨ ਕਰਨ ਦਾ ਅਧਿਕਾਰ ਉਨ੍ਹਾਂ   ਕੋਲ ਨਹੀਂ ਹੈ, ਇਸ ਲਈ  ਉਨ੍ਹਾਂ ਨੂੰ ਕੇਸ ਤੋਂ ਵੱਖ ਕੀਤਾ ਜਾਵੇ। 

ਕੀ ਕਿਹਾ ਫੋਰਮ ਨੇ

ਜ਼ਿਲਾ  ਖਪਤਕਾਰ ਫੋਰਮ  ਦੇ ਮੈਂਬਰ ਰਾਜੇਂਦਰ ਪਾਧਯੇ ਅਤੇ ਲਤਾ ਚੰਦਰਾਕਰ  ਨੇ ਇਸ ਮਾਮਲੇ ’ਚ  ਸੇਵਾ ਸਹਿਕਾਰੀ ਕਮੇਟੀ ਮਰਿਆਦਿਤ ਮੋਹਰੇਂਗਾ,  ਜ਼ਿਲਾ ਸਹਿਕਾਰੀ ਕੇਂਦਰੀ ਬੈਂਕ ਅਤੇ ਇਫਕੋ  ਟੋਕੀਓ ਜਨਰਲ ਇੰਸ਼ੋਰੈਂਸ ਕੰਪਨੀ ਰਾਏਪੁਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਕ ਮਹੀਨੇ ਅੰਦਰ 5  ਲੱਖ 5 ਹਜ਼ਾਰ ਜਮ੍ਹਾ ਕਰਨ ਦਾ ਆਦੇਸ਼ ਦਿੱਤਾ ਹੈ।  ਇਸ ਰਾਸ਼ੀ ’ਚ ਕਲੇਮ ਰਾਸ਼ੀ 5 ਲੱਖ  ਅਤੇ ਕੇਸ ਖਰਚ 5,000 ਰੁਪਏ ਸ਼ਾਮਲ

 

 


Related News