FASTag ਕੱਲ ਤੋਂ ਲਾਜ਼ਮੀ; 15 FEB ਤੱਕ ਰਹੇਗੀ ਹਾਈਬ੍ਰਿਡ ਲੇਨ : ਸਰਕਾਰ

12/31/2020 9:32:52 PM

ਨਵੀਂ ਦਿੱਲੀ-  ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਫਾਸਟੈਗ 1 ਜਨਵਰੀ, 2021 ਤੋਂ ਸਾਰੇ ਵਾਹਨਾਂ ਲਈ ਲਾਜ਼ਮੀ ਹੋਵੇਗਾ। ਹਾਲਾਂਕਿ ਰਾਸ਼ਟਰੀ ਰਾਜਮਾਰਗਾਂ 'ਤੇ ਹਾਈਬ੍ਰਿਡ ਲੇਨਾਂ 'ਤੇ ਟੋਲ ਦਾ ਭੁਗਤਾਨ ਫਾਸਟੈਗ ਅਤੇ ਕੈਸ਼ ਮੋਡ ਵਿਚ 15 ਫਰਵਰੀ, 2021 ਤੱਕ ਕਰਨ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਟੋਲ ਪਲਾਜ਼ਿਆਂ 'ਤੇ ਫਾਸਟੈਗ ਲੇਨਾਂ ਵਿਚ ਟੋਲ ਦੀ ਅਦਾਇਗੀ ਸਿਰਫ ਫਾਸਟੈਗ ਨਾਲ ਹੀ ਕੀਤੀ ਜਾ ਸਕਦੀ ਹੈ।

ਮੰਤਰਾਲਾ ਨੇ ਕਿਹਾ ਕਿ ਸੈਂਟਰਲ ਮੋਟਰ ਵ੍ਹੀਕਲਜ਼ (ਸੀ. ਐੱਮ. ਵੀ.) ਨਿਯਮਾਂ ਵਿਚ ਕੀਤੀ ਗਈ ਸੋਧ ਤਹਿਤ 1 ਜਨਵਰੀ, 2021 ਤੋਂ 100 ਫ਼ੀਸਦੀ ਈ-ਟੋਲਿੰਗ ਲਾਗੂ ਕਰਨ ਲਈ ਉਹ ਵਚਨਬੱਧ ਹੈ।

ਸਰਕਾਰ ਨੇ ਨਵੰਬਰ ਵਿਚ 100 ਫ਼ੀਸਦੀ ਇਲੈਕਟ੍ਰਾਨਿਕ ਟੋਲ ਇਕੱਤਰ ਕਰਨ ਲਈ ਫਾਸਟੈਗ ਲਾਜ਼ਮੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿਚ ਇਹ ਵੀ ਹੁਕਮ ਦਿੱਤਾ ਗਿਆ ਸੀ ਕਿ ਟ੍ਰਾਂਸਪੋਰਟ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਣ ਸਬੰਧਤ ਵਾਹਨ ਦੇ ਵੈਲਿਡ ਫਾਸਟੈਗ ਲੱਗਾ ਹੋਣ ਤੋਂ ਬਾਅਦ ਹੀ ਕੀਤਾ ਜਾਵੇਗਾ। ਨੈਸ਼ਨਲ ਪਰਮਿਟ ਵਾਹਨਾਂ ਲਈ 1 ਅਕਤੂਬਰ, 2019 ਤੋਂ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਸੀ। ਹੁਣ ਥਰਡ ਪਾਰਟੀ ਇੰਸ਼ੋਰੈਂਸ ਲਈ ਵੀ ਵੈਲਿਡ ਫਾਸਟੈਗ ਲਾਜ਼ਮੀ ਕੀਤਾ ਜਾਵੇਗਾ। ਇਹ 1 ਅਪ੍ਰੈਲ, 2021 ਤੋਂ ਲਾਗੂ ਹੋ ਜਾਵੇਗਾ।
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਮੁਤਾਬਕ, 24 ਦਸੰਬਰ ਤੱਕ ਪਹਿਲੀ ਵਾਰ ਫਾਸਟੈਗ ਜ਼ਰੀਏ ਟੋਲ ਭੁਗਤਾਨ ਨੇ ਰੋਜ਼ਾਨਾ ਦੇ ਲੈਣ-ਦੇਣ ਵਿਚ 80 ਕਰੋੜ ਰੁਪਏ ਦਾ ਪੱਧਰ ਪਾਰ ਕੀਤਾ ਹੈ। ਹੁਣ ਤੱਕ 2.20 ਕਰੋੜ ਤੋਂ ਵੱਧ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰ 100 ਫ਼ੀਸਦੀ ਈ-ਟੋਲਿੰਗ ਦੇ ਨਾਲ ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਕਤਾਰਾਂ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਵਾਹਨਾਂ ਦੇ ਤੇਲ ਅਤੇ ਸਮੇਂ ਵਿਚ ਵੀ ਬਚਤ ਹੋਵੇ।


Sanjeev

Content Editor

Related News