ਟੋਲ ਪਲਾਜ਼ਾ 'ਤੇ ਬੰਦ ਹੋਵੇਗਾ ਨਕਦ ਲੈਣ-ਦੇਣ, 15 ਨੂੰ ਨਿਯਮ ਹੋਣ ਜਾ ਰਿਹੈ ਲਾਗੂ

01/06/2020 2:17:46 PM

ਨਵੀਂ ਦਿੱਲੀ— 15 ਜਨਵਰੀ 2020 ਤੋਂ ਟੋਲ ਪਲਾਜ਼ਾ 'ਤੇ ਨਕਦ ਲੈਣ-ਦੇਣ ਦੀ ਸੁਵਿਧਾ ਬੰਦ ਹੋਣ ਜਾ ਰਹੀ ਹੈ ਅਤੇ ਸਿਰਫ ਫਾਸਟੈਗ ਲੇਨ ਹੀ ਹੋਵੇਗੀ। ਬਿਨਾਂ ਫਾਸਟੈਗ ਵਾਲੇ ਵਾਹਨਾਂ ਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ। ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਤਹਿਤ ਸਰਕਾਰ ਨੇ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਫਾਸਟੈਗ ਟੋਲ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਗੱਡੀ 'ਤੇ ਜਲਦ ਹੀ ਫਾਸਟੈਗ ਲਗਵਾ ਲਓ।

 

ਉੱਥੇ ਹੀ, ਖਾਸ ਗੱਲ ਇਹ ਵੀ ਹੈ ਕੁਝ ਵਿਸ਼ੇਸ਼ ਸਥਿਤੀ 'ਚ ਤੁਸੀਂ ਬਿਨਾਂ ਟੋਲ ਦਿੱਤੇ ਵੀ ਲੰਘ ਸਕੋਗੇ। ਇਹ ਸਥਿਤੀ ਇਹ ਹੋਵੇਗੀ ਕਿ ਤੁਹਾਡੀ ਕਾਰ 'ਤੇ ਫਾਸਟੈਗ ਲੱਗਾ ਹੈ ਪਰ ਟੋਲ ਪਲਾਜ਼ਾ ਤੋਂ ਨਿਕਲਦੇ ਵਕਤ ਸੈਂਸਰ ਖਰਾਬ ਹੈ ਅਤੇ ਖਾਤੇ 'ਚੋਂ ਪੈਸੇ ਨਹੀਂ ਕੱਟਦੇ ਹਨ ਤਾਂ ਬਿਨਾਂ ਟੋਲ ਦਿੱਤੇ ਨਿਕਲਣ ਦਾ ਮੌਕਾ ਮਿਲੇਗਾ। ਨੈਸ਼ਨਲ ਹਾਈਵੇ ਫੀਸ ਨਿਯਮਾਂ ਮੁਤਾਬਕ, ਗੱਡੀ 'ਤੇ ਵੈਲਿਡ ਫਾਸਟੈਗ ਤੇ ਉਸ 'ਚ ਬੈਲੰਸ ਹੋਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਦੀ ਗੱਡੀ ਟੋਲ ਤੋਂ ਲੰਘ ਰਹੀ ਹੈ ਅਤੇ ਟੋਲ ਪਲਾਜ਼ਾ 'ਦੇ ਸੈਂਸਰ 'ਚ ਕੋਈ ਤਕਨੀਕੀ ਖਰਾਬੀ ਹੈ ਜਾਂ ਫਾਸਟੈਗ ਨੂੰ ਰੀਡ ਨਹੀਂ ਕਰ ਪਾਉਂਦੇ ਹਨ ਤਾਂ ਬਿਨਾਂ ਕਿਸੇ ਫੀਸ ਦੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਇਸ ਲਈ ਬਕਾਇਦਾ ਜ਼ੀਰੋ ਫੀਸ ਰਸੀਦ ਮਿਲੇਗੀ।
 

ਬੈਂਕ, ਈ-ਕਾਮਰਸ ਸਾਈਟਾਂ ਤੋਂ ਖਰੀਦ ਸਕਦੇ ਹੋ ਫਾਸਟੈਗ
NHAI ਯਾਨੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਅਤੇ ਐਮਾਜ਼ੋਨ ਤੋਂ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਲੈ ਸਕਦੇ ਹੋ। ਇਸ ਲਈ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਤੇ ਆਈ. ਡੀ. ਜ਼ਰੂਰੀ ਹੈ।


Related News